ਬਹਾਦੁਰਗੜ੍ਹ (ਪ੍ਰਵੀਣ) : ਦਿੱਲੀ ਦੀ ਇਕ ਕੰਪਨੀ ਦੇ ਕਰਮਚਾਰੀ ਤੋਂ 4 ਨੌਜਵਾਨਾਂ ਨੇ 65 ਲੱਖ ਰੁਪਏ ਨਾਲ ਭਰਿਆ ਬੈਗ ਖੋਹ ਲਿਆ ਅਤੇ ਕੁੱਟਮਾਰ ਕਰਕੇ ਦੋਸ਼ੀ ਫਰਾਰ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸ਼ਹਿਰ ਬਹਾਦੁਰਗੜ੍ਹ ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨ ’ਤੇ ਅਣਪਛਾਤੇ ਨੌਜਵਾਨਾਂ ਦੇ ਵਿਰੁੱਧ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਿਕਾਇਤਕਰਤਾ ਰਾਜਸਥਾਨ ਦੇ ਕਾਲੰਰਦੀ ਨਿਵਾਸੀ ਦੇਵਾਰਾਮ ਨੇ ਦੱਸਿਆ ਕਿ ਉਹ ਚਾਂਦਨੀ ਚੌਕ ’ਚ ਸਥਿਤ ਇਕ ਕੰਪਨੀ ’ਚ ਕੰਮ ਕਰਦਾ ਹੈ। ਦੇਵਾਰਾਮ ਨੇ ਦੱਸਿਆ ਕਿ 21 ਦਸੰਬਰ ਨੂੰ ਉਹ ਰੋਹਤਕ ਦੀ ਸ਼ੌਰੀ ਮਾਰਕੀਟ ਤੋਂ ਕੰਪਨੀ ਦੀ 65 ਲੱਖ ਦੀ ਪੇਮੈਂਟ ਇਕੱਠੀ ਕਰਕੇ ਉਸ ਬੈਗ ’ਚ ਰੱਖ ਕੇ ਰੋਹਤਕ ਤੋਂ ਬਹਾਦੁਰਗੜ੍ਹ ਆਇਆ ਸੀ। ਜਦੋਂ ਉਹ ਬਹਾਦੁਰਗੜ੍ਹ ਤੋਂ ਆਟੋ ’ਚ ਸਵਾਰ ਹੋ ਕੇ ਟੀਕਰੀ ਬਾਰਡਰ ਵੱਲ ਜਾ ਰਿਹਾ ਸੀ ਤਾਂ ਵਿਚ ਰਸਤੇ ’ਚ ਐੱਮ. ਆਈ. ਈ. ਪਾਰਟ ਵਨ ’ਚ ਪਹੁੰਚਿਆ ਤਾਂ ਉਸ ਦੌਰਾਨ ਇਕ ਗੱਡੀ ਨੇ ਸਵਾਰੀਆਂ ਨਾਲ ਭਰੇ ਆਟੋ ਦੇ ਅੱਗੇ ਆਪਣੀ ਗੱਡੀ ਰੋਕ ਦਿੱਤੀ। ਮੂੰਹ ’ਤੇ ਮਾਸਕ ਲਗਾਏ ਨੌਜਵਾਨਾਂ ਨੇ ਉਸ ਆਟੋ ਵਾਲੇ ਨੂੰ ਜ਼ਬਰਦਸਤੀ ਹੇਠਾਂ ਲਾਹ ਲਿਆ ਅਤੇ ਕੁੱਟਮਾਰ ਕਰਦੇ ਹੋਏ ਉਸ ਤੋਂ 65 ਲੱਖ ਰੁਪਏ ਨਾਲ ਭਰਿਆ ਬੈਗ ਖੋਹ ਲਿਆ। ਉਸ ਨੇ ਵਿਰੋਧ ਕੀਤਾ ਜੋ ਉਸ ਨੂੰ ਆਪਣੀ ਗੱਡੀ ’ਚ ਪਾ ਕੇ ਲੈ ਗਏ ਅਤੇ ਅਣਜਾਣ ਜਗ੍ਹਾ ਖੇਤਾਂ ’ਚ ਸੁੱਟ ਦਿੱਤਾ।
ਸ਼ਿਕਾਇਤਕਰਤਾ ਦੇ ਅਨੁਸਾਰ ਰੁਪਏ ਨਾਲ ਭਰਿਆ ਬੈਗ ਖੋਹਣ ਵਾਲੇ ਦੋਸ਼ੀ ਨੌਜਵਾਨ ਉਸਦੇ 2 ਮੋਬਾਈਲ ਫੋਨ, ਆਧਾਰ ਕਾਰਡ, ਵੋਟਰ ਕਾਰਡ ਸਮੇਤ ਹੋਰ ਦਸਤਾਵੇਜ਼ ਵੀ ਆਪਣੇ ਨਾਲ ਲੈ ਗਏ। ਗੱਡੀ ’ਚ ਸਵਾਰ 4 ਨੌਜਵਾਨਾਂ ਨੇ ਉਸ ਨੂੰ ਧਮਕੀ ਦਿੱਤੀ ਜੇਕਰ ਪੁਲਸ ਨੂੰ ਇਸਦੇ ਬਾਰੇ ’ਚ ਦੱਸਿਆ ਤਾਂ ਉਸ ਨੂੰ ਜਾਨ ਤੋਂ ਮਾਰ ਦੇਣਗੇ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਬਾਰਾਮੂਲਾ 'ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ, ਜੈਸ਼ ਕਮਾਂਡਰ ਸਹਿਤ ਦੋ ਅੱਤਵਾਦੀ ਢੇਰ
NEXT STORY