ਆਦਮਪੁਰ/ਹਰਿਆਣਾ (ਸੰਦੀਪ) : ਵੀਰਵਾਰ ਜ਼ਿਮਨੀ ਚੋਣ ਲਈ ਵੋਟਾਂ ਪੈਣ ਦੀ ਪ੍ਰਕਿਰਿਆ ਸਮਾਪਤ ਹੋ ਗਈ। ਦਿਨ ਭਰ 'ਚ 75.25 ਫ਼ੀਸਦੀ ਵੋਟਾਂ ਪਈਆਂ ਹਨ। ਵਿਧਾਇਕਾਂ ਦੀ ਚੋਣ ਲਈ ਲੋਕ ਸਵੇਰ ਤੋਂ ਹੀ ਪੋਲਿੰਗ ਬੂਥਾਂ 'ਤੇ ਪੁੱਜਣੇ ਸ਼ੁਰੂ ਹੋ ਗਏ। ਵੋਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਹਾਲਾਂਕਿ ਦੁਪਹਿਰ ਹੋਣ ਕਾਰਨ ਵੋਟਿੰਗ ਦੀ ਰਫ਼ਤਾਰ ਕੁਝ ਮੱਠੀ ਹੋ ਗਈ ਹੈ। ਮੰਨਿਆ ਜਾ ਰਿਹਾ ਸੀ ਕਿ ਸ਼ਾਮ 4 ਤੋਂ 6 ਵਜੇ ਤੱਕ ਲੋਕ ਵੱਡੀ ਗਿਣਤੀ 'ਚ ਪੋਲਿੰਗ ਸਟੇਸ਼ਨਾਂ 'ਤੇ ਪਹੁੰਚ ਕੇ ਵੋਟ ਪਾਉਣਗੇ। ਕਿਸੇ ਵੀ ਹਿੰਸਾ ਦੀ ਸੰਭਾਵਨਾ ਨੂੰ ਦੇਖਦਿਆਂ ਪੋਲਿੰਗ ਸਟੇਸ਼ਨਾਂ 'ਤੇ ਵੱਡੀ ਗਿਣਤੀ 'ਚ ਸੁਰੱਖਿਆ ਬਲ ਵੀ ਤਾਇਨਾਤ ਕੀਤੇ ਗਏ ਹਨ। ਨੌਜਵਾਨਾਂ ਅਤੇ ਔਰਤਾਂ ਦੇ ਨਾਲ-ਨਾਲ ਬਜ਼ੁਰਗਾਂ ਵਿੱਚ ਵੀ ਵੋਟਿੰਗ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਕਈ ਬਜ਼ੁਰਗ ਵ੍ਹੀਲ ਚੇਅਰ 'ਤੇ ਬੈਠ ਕੇ ਵੋਟ ਪਾਉਣ ਲਈ ਪੋਲਿੰਗ ਬੂਥਾਂ 'ਤੇ ਪਹੁੰਚ ਰਹੇ ਸਨ।
ਇਹ ਵੀ ਪੜ੍ਹੋ : ਚੁੱਘ ਨੇ ਪਰਾਲੀ ਸਾੜਨ ਦੇ ਮਾਮਲਿਆਂ ਨੂੰ ਲੈ ਕੇ ਘੇਰੀ 'ਆਪ' ਸਰਕਾਰ, ਕਹੀਆਂ ਇਹ ਗੱਲਾਂ
ਹਲਕੇ 'ਚ ਬਣਾਏ ਗਏ 180 ਪੋਲਿੰਗ ਸਟੇਸ਼ਨ, 30 ਅਤਿ-ਸੰਵੇਦਨਸ਼ੀਲ
ਦੱਸ ਦੇਈਏ ਕਿ ਵੀਰਵਾਰ ਵਿਧਾਇਕ ਦੀ ਚੋਣ ਕਰਨ ਲਈ ਵਿਧਾਨ ਸਭਾ ਦੇ 1,71,473 ਵੋਟਰ ਸਨ। ਇਨ੍ਹਾਂ ਵਿੱਚ 91,805 ਪੁਰਸ਼ ਤੇ 79,668 ਔਰਤਾਂ ਸ਼ਾਮਲ ਹਨ ਪਰ ਕੁਲ ਵੋਟਰਾਂ 'ਚੋਂ ਸਿਰਫ਼ 75 ਫ਼ੀਸਦੀ ਨੇ ਹੀ ਵੋਟ ਪਾਈ। ਵੋਟਿੰਗ ਲਈ ਵਿਧਾਨ ਸਭਾ 'ਚ ਕੁਲ 180 ਪੋਲਿੰਗ ਸਟੇਸ਼ਨ ਬਣਾਏ ਗਏ ਹਨ। 36 ਬੂਥਾਂ ਨੂੰ ਸੰਵੇਦਨਸ਼ੀਲ ਤੇ 30 ਨੂੰ ਅਤਿ-ਸੰਵੇਦਨਸ਼ੀਲ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਇਨ੍ਹਾਂ ਸਾਰੀਆਂ ਥਾਵਾਂ 'ਤੇ ਵੱਡੀ ਗਿਣਤੀ 'ਚ ਪੁਲਸ ਬਲ ਵੀ ਮੌਜੂਦ ਰਹੇਗਾ।
ਇਹ ਵੀ ਪੜ੍ਹੋ : ਕਸ਼ਮੀਰ 'ਚ ਅੱਤਵਾਦੀਆਂ ਨੇ ਫਿਰ ਬਾਹਰੀ ਨਾਗਰਿਕਾਂ ਨੂੰ ਬਣਾਇਆ ਨਿਸ਼ਾਨਾ, 2 ਲੋਕਾਂ ਨੂੰ ਮਾਰੀ ਗੋਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਇਮਰਾਨ ਖ਼ਾਨ 'ਤੇ ਹਮਲੇ ਤੋਂ ਬਾਅਦ ਭਾਰਤ ਦੀ ਪਹਿਲੀ ਪ੍ਰਤੀਕਿਰਿਆ, ਕਿਹਾ - 'ਸਥਿਤੀ 'ਤੇ ਨਜ਼ਰ ਰੱਖ ਰਹੇ ਹਾਂ'
NEXT STORY