ਨਵੀਂ ਦਿੱਲੀ - ਹਵਾਈ ਫੌਜ ਨੇ ਬੁੱਧਵਾਰ ਨੂੰ ਕਿਹਾ ਕਿ ਰਾਫੇਲ ਜਹਾਜ਼ਾਂ ਦੀ 5ਵੀਂ ਖੇਪ ਫ਼ਰਾਂਸ ਤੋਂ ਲਗਭਗ 8,000 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਭਾਰਤ ਪਹੁੰਚ ਗਈ ਹੈ। ਇਸਦੇ ਨਾਲ ਹੀ ਭਾਰਤ ਵਿੱਚ ਹੁਣ ਕੁੱਲ ਰਾਫੇਲ ਜਹਾਜ਼ਾਂ ਦੀ ਗਿਣਤੀ 17 ਹੋ ਗਈ ਹੈ ਤੇ ਦੇਸ਼ ਵਿੱਚ ਇਸ ਦੀ ਇਕ ਸਕੁਆਡਰਨ ਵੀ ਪੂਰੀ ਹੋ ਗਈ ਹੈ।
ਇਹ ਵੀ ਪੜ੍ਹੋ- ਕੋਰੋਨਾ ਮਰੀਜ਼ਾਂ ਨੂੰ ਮਿਲ ਸਕੇ ਆਕਸੀਜਨ ਇਸ ਲਈ ਵੇਚ ਦਿੱਤੀ 22 ਲੱਖ ਦੀ SUV
ਹਵਾਈ ਫੌਜ ਨੇ ਭਾਰਤ ਪੁੱਜੇ ਜਹਾਜ਼ਾਂ ਦੀ ਗਿਣਤੀ ਨਹੀਂ ਦੱਸੀ ਪਰ ਇਸ ਮਾਮਲੇ ਨਾਲ ਜੁੜੇ ਲੋਕਾਂ ਨੇ ਕਿਹਾ ਹੈ ਕਿ ਨਵੀਂ ਖੇਪ ਵਿੱਚ 4 ਜਹਾਜ਼ ਭਾਰਤ ਆਏ ਹਨ। ਹਵਾਈ ਫੌਜ ਨੇ ਕਿਹਾ ਕਿ ਫ਼ਰਾਂਸ ਅਤੇ ਸੰਯੁਕਤ ਅਰਬ ਅਮੀਰਾਤ ਦੀਆਂ ਹਵਾਈ ਫੌਜਾਂ ਨੇ ਯਾਤਰਾ ਦੌਰਾਨ ਜਹਾਜ਼ਾਂ ਨੂੰ ਬਾਲਣ ਉਪਲਬਧ ਕਰਵਾਇਆ ਹੈ ।
ਇਹ ਵੀ ਪੜ੍ਹੋ- ਇਸ ਫੈਕਟਰੀ ਨੇ ਕੀਤਾ ਸਿਰਫ ਇੱਕ ਰੁਪਏ 'ਚ ਆਕਸੀਜਨ ਸਿਲੈਂਡਰ ਦੇਣ ਦਾ ਐਲਾਨ
ਹਵਾਈ ਫੌਜ ਮੁਖੀ ਮਾਰਸ਼ਲ ਆਰ.ਕੇ.ਐੱਸ. ਭਦੌਰੀਆ ਨੇ ਬੁੱਧਵਾਰ ਨੂੰ ਖੁੱਦ ਫਰਾਂਸ ਦੇ ਇਕ ਫੌਜੀ ਹਵਾਈ ਅੱਡੇ ਤੋਂ ਭਾਰਤ ਲਈ ਚਾਰ ਲੜਾਕੂ ਜਹਾਜ਼ਾਂ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਆਪਣੇ ਪੰਜ ਦਿਨਾਂ ਫ਼ਰਾਂਸ ਦੌਰੇ ਦੇ ਤੀਸਰੇ ਦਿਨ ਹਵਾਈ ਫੌਜ ਮੁਖੀ ਮਾਰਸ਼ਲ ਭਦੌਰਿਆ ਨੇ ਇੱਕ ਰਾਫੇਲ ਜਹਾਜ਼ ਸਿਖਲਾਈ ਕੇਂਦਰ ਦਾ ਦੌਰਾ ਵੀ ਕੀਤਾ। ਉਨ੍ਹਾਂ ਨੇ ਸਮੇਂ 'ਤੇ ਇਨ੍ਹਾਂ ਜਹਾਜ਼ਾਂ ਦੀ ਸਪਲਾਈ ਯਕੀਨੀ ਕਰਣ ਲਈ ਫਰਾਂਸੀਸੀ ਹਵਾਬਾਜੀ ਉਦਯੋਗ ਦਾ ਧੰਨਵਾਦ ਵੀ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਇਸ ਫੈਕਟਰੀ ਨੇ ਕੀਤਾ ਸਿਰਫ ਇੱਕ ਰੁਪਏ 'ਚ ਆਕਸੀਜਨ ਸਿਲੈਂਡਰ ਦੇਣ ਦਾ ਐਲਾਨ
NEXT STORY