ਭੋਪਾਲ— ਭੋਪਾਲ ਦੇ ਕੋਲਾਰ ਡੈਮ ਨੇੜੇ ਭਿਆਨਕ ਹਾਦਸਾ ਹੋ ਗਿਆ। ਡੈਮ ਦੇ ਮੋੜ 'ਤੇ ਇਕ ਕਾਰ ਨਾਲੇ 'ਚ ਡਿੱਗ ਗਈ, ਜਿਸ 'ਚ ਸਵਾਰ 6 ਵਿਅਕਤੀਆਂ ਦੀ ਮੌਤ ਹੋ ਗਈ। ਸਾਰੇ ਮ੍ਰਿਤਕ ਭੋਪਾਲ ਅਤੇ ਵਿਦਿਸ਼ਾ ਦੇ ਰਹਿਣ ਵਾਲੇ ਸਨ ਅਤੇ ਆਪਣੇ ਸਾਥੀ ਦਾ ਜਨਮਦਿਨ ਮਨਾਉਣ ਕੋਲਾਰ ਡੈਮ ਗਏ ਸਨ। ਐਤਵਾਰ ਇਹ ਹਾਦਸਾ ਹੋ ਗਿਆ।
ਮ੍ਰਿਤਕਾਂ ਦਾ ਨਾਂ ਅਭਿਜੀਤ ਰਾਠੌਰ, ਗੌਰਵ ਸਾਹੂ, ਪੰਕਜ ਸਾਹੂ, ਰੰਜੀਤ ਸਾਹੂ, ਰਜਨੀਸ਼ ਅਤੇ ਆਕਾਸ਼ ਹਨ। ਇਹ ਸਭ ਕਾਰ 'ਚ ਸਵਾਰ ਹੋ ਕੇ ਆਕਾਸ਼ ਦਾ ਜਨਮਦਿਨ ਮਨਾਉਣ ਕੋਲਾਰ ਡੈਮ ਗਏ ਸਨ। ਰਸਤੇ 'ਚ ਡੈਮ ਨੇੜੇ ਕਾਰ ਬੇਕਾਬੂ ਹੋ ਕੇ ਨਾਲੇ 'ਚ ਡਿੱਗ ਗਈ ਅਤੇ ਕਾਰ ਲਾਕ ਹੋ ਗਈ। ਪਹਾੜੀ 'ਤੇ ਡਿੱਗਣ ਕਾਰਨ ਕਾਰ 'ਚ ਸਵਾਰ ਵਿਅਕਤੀਆਂ ਨੂੰ ਡੂੰਘੀਆਂ ਸੱਟਾਂ ਲੱਗੀਆਂ ਅਤੇ ਸਾਰਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ।
3 ਸਾਲ ਦੀ ਬੱਚੀ ਉਪਰੋਂ ਲੰਘੀ ਕਾਰ, ਨਹੀਂ ਆਈ ਕੋਈ ਖਰੋਚ
NEXT STORY