ਗੁਹਾਟੀ- ਆਸਾਮ ਦੇ ਬੋਂਗਾਈਗਾਂਵ ਜ਼ਿਲੇ ’ਚ ਸ਼ੁੱਕਰਵਾਰ ਨੂੰ ਈਦ ਦੇ ਮੌਕੇ ਤਿਰੰਗੇ ਨੂੰ ਟੇਬਲ ਕਲਾਥ ਦੇ ਰੂਪ ’ਚ ਇਸਤੇਮਾਲ ਕਰ ਕੇ ਭਾਰਤੀ ਰਾਸ਼ਟਰੀ ਝੰਡੇ ਦਾ ਅਪਮਾਨ ਕਰਨ ਦੇ ਦੋਸ਼ ’ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਗੁਵਹਾਟੀ ’ਚ ਇਕ ਪੁਲਸ ਅਧਿਕਾਰੀ ਨੇ ਕਿਹਾ ਕਿ ਤੇਂਗਨਾਮਾਰੀ ਪਿੰਡ ਦੇ ਛੇ ਬੰਦਿਆਂ ਨੇ ਰੇਜਿਨਾ ਪਰਵੀਨ ਸੁਲਤਾਨਾ ਦੇ ਘਰ ’ਚ ਸ਼ੁੱਕਰਵਾਰ ਨੂੰ ਖਾਣੇ ਦੀ ਮੇਜ ਉੱਤੇ ਭਾਰਤੀ ਰਾਸ਼ਟਰੀ ਝੰਡੇ ਦਾ ਇਸਤੇਮਾਲ ਕਰ ਕੇ ਇਸ ਦਾ ਅਪਮਾਨ ਕੀਤਾ।
ਇਹ ਖ਼ਬਰ ਪੜ੍ਹੋ- ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ
ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਸੀ ਵੀਡੀਓ
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਐਤਵਾਰ ਨੂੰ ਰੇਜਿਨਾ ਨੂੰ 5 ਹੋਰ ਲੋਕਾਂ ਦੇ ਨਾਲ ਗ੍ਰਿਫਤਾਰ ਕਰ ਲਿਆ। ਪੁਲਸ ਨੇ ਜ਼ਰੂਰੀ ਕਾਨੂੰਨੀ ਕਾਰਵਾਈ ਕਰਨ ਲਈ ਮਾਮਲਾ ਦਰਜ ਕਰ ਲਿਆ ਹੈ। ਵੀਡੀਓ ’ਚ ਪਰਿਵਾਰ ਭਾਰਤੀ ਝੰਡੇ ਨੂੰ ਟੇਬਲ ਕਲਾਥ ਦੇ ਤੌਰ ’ਤੇ ਇਸਤੇਮਾਲ ਕਰਦੇ ਹੋਏ ਦਾਵਤ ਦੇ ਰਿਹਾ ਸੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਸਿੱਖਿਆ ਮੰਤਰੀ ਨੇ ਸੂਬਿਆਂ ਦੇ ਸਿੱਖਿਆ ਸਕੱਤਰਾਂ ਨਾਲ ਕੀਤੀ ਬੈਠਕ, ਕੋਰੋਨਾ ਮਹਾਮਾਰੀ ’ਤੇ ਹੋਏ ਚਰਚਾ
NEXT STORY