ਵਾਰਾਣਸੀ- 22 ਜਨਵਰੀ ਨੂੰ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਪੂਰਾ ਹੋਣ ਮੌਕੇ ਵਾਰਾਣਸੀ 'ਚ ਭਗਵਾਨ ਵਿਸ਼ਵਨਾਥ ਅਤੇ ਮੱਧ ਪ੍ਰਦੇਸ਼ 'ਚ ਮਹਾਕਾਲ ਦੇ ਮੰਦਰਾਂ ਤੋਂ ਲੱਗਭਗ 8 ਲੱਖ ਲੱਡੂ ਅਯੁੱਧਿਆ ਪਹੁੰਚਣਗੇ। ਕਾਸ਼ੀ ਵਿਸ਼ਵਨਾਥ ਮੰਦਰ 3 ਲੱਖ ਲੱਡੂ ਦਾ ਉਤਪਾਦਨ ਕਰਨ ਲਈ ਤਿਆਰ ਹੈ, ਜਦਕਿ ਮਹਾਕਾਲ ਮੰਦਰ ਵਲੋਂ ਲੱਗਭਗ 5 ਲੱਖ ਲੱਡੂ ਭੇਜੇ ਜਾਣਗੇ।
ਦੱਸ ਦੇਈਏ ਕਿ ਅਯੁੱਧਿਆ 'ਚ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦੁਪਹਿਰ 12.00 ਵਜੇ ਤੈਅ ਹੈ, ਜੋ ਭਗਵਾਨ ਵਿਸ਼ਵਨਾਥ ਦੀ ਭੋਗ ਆਰਤੀ ਨਾਲ ਹੀ ਹੋਵੇਗਾ। ਸ਼ਰਮਾ ਨੇ ਕਿਹਾ ਕਿ ਮਹਾਕਾਲ ਮੰਦਰ ਦੇ ਅਧਿਕਾਰੀ ਜੋ ਪ੍ਰਾਣ ਪ੍ਰਤਿਸ਼ਠਾ ਮੌਕੇ ਆਪਣੇ ਮੰਦਰ ਤੋਂ ਸਾਰੇ ਜੋਤੀਲਿੰਗਾਂ ਨੂੰ ਲੱਡੂ ਭੇਜ ਰਹੇ ਹਨ, ਉਨ੍ਹਾਂ ਨੇ ਲੱਡੂਆਂ ਦੀ ਇਕ ਵੱਡੀ ਖੇਪ ਭੇਜਣ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਮਹਾਕਾਲ ਮੰਦਰ ਵਲੋਂ 5 ਲੱਖ ਲੱਡੂ ਭੇਜੇ ਜਾਣਗੇ।
ਧਾਰਮਿਕ ਮਾਮਲਿਆਂ ਦੇ ਵਿਭਾਗ ਦੇ ਡਾਇਰੈਕਟਰ ਅਤੇ ਡਿਵੀਜ਼ਨਲ ਕਮਿਸ਼ਨਰ ਕੌਸ਼ਲ ਰਾਜ ਸ਼ਰਮਾ ਨੇ ਕਿਹਾ ਕਿ ਕਾਸ਼ੀ ਵਿਸ਼ਵਨਾਥ ਮੰਦਰ ਰਾਹੀਂ ਵੰਡਣ ਲਈ ਕੁੱਲ 3 ਲੱਖ ਲੱਡੂ ਤਿਆਰ ਕੀਤੇ ਗਏ ਹਨ। ਸਾਰਨਾਥ ਅਤੇ ਚੰਦੌਲੀ 'ਚ ਸਬੰਧਤ ਮੰਦਰਾਂ ਨੂੰ ਵੀ ਆਪਣੇ ਸ਼ਰਧਾਲੂਆਂ 'ਚ ਵੰਡਣ ਲਈ 20,000-20,000 ਲੱਡੂ ਮਿਲਣਗੇ। ਸ਼ਰਮਾ ਨੇ ਦੱਸਿਆ ਕਿ ਇਸ ਸਮੇਂ ਲੱਡੂ ਵੰਡਣ 'ਚ ਦਿਲਚਸਪੀ ਦਿਖਾਉਣ ਵਾਲੇ ਮੰਦਰਾਂ ਦੀ ਸੂਚੀ ਤਿਆਰ ਕੀਤੀ ਜਾ ਰਹੀ ਹੈ। ਲੱਗਭਗ 100 ਮੰਦਰਾਂ 'ਚ ਹਰੇਕ ਨੂੰ 1,100 ਲੱਡੂ ਵੰਡਣ ਦੀ ਉਮੀਦ ਹੈ।
ਹਰਿਆਣਾ ’ਚ ਵੱਡਾ ਹਾਦਸਾ ਟਲਿਆ, ਜ਼ਮੀਨ ’ਚ ਗੈਸ ਬਣਨ ਕਾਰਨ ਵਾਪਰੀ ਘਟਨਾ
NEXT STORY