ਵਡੋਦਰਾ— ਇੱਥੇ ਰਹਿਣ ਵਾਲੀ 31 ਸਾਲਾ ਮਾਨਵੀ ਵੈਸ਼ਨਵ ਦੀ ਜ਼ਿੰਦਗੀ 'ਚ 14 ਦਸੰਬਰ ਦਾ ਦਿਨ ਕਾਫ਼ੀ ਸਫ਼ਲ ਸਾਬਤ ਹੋਵੇਗਾ, ਜਦੋਂ ਉਹ ਆਪਣੇ ਨਵੇਂ ਚੋਣਾਵੀ ਫੋਟੋ ਪਛਾਣ ਪੱਤਰ (ਈ.ਪੀ.ਆਈ.ਸੀ.) ਨਾਲ ਵਿਧਾਨ ਸਭਾ ਚੋਣਾਂ 'ਚ ਵੋਟ ਪਾਉਣ ਜਾਵੇਗੀ। ਯੋਗੇਸ਼ ਵੈਸ਼ਨਵ ਦੇ ਤੌਰ 'ਤੇ ਪੈਦਾ ਹੋਣ ਵਾਲੀ ਮਾਨਵੀ ਸਰਜਰੀ ਕਰਵਾ ਕੇ ਪੁਰਸ਼ ਤੋਂ ਔਰਤ ਬਣ ਗਈ ਅਤੇ ਉਹ ਹੁਣ ਇਸੇ ਪਛਾਣ ਨਾਲ ਰਹਿ ਰਹੀ ਹੈ। ਇਹੀ ਕਿੱਸਾ ਭਰੂਚ ਦੀ ਰਹਿਣ ਵਾਲੀ ਆਕ੍ਰਿਤੀ ਪਟੇਲ (27) ਦਾ ਵੀ ਹੈ। ਬਚਪਨ ਤੋਂ ਹੀ ਘਰ ਛੱਡ ਦੇਣ ਵਾਲੀ ਮਾਨਵੀ ਬਾਅਦ 'ਚ ਕਿੰਨਰ ਭਾਈਚਾਰੇ ਨਾਲ ਰਹਿਣ ਲੱਗੀ ਸੀ ਅਤੇ ਮਾਰਚ 2017 'ਚ ਲਿੰਗ ਪਰਿਵਰਤਨ ਸਰਜਰੀ ਕਰਵਾ ਲਈ ਸੀ। ਇਕ ਐੱਨ.ਜੀ.ਓ. ਨਾਲ ਕੰਮ ਕਰਨ ਵਾਲੀ ਮਾਨਵੀ ਨੇ ਦੱਸਿਆ,''ਆਪਰੇਸ਼ਨ ਤੋਂ ਬਾਅਦ ਮੈਨੂੰ ਸਿਵਲ ਸਰਜਨ ਤੋਂ ਇਕ ਸਰਟੀਫਿਕੇਟ ਮਿਲਿਆ ਅਤੇ ਇਸ ਦੀ ਅਧਿਕਾਰਤ ਸੂਚਨਾ ਵੀ ਜਾਰੀ ਕਰਵਾ ਦਿੱਤੀ ਗਈ ਸੀ। ਇਸ ਤੋਂ ਬਾਅਦ ਮੈਂ ਦਸਤਾਵੇਜ਼ਾਂ ਨਾਲ ਚੋਣ ਅਧਿਕਾਰੀ ਕੋਲ ਗਈ ਅਤੇ ਵੋਟਰ ਪਛਾਣ ਪੱਤਰ 'ਚ ਤਬਦੀਲੀ ਕਰਵਾ ਲਈ।''
ਭਰੂਚ ਜ਼ਿਲੇ ਦੇ ਥਾਸਰਾ ਦੀ ਰਹਿਣ ਵਾਲੀ ਆਕ੍ਰਿਤੀ ਪਟੇਲ (27) ਦਾ ਵੀ ਇਹੀ ਕਿੱਸਾ ਹੈ। ਉਹ ਵੀ ਹੁਣ ਔਰਤ ਦੇ ਤੌਰ 'ਤੇ ਵੋਟਰ ਪਛਾਣ ਪੱਤਰ ਬਣਵਾ ਕੇ ਵੋਟ ਪਾਏਗੀ। ਆਪਣੇ ਲੈਂਗਿਕ ਪਛਾਣ ਨੂੰ ਲੈ ਕੇ ਹਮੇਸ਼ਾ ਵਹਿਮ 'ਚ ਰਹਿਣ ਵਾਲੀ ਆਕ੍ਰਿਤੀ ਨੇ ਦੱਸਿਆ,''ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੈਂ ਇਕ ਪੁਰਸ਼ ਦੇ ਸਰੀਰ 'ਚ ਫਸੀ ਹੋਈ ਔਰਤ ਹਾਂ। ਮੈਂ 2015 'ਚ ਸਰਜਰੀ ਕਰਵਾ ਲਈ ਸੀ।'' ਆਕ੍ਰਿਤੀ ਨੇ ਕਿਹਾ,''ਮੇਰੀ ਇੱਛਾ ਹੈ ਕਿ ਨਵੀਂ ਸਰਕਾਰ, ਸਾਡੇ ਵਰਗੇ ਲੋਕਾਂ ਵੱਲੋਂ ਝੱਲੀ ਜਾਣ ਵਾਲੀਆਂ ਪਰੇਸ਼ਾਨੀਆਂ ਨੂੰ ਸਮਝੇਗੀ ਅਤੇ ਮੈਡੀਕਲ ਸਹੂਲਤਾਂ ਮੁਹੱਈਆ ਕਰਵਾਏਗੀ। ਸਾਡੇ ਵਰਗੇ ਲੋਕਾਂ ਨੂੰ ਆਪਣੀ ਲੜਾਈ ਇਕੱਲੀ ਹੀ ਲੜਨੀ ਪੈਂਦੀ ਹੈ।''
ਭਾਜਪਾ 'ਚ ਸ਼ਾਮਲ ਹੁੰਦੇ ਹੀ ਮੁਕੁਲ ਰਾਏ ਨੂੰ ਮਿਲੀ 'Y+' ਸ਼੍ਰੇਣੀ ਦੀ ਸੁਰੱਖਿਆ
NEXT STORY