ਗੋਧਰਾ—ਗੁਜਰਾਤ ਦੇ ਪੰਚਮਹਿਲ ਜ਼ਿਲੇ 'ਚ ਐਤਵਾਰ ਤੜਕੇ ਇਕ ਕਾਰ ਦੇ ਪਲਟ ਜਾਣ ਨਾਲ ਇਕੋ ਪਰਿਵਾਰ ਦੇ ਸੱਤ ਬੱਚਿਆਂ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਜ਼ਿਲੇ ਦੇ ਗੋਧਰਾ ਇਲਾਕੇ ਨੇੜੇ ਹਾਲੋਲ ਤੋਂ ਬੋਡੇਲੀ ਜਾ ਰਹੀ ਉਕਤ ਮੰਦਭਾਗੀ ਕਾਰ ਦਾ ਇਕ ਪਹੀਆ ਬਾਹਰ ਨਿਕਲ ਗਿਆ, ਜਿਸ ਕਾਰਨ ਕਾਰ ਪਲਟ ਕੇ ਸੜਕ ਕੰਢੇ ਇਕ ਛੱਪੜ 'ਚ ਜਾ ਡਿੱਗੀ। ਮ੍ਰਿਤਕ 7 ਬੱਚਿਆਂ ਦੀ ਉਮਰ 7 ਤੋਂ 17 ਸਾਲ ਦੇ ਦਰਮਿਆਨ ਦੱਸੀ ਗਈ ਹੈ। ਸਾਰੇ ਬੱਚੇ ਕਿਸੇ ਕੰਮ ਹਾਲੋਲ ਗਏ ਹੋਏ ਸਨ ਅਤੇ ਉਥੋਂ ਵਾਪਸ ਆਪਣੇ ਪਿੰਡ ਬੋਡੇਲੀ ਆ ਰਹੇ ਸਨ। ਕਾਰ ਚਲਾ ਰਿਹਾ ਡਰਾਈਵਰ ਵਾਲ-ਵਾਲ ਬਚ ਗਿਆ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ।
ਐੱਨ.ਆਈ.ਏ. ਨੇ ਅੱਤਵਾਦੀਆਂ ਨਾਲ ਕੰਮ ਕਰਨ ਦੇ ਸ਼ੱਕ 'ਚ ਦੋ ਲੋਕਾਂ ਨੂੰ ਕੀਤਾ ਗ੍ਰਿਫਤਾਰ
NEXT STORY