ਨਵੀਂ ਦਿੱਲੀ- ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ 'ਚ 7 ਸਾਲਾ ਬੱਚੇ ਨੂੰ ਉਸ ਦੇ ਚਚੇਰੇ ਭਰਾ ਨੇ ਸਿਗਰਟ ਨਾਲ ਸਾੜਿਆ। ਮੁੰਡੇ ਨੇ ਦੋਸ਼ ਲਾਇਆ ਕਿ ਉਸ ਦੇ ਚਚੇਰੇ ਭਰਾ ਨੇ ਉਸ ਦੀਆਂ ਗੱਲ੍ਹਾਂ ਨੂੰ ਸਿਗਰਟ ਨਾਲ ਸਾੜ ਦਿੱਤਾ, ਜਿਸ ਤੋਂ ਬਾਅਦ ਦਿੱਲੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਬੱਚੇ ਦੇ ਮਾਪਿਆਂ ਵਿਚਕਾਰ ਕਾਨੂੰਨੀ ਲੜਾਈ ਚਲ ਰਹੀ ਹੈ। ਉਨ੍ਹਾਂ ਦੀ ਤਲਾਕ ਦੀ ਅਰਜ਼ੀ ਅਦਾਲਤ 'ਚ ਪੈਂਡਿੰਗ ਹੈ। ਪੁਲਸ ਮੁਤਾਬਕ ਨੇਬ ਸਰਾਏ ਥਾਣੇ ਵਿਚ 28 ਫਰਵਰੀ ਨੂੰ ਇਕ ਪੀ. ਸੀ. ਆਰ. ਕਾਲ ਆਈ ਸੀ, ਜਿਸ 'ਚ ਕਿਹਾ ਗਿਆ ਸੀ ਕਿ ਇਕ 7 ਸਾਲ ਦੇ ਬੱਚੇ ਨੂੰ ਸਿਗਰਟ ਨਾਲ ਸਾੜਿਆ ਗਿਆ ਹੈ। ਪੁਲਸ ਨੇ ਬੱਚੇ ਦੇ ਬਿਆਨ ਦੇ ਆਧਾਰ 'ਤੇ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ- ਮਨੁੱਖਤਾ ਸ਼ਰਮਸਾਰ! ਕੂੜੇ ਦੇ ਢੇਰ 'ਤੇ ਮਿਲੀ ਨਵਜਨਮੀ ਬੱਚੀ, CCTV ਜ਼ਰੀਏ ਪਰਿਵਾਰ ਦੀ ਭਾਲ ਜਾਰੀ
ਜਾਂਚ ਦੌਰਾਨ ਚਾਈਲਡ ਲਾਈਨ ਕੌਂਸਲਰ ਨੇ ਬੱਚੇ ਦੀ ਕਾਊਂਸਲਿੰਗ ਕੀਤੀ। ਨਾਬਾਲਗ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਬੱਚੇ ਨੇ ਬਿਆਨ 'ਚ ਕਿਹਾ ਕਿ 29 ਦਸੰਬਰ ਨੂੰ ਉਸ ਦੇ ਚਚੇਰੇ ਭਰਾ ਨੇ ਉਸ ਨੂੰ ਸਿਗਰਟ ਨਾਲ ਸਾੜਿਆ। ਉਸ ਨੇ ਕਿਸੇ ਨੂੰ ਵੀ ਨਾ ਦੱਸਣ ਦੀ ਧਮਕੀ ਦਿੱਤੀ, ਜਿਸ ਕਾਰਨ ਉਹ ਡਰ ਗਿਆ ਸੀ। ਪੁਲਸ ਨੇ ਕਿਹਾ ਕਿ ਕਿਸੇ ਤਰ੍ਹਾਂ ਹਿੰਮਤ ਕਰ ਕੇ ਉਸ ਨੇ ਆਪਣੇ ਟਿਊਸ਼ਨ ਅਧਿਆਪਕ ਨਾਲ ਸਾਰੀ ਗੱਲ ਸਾਂਝੀ ਕੀਤੀ।
ਇਹ ਵੀ ਪੜ੍ਹੋ- ਵਿਆਹ ਤੋਂ ਇਨਕਾਰ ਕੀਤਾ ਤਾਂ ਸਨਕੀ ਪ੍ਰੇਮੀ ਨੇ ਲਿਆ 'ਖ਼ੂਨੀ' ਬਦਲਾ, ਪ੍ਰੇਮਿਕਾ 'ਤੇ ਕੀਤੇ ਚਾਕੂ ਨਾਲ 16 ਵਾਰ
ਪੁਲਸ ਮੁਤਾਬਕ ਨਾਬਾਲਗ ਆਪਣੇ ਪਿਤਾ, ਮਾਸੀ ਅਤੇ ਉਸ ਦੇ ਪੁੱਤਰ ਨਾਲ ਅਨੁਪਮ ਗਾਰਡਨ, ਸੈਨਿਕ ਫਾਰਮ, ਨਵੀਂ ਦਿੱਲੀ ਵਿਚ ਰਹਿ ਰਿਹਾ ਸੀ। ਦਿੱਲੀ ਪੁਲਸ ਨੇ ਜਾਂਚ ਮਗਰੋਂ ਬਾਲ ਭਲਾਈ ਕਮੇਟੀ ਨੇ ਬੱਚੇ ਦੀ ਕਸਟਡੀ ਉਸ ਦੀ ਮਾਂ ਨੂੰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਬੱਚੇ ਦੇ ਮਾਤਾ-ਪਿਤਾ ਵਿਚਕਾਰ ਵਿਆਹ ਦਾ ਝਗੜਾ ਚੱਲ ਰਿਹਾ ਹੈ ਅਤੇ ਮਾਣਯੋਗ ਅਦਾਲਤ ਦੇ ਹੁਕਮਾਂ ਮੁਤਾਬਕ ਬੱਚਾ ਤਿੰਨ ਮਹੀਨਿਆਂ ਲਈ ਮਾਂ ਕੋਲ ਅਤੇ ਅਗਲੇ ਤਿੰਨ ਮਹੀਨਿਆਂ ਲਈ ਪਿਤਾ ਕੋਲ ਰਹਿੰਦਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਬੱਚਾ ਆਪਣੀ ਮਾਸੀ ਅਤੇ ਚਚੇਰੇ ਭਰਾ ਦੇ ਨਾਲ ਆਪਣੇ ਪਿਤਾ ਕੋਲ ਰਹਿ ਰਿਹਾ ਸੀ।
ਇਹ ਵੀ ਪੜ੍ਹੋ- ਰਾਮ ਰਹੀਮ ਅਸਲੀ ਜਾਂ ਨਕਲੀ ਮਾਮਲਾ: SC ਪੁੱਜਾ ਮਾਮਲਾ, ਹਾਈ ਕੋਰਟ ਨੇ 'ਠੁਕਰਾਈ' ਅਰਜ਼ੀ
ਮਹਾਰਾਸ਼ਟਰ : ਗੈਰ-ਕਾਨੂੰਨੀ ਤਰੀਕੇ ਨਾਲ ਰਹਿ ਰਹੇ 18 ਬੰਗਲਾਦੇਸ਼ੀ ਨਾਗਰਿਕ ਗ੍ਰਿਫ਼ਤਾਰ
NEXT STORY