ਕੰਨੌਜ— ਯੂ.ਪੀ. ਦੇ ਕੰਨੌਜ 'ਚ ਬੀਤੀ ਰਾਤ ਲਖਨਊ-ਆਗਰਾ ਐਕਸਪ੍ਰੈੱਸ ਵੇਅ 'ਤੇ ਕਾਰ ਪਲਟਣ ਨਾਲ ਇਕ ਭਿਆਨਕ ਸੜਕ ਹਾਦਸਾ ਹੋ ਗਿਆ। ਇਸ ਹਾਦਸੇ 'ਚ 6 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉੱਥੇ ਹੀ ਹਾਦਸੇ ਤੋਂ ਬਾਅਦ ਕਾਰ 'ਚ ਅੱਗ ਲੱਗ ਗਈ। ਜਿਸ ਨਾਲ ਅੰਦਰ ਬੈਠੇ 4 ਲੋਕ ਸੜ ਗਏ, ਜਦੋਂ ਕਿ ਇਕ ਮਾਸੂਮ ਅਤੇ ਇਕ ਵਿਅਕਤੀ ਦੀਆਂ ਲਾਸ਼ਾਂ ਖਿੜਕੀ ਟੁੱਟਣ ਨਾਲ ਬਾਹਰ ਡਿੱਗ ਗਈਆਂ।
ਪੁਲਸ ਨੇ ਦੱਸਿਆ ਕਿ ਮਰਨ ਵਾਲੇ ਲੋਕ ਬਿਹਾਰ ਦੇ ਰਹਿਣ ਵਾਲੇ ਹਨ। ਹਾਦਸਾ ਜ਼ਿਲੇ ਦੇ ਸੌਰਿਖ ਥਾਣੇ ਅਧੀਨ ਆਗਰਾ ਲਖਨਊ ਐਕਸਪ੍ਰੈੱਸ ਵੇਅ 'ਤੇ ਹੋਇਆ। ਲਖਨਊ ਵੱਲੋਂ ਆਗਰਾ ਜਾ ਰਹੀ ਤੇਜ਼ ਰਫਤਾਰ ਕਾਰ ਐੱਨ.ਸੀ.ਸੀ. ਪਲਾਂਟ ਕੋਲ ਅਚਾਨਕ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਜਿਸ ਨਾਲ ਕਾਰ 'ਚ ਅੱਗ ਲੱਗ ਗਈ। ਇਸ ਹਾਦਸੇ 'ਚ ਢਾਈ ਸਾਲ ਦੇ ਮਾਸੂਮ ਸਮੇਤ 4 ਲੋਕ ਅੰਦਰ ਹੀ ਫਸ ਕੇ ਸੜ ਗਏ, ਜਦੋਂ ਕਿ ਇਕ ਮਾਸੂਮ ਅਤੇ ਇਕ ਵਿਅਕਤੀ ਦੀਆਂ ਲਾਸ਼ਾਂ ਖਿੜਕੀ ਤੋੜਦੇ ਹੋਏ ਬਾਹਰ ਡਿੱਗ ਗਈਆਂ।
ਹੁਣ ਔਰਤ ਬਣ ਵੋਟ ਪਾਉਣਗੇ ਇਹ ਪੁਰਸ਼
NEXT STORY