ਨਵੀਂ ਦਿੱਲੀ - ਪਿਛਲੇ ਸਾਲ ਜੂਨ ਵਿੱਚ ਗਲਵਾਨ ਘਾਟੀ ਵਿੱਚ ਭਾਰਤ ਅਤੇ ਚੀਨ ਦੇ ਸੈਨਿਕਾਂ ਵਿਚਾਲੇ ਹੋਈ ਹਿੰਸਕ ਝੜਪ ਤੋਂ ਬਾਅਦ ਚੀਨ ਨੇ ਪਹਿਲੀ ਵਾਰ ਮੰਨਿਆ ਹੈ ਕਿ ਝੜਪ ਵਿੱਚ ਉਸ ਦੇ ਫੌਜੀ ਵੀ ਮਾਰੇ ਗਏ ਸਨ। ਹੁਣ ਚੀਨ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ ਜਿਸ ਵਿੱਚ ਕਿਹਾ ਜਾ ਰਿਹਾ ਹੈ ਕਿ ਭਾਰਤੀ ਸੈਨਿਕਾਂ ਵਲੋਂ ਚੀਨੀ ਖੇਤਰ ਵਿੱਚ ਵੜਣ ਦੀ ਕੋਸ਼ਿਸ਼ ਕੀਤੀ ਗਈ।
ਚੀਨੀ ਸਰਕਾਰੀ ਮੀਡੀਆ ਵਲੋਂ ਇੱਕ ਵੀਡੀਓ ਜਾਰੀ ਕੀਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਗਲਵਾਨ ਘਾਟੀ ਵਿੱਚ ਹੋਈ ਝੜਪ ਦਾ ਆਨ-ਸਾਈਟ ਵੀਡੀਓ ਹੈ। ਇਹ ਦਿਖਾਉਂਦਾ ਹੈ ਕਿ ਕਿਸ ਤਰ੍ਹਾਂ ਭਾਰਤੀ ਸੈਨਿਕਾਂ ਨੇ ਹੌਲੀ-ਹੌਲੀ ਚੀਨ ਦੇ ਖੇਤਰ ਵਿੱਚ ਵੜਣ ਦੀ ਕੋਸ਼ਿਸ਼ ਕੀਤੀ।
ਇਸ ਤੋਂ ਪਹਿਲਾਂ ਚੀਨ ਨੇ ਪਿਛਲੇ ਸਾਲ ਜੂਨ ਵਿੱਚ ਹੋਈ ਖੂਨੀ ਝੜਪ ਦੌਰਾਨ ਮਾਰੇ ਗਏ ਚਾਰ ਸੈਨਿਕਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਖੂਨੀ ਝੜਪ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਗਲੋਬਲ ਟਾਈਮਸ ਮੁਤਾਬਕ, ਚੀਨ ਦੇ ਕੇਂਦਰੀ ਫੌਜੀ ਕਮਿਸ਼ਨ ਨੇ ਕਾਰਾਕੋਰਮ ਪਹਾੜ 'ਤੇ ਤਾਇਨਾਤ ਰਹੇ 5 ਚੀਨੀ ਸੈਨਿਕਾਂ ਦੇ ਕੁਰਬਾਨੀ ਨੂੰ ਯਾਦ ਕੀਤਾ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਕੋਵਿਡ-19 ਵਰਕਸ਼ਾਪ: PM ਮੋਦੀ ਬੋਲੇ- ਇੱਕ ਜੁੱਟਤਾ ਦੇ ਬਿਨਾਂ ਏਸ਼ੀਆ ਦੀ ਨਹੀਂ ਹੋ ਸਕਦੀ ਹੈ 21ਵੀਂ ਸਦੀ
NEXT STORY