ਪਟਨਾ— ਪਟਨਾ ਸ਼ਹਿਰ ਦੇ ਅਗਮਕੁਆਂ ਥਾਣੇ ਅਧੀਨ ਕੁਮਹਰਾਰ ਇਲਾਕੇ 'ਚ ਬੀਤੀ ਦੇਰ ਰਾਤ ਇਕ ਬੇਕਾਬੂ ਐੱਸ.ਯੂ.ਵੀ. ਕਾਰ ਨੇ ਫੁੱਟਪਾਥ 'ਤੇ ਸੌਂ ਰਹੇ ਚਾਰ ਬੱਚਿਆਂ ਨੂੰ ਕੁਚਲ ਦਿੱਤਾ, ਜਿਸ 'ਚ 3 ਬੱਚਿਆਂ ਦੀ ਹਾਦਸੇ ਵਾਲੀ ਜਗ੍ਹਾ 'ਤੇ ਹੀ ਮੌਤ ਹੋ ਗਈ, ਜਦੋਂ ਕਿ ਇਕ ਬੱਚੇ ਦਾ ਪੈਰ ਟੁੱਟ ਗਿਆ ਹੈ।
ਰਾਜਧਾਨੀ ਪਟਨਾ ਦੇ ਓਲਡ ਬਾਈਪਾਸ ਸਥਿਤ ਕੁਮਹਰਾਰ ਇਲਾਕੇ 'ਚ ਫੁੱਟਪਾਥ 'ਤੇ ਸੌਂ ਰਹੇ ਬੱਚਿਆਂ ਨੂੰ ਕਾਰ ਸਵਾਰ ਨੇ ਕੁਚਲ ਦਿੱਤਾ। ਤਿੰਨ ਬੱਚਿਆਂ ਦੀ ਮੌਕੇ 'ਤੇ ਹੀ ਮੌਤ ਨਾਲ ਗੁੱਸਾਏ ਲੋਕਾਂ ਨੇ ਕਾਰ ਚਾਲਕ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ। ਨਾਲ ਹੀ ਕਾਰ ਨੂੰ ਬੁਰੀ ਤਰ੍ਹਾਂ ਤੋੜ ਦਿੱਤਾ। ਗੁੱਸਾਏ ਲੋਕਾਂ ਨੇ ਸੜਕ 'ਤੇ ਜਾਮ ਲਗਾਇਆ। ਮਾਮਲੇ ਦੀ ਗੰਭੀਰਤਾ ਦੇਖਦੇ ਹੋਏ ਭਾਰੀ ਪੁਲਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।
ਪੁਲਸ ਸੁਪਰਡੈਂਟ ਬਲੀਰਾਮ ਚੌਧਰੀ ਨੇ ਦੱਸਿਆ ਕਿ ਇਸ ਹਾਦਸੇ 'ਚ ਕਾਰ ਚਾਲਕ ਦੀ ਵੀ ਮੌਤ ਹੋ ਗਈ ਹੈ, ਜਦੋਂ ਕਿ ਐੱਸ.ਯੂ.ਵੀ. 'ਚ ਸਵਾਰ ਗੰਭੀਰ ਰੂਪ ਨਾਲ ਜ਼ਖਮੀ ਇਕ ਹੋਰ ਵਿਅਕਤੀ ਅਤੇ ਜ਼ਖਮੀ ਬੱਚੇ ਨੂੰ ਇਲਾਜ ਲਈ ਨਾਲੰਦਾ ਮੈਡੀਕਲ ਕਾਲਜ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇਸ ਹਾਦਸੇ ਤੋਂ ਬਾਅਦ ਗੁੱਸਾਏ ਲੋਕਾਂ ਨੇ ਟਾਇਰ ਸਾੜ ਕੇ ਸੜਕ ਨੂੰ ਜਾਮ ਕਰ ਦਿੱਤਾ। ਚੌਧਰੀ ਨੇ ਚਾਲਕ ਨੂੰ ਗੁੱਸਾਏ ਲੋਕਾਂ ਵਲੋਂ ਕੀਤੀ ਗਈ ਕੁੱਟਮਾਰ ਨਾਲ ਮੌਤ ਹੋਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਹਾਦਸੇ 'ਚ ਬੁਰੀ ਤਰ੍ਹਾਂ ਜ਼ਖਮੀ ਹੋਣ ਕਾਰਨ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਉਨ੍ਹਾਂ ਨੇ ਗੁੱਸਾਏ ਲੋਕਾਂ ਵਲੋਂ ਹਾਦਸੇ ਵਾਲੀ ਜਗ੍ਹਾ ਪੁੱਜੀ ਪੁਲਸ 'ਤੇ ਪਥਰਾਅ ਕੀਤੇ ਜਾਣ ਤੋਂ ਵੀ ਇਨਕਾਰ ਕੀਤਾ ਹੈ।
ਚੰਦਰਬਾਬੂ ਨਾਇਡੂ ਦੇ ਬੰਗਲੇ 'ਤੇ ਚੱਲਿਆ CM ਜਗਨ ਮੋਹਨ ਰੈੱਡੀ ਦਾ ਬੁਲਡੋਜ਼ਰ
NEXT STORY