ਜੈਪੁਰ - ਰਾਜਸਥਾਨ ਵਿਚ ਪਾਕਿਸਤਾਨ ਤੋਂ ਉਜੜ ਕੇ ਆਏ 7 ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ ਗਈ ਹੈ। ਇਨ੍ਹਾਂ ਵਿਚੋਂ ਕੁਝ ਤਾਂ ਪਿਛਲੇ 7 ਸਾਲ ਤੋਂ ਅਤੇ ਕੁਝ 15 ਸਾਲ ਤੋਂ ਇਥੇ ਰਹਿ ਰਹੇ ਸਨ। ਉਹ ਪਾਕਿਸਤਾਨ ਵਿਚ ਆਪਣੀ ਸੁਰੱਖਿਆ ਨੂੰ ਖਤਰੇ ਵਿਚ ਮਹਿਸੂਸ ਕਰਨ ਪਿੱਛੋਂ ਭਾਰਤ ਆਏ ਸਨ। ਉਨ੍ਹਾਂ ਭਾਰਤ ਦੀ ਨਾਗਰਿਕਤਾ ਮਿਲਣ ਪਿੱਛੋਂ ਕਿਹਾ ਕਿ ਅਸੀਂ ਭਾਰਤ ਦੇ ਵਿਕਾਸ ਵਿਚ ਆਪਣਾ ਯੋਗਦਾਨ ਪਾਵਾਂਗੇ। ਜੈਪੁਰ ਦੇ ਜ਼ਿਲਾ ਕੁਲੈਕਟਰ ਅਤਰ ਸਿੰਘ ਨੇਹਰਾ ਨੇ ਆਪਣੇ ਦਫਤਰ ਵਿਚ ਉਨ੍ਹਾਂ ਨੂੰ ਭਾਰਤੀ ਨਾਗਰਿਕਤਾ ਪ੍ਰਦਾਨ ਕੀਤੀ। ਇਨ੍ਹਾਂ ਸ਼ਰਨਾਰਥੀਆਂ ਵਿਚ ਰਾਜਸਥਾਨ ਵਿਚ ਰਹਿ ਰਹੇ 3 ਪਤੀ-ਪਤਨੀ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਨਾਗਰਿਕਤਾ ਨਾਲ ਸਬੰਧਿਤ ਸਰਟੀਫਿਕੇਟ ਪ੍ਰਦਾਨ ਕੀਤੇ ਗਏ, ਉਨ੍ਹਾਂ ਵਿਚ ਜਵਾਹਰ ਰਾਮ, ਸੋਨਾਰੀ ਮਾਈ, ਗੋਜਰ ਮਾਈ, ਗੋਰਦਨ ਦਾਸ, ਗਣੇਸ਼ ਚੰਦ, ਬਸਨ ਮਾਈ ਅਤੇ ਅਰਜਨ ਸਿੰਘ ਸ਼ਾਮਲ ਹਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਗਲਵਾਨ ਝੜਪ ਦਾ ਵੀਡੀਓ ਆਇਆ ਸਾਹਮਣੇ, ਭਾਰਤੀ ਜਵਾਨਾਂ ਨੇ ਡ੍ਰੈਗਨ ਨੂੰ ਦਿੱਤਾ ਮੂੰਹਤੋੜ ਜਵਾਬ
NEXT STORY