ਨਵੀਂ ਦਿੱਲੀ- ਕੇਂਦਰੀ ਸਿਹਤ ਅਤੇ ਪਰਿਵਾਰ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਲੋਕ ਸਭਾ 'ਚ ਇਕ ਲਿਖਤੀ ਜਵਾਬ 'ਚ ਕਿਹਾ ਕਿ ਪਿਛਲੇ ਸਾਲ ਭਾਰਤ 'ਚ ਕੈਂਸਰ ਨੇ 8 ਲੱਖ ਲੋਕਾਂ ਦੀ ਜਾਨ ਲੈ ਲਈ। ਮੰਤਰਾਲੇ ਨੇ ਕਿਹਾ ਕਿ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਕਰਨਾਟਕ, ਬਿਹਾਰ ਅਤੇ ਮੱਧ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਇਸ 'ਚ ਕਿਹਾ ਗਿਆ ਹੈ ਕਿ ਕੈਂਸਰ ਦੀਆਂ ਤਿੰਨ ਸਭ ਤੋਂ ਆਮ ਕਿਸਮਾਂ ਮੂੰਹ, ਛਾਤੀ ਅਤੇ ਸਰਵਾਈਕਲ ਦੇ ਕੈਂਸਰ ਸਨ।
ICMR-ਨੈਸ਼ਨਲ ਕੈਂਸਰ ਰਜਿਸਟਰੀ ਪ੍ਰੋਗਰਾਮ ਦੀ ਰਿਪੋਰਟ ਮੁਤਾਬਕ 2022 ਲਈ ਭਾਰਤ (0-14 ਉਮਰ ਸਮੂਹ) 'ਚ ਕੈਂਸਰ ਦੇ ਕੇਸਾਂ ਦੀ ਅਨੁਮਾਨਿਤ ਗਿਣਤੀ 35,017 ਸੀ। ਬੁਨਿਆਦੀ ਢਾਂਚੇ ਦੇ ਸਬੰਧ 'ਚ ਚੁੱਕੇ ਗਏ ਕਦਮਾਂ ਬਾਰੇ ਪੁੱਛੇ ਜਾਣ 'ਤੇ ਮੰਤਰਾਲੇ ਨੇ ਕਿਹਾ ਕਿ ਉਸ ਨੇ 19 ਰਾਜ ਕੈਂਸਰ ਸੰਸਥਾਵਾਂ ਅਤੇ 20 ਤੀਜੇ ਦਰਜੇ ਦੇ ਕੈਂਸਰ ਕੇਂਦਰਾਂ ਨੂੰ ਮਨਜ਼ੂਰੀ ਦਿੱਤੀ ਹੈ। ਹੁਣ ਤੱਕ ਸਿਰਫ਼ 17 ਸੰਸਥਾਵਾਂ ਹੀ ਕੰਮ ਕਰ ਰਹੀਆਂ ਹਨ।
ਪੰਜਾਬ ਦੇ ਹਾਲਾਤ ਠੀਕ ਨਹੀਂ ਹਨ
ਹੋਰਨਾਂ ਸੂਬਿਆਂ ਵਾਂਗ ਪੰਜਾਬ 'ਚ ਵੀ ਕੈਂਸਰ ਨਾਲ ਹੋਣ ਵਾਲੀਆਂ ਮੌਤਾਂ ਵੱਧ ਰਹੀਆਂ ਹਨ। ਅੰਕੜਿਆਂ ਮੁਤਾਬਕ ਪਿਛਲੇ ਸਾਲ ਕੈਂਸਰ ਦੇ 40,435 ਮਰੀਜ਼ ਸਾਹਮਣੇ ਆਏ ਸਨ, ਜਿਨ੍ਹਾਂ 'ਚੋਂ 23,301 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। 2021 'ਚ ਪੰਜਾਬ 'ਚ ਕੈਂਸਰ ਨਾਲ ਮਰਨ ਵਾਲਿਆਂ ਦੀ ਗਿਣਤੀ 22,786 ਸੀ। ਗੁਆਂਢੀ ਸੂਬੇ ਹਰਿਆਣਾ ਅਤੇ ਰਾਜਸਥਾਨ 'ਚ ਪਿਛਲੇ ਸਾਲ ਕ੍ਰਮਵਾਰ 16,997 ਅਤੇ 41,167 ਮੌਤਾਂ ਹੋਈਆਂ ਸਨ।
ਸੁਪਰੀਮ ਕੋਰਟ ਨੇ ‘ਆਦਿਪੁਰਸ਼’ ਵਿਰੁੱਧ ਇਕ ਪਟੀਸ਼ਨ ’ਤੇ ਕਿਹਾ- ਸਹਿਣਸ਼ੀਲਤਾ ਦਾ ਪੱਧਰ ਡਿੱਗ ਰਿਹੈ
NEXT STORY