ਲਖਨਊ (ਨਾਸਿਰ)- 69000 ਅਧਿਆਪਕ ਭਰਤੀ ਮਾਮਲੇ ਵਿੱਚ ਸੋਮਵਾਰ ਉੱਤਰ ਪ੍ਰਦੇਸ਼ ਸਰਕਾਰ ਵਲੋਂ ਦਾਖਲ ਸਪੈਸ਼ਲ ਅਪੀਲ 'ਤੇ ਸੁਣਵਾਈ ਹੋਈ। ਇਲਾਹਾਬਾਦ ਦੀ ਲਖਨਊ ਬੈਂਚ ਨੇ ਸਰਕਾਰ ਦੀ ਅਪੀਲ ਨੂੰ ਸੁਣਵਾਈ ਦੇ ਲਈ ਮਨਜ਼ੂਰ ਕਰਨ ਤੇ ਸਿੰਗਲ ਬੈਂਚ ਦੇ ਆਦੇਸ਼ ਨੂੰ ਰੋਕਣ ਦੀ ਸਰਕਾਰ ਦੀ ਮੰਗ 'ਤੇ ਆਪਣਾ ਆਦੇਸ਼ ਰਾਖਵਾਂ ਕਰ ਲਿਆ ਹੈ। ਜਸਟਿਸ ਪੰਕਜ ਕੁਮਾਰ ਜਾਇਸਵਾਲ ਤੇ ਜਸਟਿਸ ਦਿਨੇਸ਼ ਕੁਮਾਰ ਸਿੰਘ ਦੀ ਡਿਵੀਜ਼ਨ ਬੈਂਚ ਨੇ ਆਗਿਆ ਦੇ ਦਿੱਤੀ। ਸੁਣਵਾਈ ਦੇ ਸਮੇਂ ਇਕ ਉਮੀਦਵਾਰ ਰਿਸ਼ਭ ਵਲੋਂ ਐਡਵੋਕੇਟ ਐੱਲ. ਪੀ. ਮਿਸ਼ਰਾ ਨੇ ਆਪਣਾ ਜਵਾਬ ਦਾਖਲ ਕੀਤਾ। ਕੋਰਟ ਨੇ ਹੋਰ ਉਮੀਦਵਾਰਾਂ ਵਲੋਂ ਪੇਸ਼ ਵਕੀਲ ਐੱਚ. ਜੀ. ਐੱਸ. ਪਰਿਹਾਰ, ਜੇ. ਐੱਨ. ਮਾਥੁਰ, ਸੁਦੀਪ ਸੇਠ ਆਦਿ ਨੂੰ 9 ਜੂਨ ਸਵੇਰੇ 10 ਵਜੇ ਤੱਕ ਆਪਣਾ-ਆਪਣਾ ਸਬਮਿਸ਼ਨ ਲਿਖਿਤ ਵਿੱਚ ਦੇਣ ਨੂੰ ਕਿਹਾ ਹੈ।
ਜ਼ਿਕਰਯੋਗ ਹੈ ਕਿ ਜਸਟਿਸ ਆਲੋਕ ਮਾਥੁਰ ਨੇ 3 ਜੂਨ ਨੂੰ ਪ੍ਰਦੇਸ਼ ਵਿੱਚ 69000 ਬੇਸਿਕ ਅਧਿਆਪਕਾਂ ਦੀ ਭਰਤੀ ਸਬੰਧਤ ਪ੍ਰਕਿਰਿਆ 'ਤੇ ਰੋਕ ਲਗਾ ਦਿੱਤੀ ਸੀ।
ਸੰਯੁਕਤ ਰਾਸ਼ਟਰ ਦੀ ਰਿਪੋਰਟ 'ਤੇ ਭਾਰਤ ਦੀ ਪ੍ਰਕਿਰਿਆ ਨੂੰ ਪਾਕਿ ਨੇ ਕੀਤਾ ਖਾਰਿਜ਼
NEXT STORY