ਨਵੀਂ ਦਿੱਲੀ- ਲੋਕ ਸਭਾ ਚੋਣਾਂ 2024 'ਚ ਹੁਣ ਕੁਝ ਹੀ ਦਿਨਾਂ ਦਾ ਸਮਾਂ ਬਚਿਆ ਹੈ। ਦੇਸ਼ ਭਰ 'ਚ ਚੋਣਾਂ ਨੂੰ ਲੈ ਕੇ ਤਿਆਰੀਆਂ ਤੇਜ਼ ਹੋ ਗਈਆਂ ਹਨ। ਉਥੇ ਹੀ ਇਨ੍ਹਾਂ ਚੋਣਾਂ ਨੂੰ ਲੈ ਕੇ ਚੋਣ ਕਮਿਸ਼ਨ ਦੇ ਨਵੇਂ ਦਿਸ਼ਾ-ਨਿਰਦੇਸ਼ ਅਨੁਸਾਰ ਹੁਣ 85 ਸਾਲਾਂ ਤੋਂ ਵੱਧ ਉਮਰ ਦੇ ਲੋਕ ਹੁਣ ਘਰ ਬੈਠੇ ਹੀ ਵੋਟ ਪਾ ਸਕਣਗੇ। ਪੋਸਟਲ ਬੈਲਟ ਰਾਹੀਂ ਹੁਣ 85 ਸਾਲਾਂ ਤੋਂ ਵੱਧ ਉਮਰ ਦੇ ਲੋਕ ਬਿਨਾਂ ਪੋਲਿੰਗ ਬੂਥ ਜਾਏ ਆਪਣੀ ਵੋਟ ਪਾ ਸਕਣਗੇ।
ਦੱਸ ਦੇਈਏ ਕਿ ਪਹਿਲਾਂ 80 ਸਾਲਾਂ ਤੋਂ ਵੱਧ ਉਮਰ ਦੇ ਲੋਕ ਇਸ ਸਹੂਲਤ ਦਾ ਫਾਇਦਾ ਚੁੱਕ ਸਕਦੇ ਸਨ ਪਰ ਹੁਣ ਉਮਰ ਨੂੰ ਵਧਾ ਕੇ 85 ਸਾਲ ਕਰ ਦਿੱਤਾ ਗਿਆ ਹੈ।
85 ਸਾਲਾਂ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਪੋਸਟ ਬੈਲਟ ਸਹੂਲਤ ਲਈ ਫਾਰਮ 12ਡੀ ਘਰ 'ਚ ਮੁਹੱਈਆ ਕਰਵਾਏ ਜਾਣਗੇ। ਭਾਰਤ ਚੋਣ ਕਮਿਸ਼ਨ ਦੀ ਵੈੱਬਸਾਈਟ ਤੋਂ ਵੀ ਫਾਰਮ 12ਡੀ ਨੂੰ ਡਾਊਨਲੋਡ ਕੀਤਾ ਜਾ ਸਕਦਾ ਹੈ।
ਮੁੱਖ ਚੋਣ ਕਮਿਸ਼ਨਰ ਨੇ ਕਿਹਾ ਕਿ ਇਸ ਵਾਰ ਪੂਰੇ ਦੇਸ਼ ਵਿੱਚ ਪਹਿਲੀ ਵਾਰ ਅਜਿਹਾ ਸਿਸਟਮ ਲਾਗੂ ਹੋਣ ਜਾ ਰਿਹਾ ਹੈ। ਫਾਰਮ 12ਡੀ ਉਨ੍ਹਾਂ ਵੋਟਰਾਂ ਨੂੰ ਦਿੱਤਾ ਜਾਵੇਗਾ ਜੋ 85 ਸਾਲ ਤੋਂ ਵੱਧ ਉਮਰ ਦੇ ਹਨ ਜਾਂ 40 ਫੀਸਦੀ ਤੋਂ ਵੱਧ ਅਪਾਹਜ ਹਨ। ਜੇਕਰ ਉਹ ਪੋਲਿੰਗ ਸਟੇਸ਼ਨ ਨਹੀਂ ਜਾਣਾ ਚਾਹੁੰਦੇ ਤਾਂ ਉਨ੍ਹਾਂ ਦੇ ਘਰ ਜਾ ਕੇ ਉਨ੍ਹਾਂ ਦੀ ਵੋਟ ਦਰਜ ਕਰਵਾਈ ਜਾਵੇਗੀ। ਇਸ ਦੇ ਲਈ ਅਸੀਂ ਚੋਣ ਡਿਊਟੀ 'ਤੇ ਲੱਗੇ ਕਰਮਚਾਰੀਆਂ ਨੂੰ ਸਿਖਲਾਈ ਦਿੱਤੀ ਹੈ।
19 ਅਪ੍ਰੈਲ ਨੂੰ ਪਹਿਲੇ ਦੌਰ ਦੀ ਵੋਟਿੰਗ, 4 ਜੂਨ ਨੂੰ ਆਉਣਗੇ ਨਤੀਜੇ
NEXT STORY