ਮੁਰੈਨਾ (ਵਾਰਤਾ)— ਮੱਧ ਪ੍ਰਦੇਸ਼ ਦੇ ਮੁਰੈਨਾ ਜ਼ਿਲੇ ਵਿਚ ਆਯੋਜਿਤ ਮੁੱਖ ਮੰਤਰੀ ਕੰਨਿਆਦਾਨ ਵਿਆਹ ਯੋਜਨਾ 'ਚ 57 ਸਾਲ ਦੀ ਲਾੜੀ ਅਤੇ 49 ਸਾਲ ਦੇ ਲਾੜੇ ਨੂੰ ਦੇਖ ਕੇ ਲੋਕਾਂ ਨੇ ਦੰਦਾਂ ਹੇਠਾਂ ਉਂਗਲਾਂ ਦਬਾ ਲਈਆਂ। ਜਾਣਕਾਰੀ ਮੁਤਾਬਕ ਕੈਲਾਰਸ ਵਿਕਾਸ ਡਵੀਜ਼ਨ ਦੇ ਗੁਲਪੁਰਾ ਵਾਸੀ ਮੋਹਰਪਾਲ (49) ਆਪਣੇ ਹੀ ਡੇਰੇ ਵਿਚ ਰਹਿਣ ਵਾਲੀ ਸਲੇਮਾ (57) ਨਾਲ ਵਿਆਹ ਦੇ ਬੰਧਨ 'ਚ ਬੱਝ ਗਏ। 4 ਬੱਚਿਆਂ ਦੀ ਮਾਂ ਸਲੇਮਾ ਦੇ ਪਤੀ ਅਤੇ ਲਾੜਾ ਬਣੇ ਮੋਹਰਪਾਲ ਦੀ ਪਤਨੀ ਦੇ ਦਿਹਾਂਤ ਹੋ ਚੁੱਕਾ ਹੈ। ਦੋਵੇਂ ਲੰਬੇ ਸਮੇਂ ਤੋਂ ਇਕੱਲਾਪਣ ਮਹਿਸੂਸ ਕਰ ਰਹੇ ਸਨ। ਅਜਿਹੇ ਵਿਚ ਦੋਹਾਂ ਨੇ ਇਕ-ਦੂਜੇ ਦਾ ਹੱਥ ਫੜ ਲਿਆ। ਵਿਆਹ ਦੇ ਬੰਧਨ 'ਚ ਬੱਝਣ ਮਗਰੋਂ ਮੋਹਰਪਾਲ ਨੇ ਕਿਹਾ ਕਿ ਉਨ੍ਹਾਂ ਦੇ ਨੂੰਹ-ਪੁੱਤ ਉਨ੍ਹਾਂ ਨਾਲ ਨਹੀਂ ਰਹਿੰਦੇ। ਅਜਿਹੇ ਵਿਚ ਇਕੱਲਾਪਣ ਮਹਿਸੂਸ ਕਰ ਰਹੇ ਸਨ। ਉੱਥੇ ਹੀ ਲਾੜੀ ਸਲੇਮਾ ਵੀ ਪਤੀ ਦੀ ਮੌਤ ਮਗਰੋਂ ਇਕੱਲੀ ਦੋ ਧੀਆਂ ਦਾ ਬੋਝ ਕਿਵੇਂ ਚੁੱਕਦੀ, ਇਸ ਲਈ ਦੋਹਾਂ ਨੇ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਵਿਆਹ ਕਰਨ ਦਾ ਫੈਸਲਾ ਲਿਆ।
ਕਾਰ ਨੇ ਫੁੱਟਪਾਥ 'ਤੇ ਸੌਂ ਰਹੇ 4 ਬੱਚਿਆਂ ਨੂੰ ਕੁਚਲਿਆ, 3 ਦੀ ਮੌਤ
NEXT STORY