ਕਲਕੱਤਾ (ਭਾਸ਼ਾ): ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਲੋਕਾਂ ਨੂੰ ਡਰਾਉਣ ਵਾਲੇ ਕੋਰੋਨਾ ਵਾਇਰਸ ਤੋਂ ਬਾਅਦ ਹੁਣ ਇਕ ਨਵੇਂ ਵਾਇਰਸ ਦਾ ਖ਼ਤਰਾ ਮੰਡਰਾਉਣ ਲੱਗ ਪਿਆ ਹੈ। ਪੱਛਮੀ ਬੰਗਾਲ 'ਚ ਏਡਿਨੋ ਵਾਇਰਸ ਫ਼ੈਲ ਰਿਹਾ ਹੈ। ਇਸ ਵਾਇਰਸ ਨਾਲ ਹੁਣ ਤਕ 6 ਬੱਚਿਆਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਪਰਿਵਾਰ ਦਾ ਇਕ ਮੈਂਬਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - ਔਰਤਾਂ ਦੇ ਖ਼ਾਤੇ 'ਚ ਹਰ ਮਹੀਨੇ ਆਉਣਗੇ ਹਜ਼ਾਰ-ਹਜ਼ਾਰ ਰੁਪਏ, ਇਸ ਸੂਬੇ 'ਚ ਅੱਜ ਤੋਂ ਸ਼ੁਰੂ ਹੋਵੇਗੀ ਯੋਜਨਾ
ਸੋਮਵਾਰ ਨੂੰ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਸੂਬੇ ਵਿਚ ਏਡਿਨੋ ਵਾਇਰਸ ਦੇ ਚਲਦਿਆਂ ਹੁਣ ਤਕ 6 ਬੱਚਿਆਂ ਦੀ ਮੌਤ ਹੋਈ ਹੈ। ਉਨ੍ਹਾਂ ਨੇ ਲੋਕਾਂ ਨੂੰ ਇਸ ਬਿਮਾਰੀ ਦਾ ਮੁਕਾਬਲਾ ਕਰਨ ਲਈ ਮਾਸਕ ਲਗਾਉਣ ਦੀ ਅਪੀਲ ਕੀਤੀ। ਬੈਨਰੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦਾ ਇਕ ਮੈਂਬਰ ਵੀ ਇਸ ਵਾਇਰਸ ਦੀ ਲਪੇਟ ਵਿਚ ਆ ਗਿਆ ਹੈ। ਹਾਲਾਂਕਿ ਮੁੱਖ ਮੰਤਰੀ ਨੇ ਇਸ ਬਾਰੇ ਜ਼ਿਆਦਾ ਜਾਣਕਾਰੀ ਸਾਂਝੀ ਨਹੀਂ ਕੀਤੀ।
ਇਹ ਖ਼ਬਰ ਵੀ ਪੜ੍ਹੋ - ਹੁਣ ਕੇਂਦਰ ਦੇ ਇਸ ਫ਼ਰਮਾਨ ਦਾ ਵਿਰੋਧ ਕਰੇਗੀ ਪੰਜਾਬ ਸਰਕਾਰ, CM ਮਾਨ ਨੇ ਕਰ ਦਿੱਤਾ ਐਲਾਨ
ਮੁੱਖ ਮੰਤਰੀ ਮਮਤਾ ਬੈਨਰਜੀ ਨੇ ਵਿਧਾਨਸਭਾ ਵਿਚ ਕਿਹਾ, "Acute respiratory infections (ARIs) ਦੇ ਕਾਰਨ 19 ਲੋਕਾਂ ਦੀ ਜਾਨ ਚਲੀ ਗਈ ਹੈ, ਇਨ੍ਹਾਂ 'ਚੋਂ 13 ਨੂੰ ਹੋਰ ਬਿਮਾਰੀਆਂ ਵੀ ਸੀ ਤੇ 6 ਬੱਚਿਆਂ ਦੀ ਮੌਤ ਏਡਿਨੋ ਵਾਇਰਸ ਨਾਲ ਹੋਈ ਹੈ। ਮੈਂ ਲੋਕਾਂ ਨੂੰ ਮਾਸਕ ਲਗਾਉਣ ਦੀ ਅਪੀਲ ਕਰਦੀ ਹਾਂ।" ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਬਰਾਉਣ ਨਾ ਅਤੇ ਬੁਖ਼ਾਰ ਲੱਗਣ ਤੇ ਤੁਰੰਤ ਡਾਕਟਰ ਦੇ ਕੋਲ ਜਾਣ।
ਇਹ ਖ਼ਬਰ ਵੀ ਪੜ੍ਹੋ - NIA ਵੱਲੋਂ ਗੈਂਗਸਟਰਾਂ ਦੀ ਕਰੋੜਾਂ ਦੀ ਜਾਇਦਾਦ ਜ਼ਬਤ, ਮੂਸੇਵਾਲਾ-ਨੰਗਲ ਅੰਬੀਆਂ ਕਤਲਕਾਂਡ ਨਾਲ ਜੁੜੇ ਸਿੰਡੀਕੇਟ ਦੇ ਤਾਰ
ਮਮਤਾ ਬੈਨਰਜੀ ਨੇ ਇਹ ਵੀ ਦਾਅਵਾ ਕੀਤਾ ਕਿ ਕੋਵਿਡ ਕਾਲ ਦੇ ਮੁਕਾਬਲੇ ਸੂਬੇ 'ਚ ਸਿਹਤ ਸਹੂਲਤਾਂ ਬਹੁਤ ਸੁਧਰ ਗਈਆਂ ਹਨ। ਸੂਬੇ ਵਿਚ ਸਿਹਤ ਸਹੂਲਤਾਂ 'ਤੇ ਚੁੱਕੇ ਸਵਾਲਾਂ 'ਤੇ ਵਿਰੋਧੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਖੱਬੇ ਪੱਖੀ ਧਿਰ ਦੇ ਸ਼ਾਸਨ ਵਿਚ ਕੋਈ ਵਿਸ਼ੇਸ਼ ਨਵਜਾਤ ਦੇਖਭਾਲ ਇਕਾਈ (SNU) ਨਹੀਂ ਸਨ, ਪਰ ਇਸ ਵੇਲੇ 138 ਹਸਪਤਾਲਾਂ ਵਿਚ 2486 ਤੋਂ ਵੱਧ ਅਜਿਹੀਆਂ ਇਕਾਈਆਂ ਹਨ। ਪਿਛਲੇ ਹਫ਼ਤੇ ਉਨ੍ਹਾਂ ਕਿਹਾ ਸੀ ਕਿ ਏਡਿਨੋ ਵਾਇਰਸ ਦੀ ਸਥਿਤੀ ਨਾਲ ਨਜਿੱਠਣ ਲਈ ਉਨ੍ਹਾਂ ਦੀ ਸਰਕਾਰ ਲੋੜੀਂਦੇ ਕਦਮ ਚੁੱਕ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਿਸਾਨ ਮੁੜ ਕਰਨਗੇ ਵੱਡਾ ਅੰਦੋਲਨ, ਸਿੱਧੂ ਮੂਸੇਵਾਲਾ ਨੇ ਹਾਸਲ ਕੀਤਾ ਇਕ ਹੋਰ ਵੱਡਾ ਮੁਕਾਮ, ਪੜ੍ਹੋ Top 10
NEXT STORY