ਸ਼ਿਮਲਾ-ਹਿਮਾਚਲ ਪ੍ਰਦੇਸ਼ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 8 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਣ ਤੋਂ ਬਾਅਦ ਸੂਬੇ 'ਚ ਸਰਗਰਮ ਮਾਮਲਿਆਂ ਦੀ ਗਿਣਤੀ 34 ਤੱਕ ਪਹੁੰਚ ਚੁੱਕੀ ਹੈ। ਅੱਜ ਭਾਵ ਸ਼ੁੱਕਰਵਾਰ ਤੱਕ ਸੂਬੇ 'ਚ ਕੋਰੋਨਾ ਪੀੜਤਾਂ ਦੀ ਗਿਣਤੀ ਦਾ ਅੰਕੜਾ 76 ਤੱਕ ਪਹੁੰਚ ਚੁੱਕਿਆ ਹੈ ਅਤੇ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ 'ਚੋਂ 34 ਸਰਗਰਮ ਮਾਮਲੇ ਹਨ ਅਤੇ 39 ਲੋਕ ਠੀਕ ਹੋ ਚੁੱਕੇ ਹਨ।
ਸੂਬੇ ਦੇ ਸਿਹਤ ਵਿਭਾਗ ਦੇ ਐਡੀਸ਼ਨਲ ਚੀਫ ਸਕੱਤਰ (ਸਿਹਤ) ਆਰ.ਡੀ. ਧੀਮਾਨ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ ਅੱਜ ਇਕ ਮਾਮਲਾ ਊਨਾ ਜ਼ਿਲੇ ਦੇ ਕੋਟਲਾ ਖੁਦਰ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ 28 ਸਾਲਾਂ ਇਕ ਨੌਜਵਾਨ ਪਾਜ਼ੇਟਿਵ ਮਿਲਿਆ ਹੈ। ਇਹ ਨੌਜਵਾਨ ਹਾਲ ਹੀ ਦੌਰਾਨ ਮੁੰਬਈ ਤੋਂ ਮੋਹਾਲੀ ਅਤੇ ਬਾਅਦ 'ਚ ਊਨਾ ਪਰਤਿਆ ਸੀ ਫਿਲਹਾਲ ਨੌਜਵਾਨ ਨੂੰ ਕੁਆਰੰਟੀਨ 'ਚ ਭੇਜ ਦਿੱਤਾ ਗਿਆ ਹੈ। ਊਨਾ ਜ਼ਿਲੇ 'ਚ ਕੋਰੋਨਾ ਦੇ ਹੁਣ ਤੱਕ ਕੁੱਲ 18 ਮਾਮਲੇ ਸਾਹਮਣੇ ਆ ਚੁੱਕੇ ਹਨ।
ਬਿਲਾਸਪੁਰ ਜ਼ਿਲੇ ਦੇ ਸਵਾਰਘਾਟ ਕੁਆਰੰਟੀਨ ਕੇਂਦਰ 'ਚ ਹਮੀਰਪੁਰ ਦੀ ਭੋਰੰਜ ਤਹਿਸੀਲ ਦੇ ਕਰੋਹਟਾ ਪਿੰਡਾ ਦਾ ਇਕ 39 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਇਹ ਵਿਅਕਤੀ ਅਹਿਮਦਾਬਾਦ ਤੋਂ ਵਾਪਸ ਪਰਤਿਆ ਸੀ ਅਤੇ ਦੱਸਿਆ ਗਿਆ ਹੈ ਕਿ ਉਹ ਟੈਪੂ ਟਰੈਵਲਰ 'ਚ ਆਇਆ ਹੈ, ਜਿਸ 'ਚ 12 ਹੋਰ ਲੋਕ ਵੀ ਸਵਾਰ ਸੀ। ਬਿਲਾਸਪੁਰ 'ਚ ਵੀ 2 ਲੋਕ ਕੋਰੋਨਾ ਪਾਜ਼ੇਟਿਵ ਮਿਲੇ ਹਨ। ਹਮੀਰਪੁਰ ਦੇ ਹੀ ਟੋਣੀ ਦੇਵੀ ਦਾ ਇਕ ਹੋਰ 55 ਸਾਲਾ ਵਿਅਕਤੀ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਹੈ। ਉਹ ਬਜ਼ਰੋਲ 'ਚ ਕੋਰੋਨਾ ਪਾਜ਼ੇਟਿਵ ਪਾਏ ਗਏ ਵਿਅਕਤੀ ਦੇ ਸੰਪਰਕ 'ਚ ਆਇਆ ਸੀ। ਇਕ ਔਰਤ ਕਾਂਗੜਾ ਤੋਂ ਪਾਜ਼ੇਟਿਵ ਪਾਈ ਗਈ ਸੀ। ਇਸ ਤਰ੍ਹਾਂ ਹੁਣ ਤੱਕ ਊਨਾ ਜ਼ਿਲੇ 'ਚ 18, ਚੰਬਾ 12, ਕਾਂਗੜਾ 18, ਸੋਲਨ 9, ਹਮੀਰਪੁਰ 7, ਸਿਰਮੌਰ ਅਤੇ ਬਿਲਾਸਪੁਰ 4-4, ਮੰਡੀ 2 ਅਤੇ ਸ਼ਿਮਲਾ 1 ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।
ਕੋਰੋਨਾ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਦਰ 'ਚ ਲਗਾਤਾਰ ਹੋ ਰਿਹਾ ਇਜਾਫਾ
NEXT STORY