ਨੈਸ਼ਨਲ ਡੈਸਕ- ਮੁੰਬਈ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੋਂ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਉਡਾਣ ਭਰ ਕੇ ਦੁਬਈ ਜਾ ਰਹੇ ਇੰਡੀਗੋ ਦੇ ਇੱਕ ਜਹਾਜ਼ 6E 1452 ਦੀ ਸੋਮਵਾਰ ਨੂੰ ਗੁਜਰਾਤ ਦੇ ਰਾਜਕੋਟ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਕਾਰਗੋ ਹੋਲਡ (ਮਾਲ ਵਾਲੇ ਹਿੱਸੇ) 'ਚ ਧੂੰਆਂ ਦੇਖੇ ਜਾਣ ਤੋਂ ਬਾਅਦ ਪਾਇਲਟਾਂ ਨੇ ਇਸ ਦੀ ਐਮਰਜੈਂਸੀ ਲੈਂਡਿੰਗ ਕਰਵਾਉਣ ਦਾ ਫ਼ੈਸਲਾ ਕੀਤਾ।
ਜਾਣਕਾਰੀ ਮੁਤਾਬਕ ਇਸ ਜਹਾਜ਼ 'ਚ ਕੁੱਲ 194 ਯਾਤਰੀ ਸਵਾਰ ਸਨ। ਪਾਇਲਟ ਵੱਲੋਂ ਸਮੇਂ ਸਿਰ ਸੂਝ-ਬੂਝ ਨਾਲ ਲਏ ਗਏ ਫ਼ੈਸਲੇ ਨਾਲ ਜਹਾਜ਼ ਨੂੰ ਰਾਜਕੋਟ ਹਵਾਈ ਅੱਡੇ 'ਤੇ ਸੁਰੱਖਿਅਤ ਉਤਾਰ ਲਿਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਬਿਨਾਂ ਕਿਸੇ ਨੁਕਸਾਨ ਦੇ ਬਾਹਰ ਕੱਢ ਲਿਆ ਗਿਆ।
ਰਾਜਕੋਟ ਏਅਰਪੋਰਟ ਡਾਇਰੈਕਟਰ ਦਿਗੰਤਾ ਬੋਰਾਹ ਅਨੁਸਾਰ, ਕਾਰਗੋ ਏਰੀਆ 'ਚ ਧੂੰਆਂ ਮਿਲਣ ਦੀ ਸੂਚਨਾ ਮਿਲਦੇ ਹੀ ਏਅਰਪੋਰਟ 'ਤੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਸੀ। ਸੁਰੱਖਿਆ ਦੇ ਮੱਦੇਨਜ਼ਰ ਫਾਇਰ ਬ੍ਰਿਗੇਡ ਅਤੇ ਐਮਰਜੈਂਸੀ ਸੇਵਾਵਾਂ ਨੂੰ ਅਲਰਟ 'ਤੇ ਰੱਖਿਆ ਗਿਆ ਸੀ। ਹਾਲਾਂਕਿ ਧੂੰਆਂ ਉੱਠਣ ਦੇ ਅਸਲ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਤਕਨੀਕੀ ਟੀਮਾਂ ਦੁਆਰਾ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- 'ਬਿੱਲਾ' ਬਣ ਗਿਆ ਸਮੱਗਲਰ ! ਜੇਲ੍ਹ 'ਚ ਪਹੁੰਚਾਉਣ ਲੱਗਾ ਨਸ਼ਾ, ਹੈਰਾਨ ਕਰੇਗਾ ਮਾਮਲਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਫ਼ਾਈ ਸੇਵਕਾਂ 'ਤੇ ਲਾਠੀਚਾਰਜ ਨੂੰ ਲੈ ਕੇ ਸੰਸਦ ਭਵਨ ਦੇ ਬਾਹਰ ਕਾਂਗਰਸ ਸੰਸਦ ਮੈਂਬਰਾਂ ਦਾ ਰੋਸ ਪ੍ਰਦਰਸ਼ਨ
NEXT STORY