ਨਵੀਂ ਦਿੱਲੀ - ਦੇਸ਼ ਦੀ ਰਾਜਧਾਨੀ ਦਿੱਲੀ 'ਚ ਕੋਰੋਨਾ ਨਾਲ ਜੰਗ ਲੜ ਰਹੇ ਡਾਕਟਰ ਵੀ ਲਗਾਤਾਰ ਇਸ ਵਾਇਰਸ ਦੀ ਚਪੇਟ 'ਚ ਆ ਰਹੇ ਹਨ। ਹਿੰਦੂ ਰਾਵ ਹਸਪਤਾਲ ਦੇ ਤਿੰਨ ਹੋਰ ਡਾਕਟਰਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਉਥੇ ਹੀ, ਕਸਤੂਰਬਾ ਗਾਂਧੀ ਹਸਪਤਾਲ ਦੇ ਵੀ ਤਿੰਨ ਹੋਰ ਡਾਕਟਰ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਨਾਰਥ ਐਮ.ਸੀ.ਡੀ. ਨੇ ਕਿਹਾ ਕਿ ਪਹਿਲਾਂ ਲਏ ਗਏ ਸੈਂਪਲ ਦੀ ਕੁੱਝ ਪੈਂਡਿਗ ਰਿਪੋਰਟ ਅੱਜ ਭਾਵ ਐਤਵਾਰ ਨੂੰ ਆਈ ਹੈ। ਇਸ ਦੌਰਾਨ ਕੋਰੋਨਾ ਦੇ 9 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ 'ਚ ਹਿੰਦੂ ਰਾਵ ਹਸਪਤਾਲ ਦੇ ਤਿੰਨ ਡਾਕਟਰ, ਕਸਤੂਰਬਾ ਗਾਂਧੀ ਹਸਪਤਾਲ ਦੇ ਤਿੰਨ ਡਾਕਟਰ, ਇੱਕ ਮੀਡੀਆ ਕਰਮਚਾਰੀ, ਇੱਕ ਓ.ਪੀ.ਡੀ. ਦਾ ਮਰੀਜ ਅਤੇ ਇੱਕ ਹੋਰ ਸ਼ਖਸ ਹੈ। ਇਹ ਸਾਰੇ ਲੋਕ ਪਹਿਲਾਂ ਹੀ ਕੁਆਰੰਟੀਨ ਹਨ।
ਦੱਸ ਦਈਏ ਕਿ ਹਿੰਦੂ ਰਾਵ ਹਸਪਤਾਲ 'ਚ ਸਭ ਤੋਂ ਪਹਿਲਾਂ ਇੱਕ ਨਰਸ ਕੋਰੋਨਾ ਪਾਜ਼ੀਟਿਵ ਮਿਲੀ ਸੀ। ਉਸ ਦੇ ਸੰਪਰਕ 'ਚ ਕੁਲ 78 ਲੋਕ ਆਏ ਸਨ। ਇਨ੍ਹਾਂ 'ਚੋਂ 67 ਲੋਕਾਂ ਦੇ ਸੈਂਪਲ ਦੀ ਜਾਂਚ ਕਰਵਾਈ ਗਈ, ਜਿਸ 'ਚੋਂ 65 ਦੀ ਰਿਪੋਰਟ ਨੈਗੇਟਿਵ ਆਈ ਸੀ, ਜਦੋਂ ਕਿ ਦੋ ਲੋਕ ਪਾਜ਼ੀਟਿਵ ਮਿਲੇ। ਪਾਜ਼ੀਟਿਵ ਮਿਲਣ ਵਾਲਿਆਂ 'ਚ ਇੱਕ ਨਰਸ ਅਤੇ ਇੱਕ ਡਾਕਟਰ ਸ਼ਾਮਲ ਸਨ।
ਉਥੇ ਹੀ, ਦਿੱਲੀ ਦੇ ਬਾਬੂ ਜਗਜੀਵਨ ਰਾਮ ਹਸਪਤਾਲ 'ਚ ਵੀ ਕੋਰੋਨਾ ਪੀੜਤ ਸਟਾਫ ਦੀ ਗਿਣਤੀ 60 ਤੋਂ ਜ਼ਿਆਦਾ ਹੈ। ਦੱਸ ਦਈਏ ਕਿ ਦਿੱਲੀ 'ਚ 4 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਮਰੀਜ ਸਾਹਮਣੇ ਆ ਚੁੱਕੇ ਹਨ।
ਕਾਪਸਹੇੜਾ 'ਚ 41 ਇਨਫੈਕਟਿਡਾਂ ਤੋਂ ਬਾਅਦ 17 ਹੋਰ ਪਾਜ਼ੇਟਿਵ ਨਿਕਲੇ
NEXT STORY