ਮੱਧ ਪ੍ਰਦੇਸ਼— ਰਾਇਸੇਨ ਜ਼ਿਲੇ 'ਚ ਸ਼ਨੀਵਾਰ ਨੂੰ ਇਕ ਤਿੰਨ ਸਾਲ ਦੀ ਬੱਚੀ ਦੇ ਉਪਰੋਂ ਕਾਰ ਨਿਕਲ ਗਈ ਪਰ ਬੱਚੀ ਨੂੰ ਖਰੋਚ ਤੱਕ ਨਹੀਂ ਆਈ। ਰਾਇਸੇਨ ਜ਼ਿਲੇ ਦੇ ਬਰੇਲੀ ਨਗਰ 'ਚ ਇਹ ਘਟਨਾ ਵਾਪਰੀ ਹੈ। ਤਿੰਨ ਸਾਲ ਦੀ ਰੀਆ ਸ਼ਨੀਵਾਰ ਨੂੰ ਆਪਣੀ ਵੱਡੀ ਭੈਣ ਅਤੇ ਦਾਦਾ ਕਮਲ ਨਾਲ ਹਸਪਤਾਲ ਜਾ ਰਹੀ ਸੀ। ਉਦੋਂ ਬਿਜਲੀ ਘਰ ਦੇ ਦਫਤਰ ਦੇ ਸਾਹਮਣੇ ਸੜਕ 'ਤੇ ਰੀਆ ਚੱਪਲ ਠੀਕ ਕਰਨ ਲਈ ਹੇਠਾਂ ਝੁੱਕੀ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਕਾਰ ਨੇ ਰੀਆ ਦੇ ਉਪਰੋਂ ਲੰਘ ਗਈ। ਕਾਰ ਦੀ ਰਫਤਾਰ ਘੱਟ ਸੀ। ਕਾਰ ਰੀਆ ਦੇ ਉਪਰੋਂ ਲੰਘੀ, ਜਿਸ ਦੇ ਬਾਅਦ ਰੀਆ ਦੀ ਵੱਡੀ ਭੈਣ ਨੇ ਉਸ ਨੂੰ ਚੁੱਕਿਆ ਅਤੇ ਉਹ ਬਿਲਕੁੱਲ ਸੁਰੱਖਿਅਤ ਸੀ। ਉਸ ਨੂੰ ਸਿਰਫ ਮਾਮੂਲੀ ਸੱਟਾਂ ਹੀ ਲੱਗੀਆਂ ਹਨ। ਪੁਲਸ ਨੇ ਸੀ.ਸੀ.ਟੀ.ਵੀ ਫੁਟੇਜ਼ ਨੂੰ ਜ਼ਬਤ ਕਰਕੇ ਦੋਸ਼ੀ ਡਰਾਈਵਰ ਖਿਲਾਫ ਐੱਫ.ਆਈ.ਆਰ. ਦਰਜ ਕਰ ਲਈ ਹੈ।
ਦੋ ਪੁਲਸ ਕਰਮਚਾਰੀਆਂ ਨੇ ਕੀਤਾ ਐੱਲ. ਆਈ. ਸੀ. ਏਜੰਟ ਦਾ ਕਤਲ
NEXT STORY