Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, APR 05, 2026

    12:12:27 AM

  • russia and ukraine launched drone attacks  10 killed

    ਰੂਸ-ਯੂਕਰੇਨ ਵਿਚਾਲੇ ਡਰੋਨ ਹਮਲੇ ਤੇਜ਼, 10 ਦੀ ਮੌਤ,...

  • ipl 2026 gt vs rr

    ਆਖਰੀ ਓਵਰ 'ਚ ਤੁਸ਼ਾਰ ਦੇਸ਼ਪਾਂਡੇ ਦਾ ਕਮਾਲ,...

  • roshan healthcare ayurvedic treatment

    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ...

  • avalanche alert issued in areas of j k

    ਲਗਾਤਾਰ ਬਰਫਬਾਰੀ ਵਿਚਾਲੇ ਜਾਰੀ ਹੋ ਗਿਆ Avalanche...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • ਹਿਮਾਚਲ ਪ੍ਰਦੇਸ਼
  • ਹਿਮਾਚਲ 'ਚ ਸੌਕਾ : 86.54 ਫੀਸਦੀ ਤਕ ਡਿਗਿਆ ਬਿਜਲੀ ਉਤਪਾਦਨ

NATIONAL News Punjabi(ਦੇਸ਼)

ਹਿਮਾਚਲ 'ਚ ਸੌਕਾ : 86.54 ਫੀਸਦੀ ਤਕ ਡਿਗਿਆ ਬਿਜਲੀ ਉਤਪਾਦਨ

  • Updated: 08 Feb, 2018 05:35 PM
ਹਿਮਾਚਲ ਪ੍ਰਦੇਸ਼
86 54 percent fall in power production
  • Share
    • Facebook
    • Tumblr
    • Linkedin
    • Twitter
  • Comment

ਹਿਮਾਚਲ ਪ੍ਰਦੇਸ਼— ਸੂਬੇ 'ਚ ਸਮੇਂ ਸਿਰ ਬਰਫਬਾਰੀ ਨਾ ਹੋਈ ਤਾਂ ਹਿਮਾਚਲ ਸਮੇਤ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਅਤੇ ਦਿੱਲੀ 'ਚ ਵੀ ਗਰਮੀਆਂ ਦੌਰਾਨ ਬਿਜਲੀ ਦਾ ਸੰਕਟ ਡੂੰਘਾ ਹੋ ਜਾਵੇਗਾ। ਸੂਬਾ ਸਰਕਾਰ ਨੂੰ ਬਿਜਲੀ ਖੇਤਰ ਤੋਂ ਮਿਲਣ ਵਾਲਾ ਕਰੋੜਾਂ ਦਾ ਮਾਲੀਆ ਘੱਟ ਹੋ ਜਾਵੇਗਾ। ਇਸ ਦੀ ਜ਼ਿਆਦਾ ਮਾਰ ਛੋਟੇ-ਛੋਟੇ ਪਾਵਰ ਪ੍ਰੋਡਿਊਸਰਾਂ 'ਤੇ ਪਏਗੀ। ਸੂਬੇ 'ਚ ਬਰਫਬਾਰੀ ਨਾ ਹੋਣ ਨਾਲ ਬਿਜਲੀ ਉਤਪਾਦਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਜੋ ਪਹਾੜ ਨਵੰਬਰ ਅਤੇ ਦਸੰਬਰ ਮਹੀਨੇ 'ਚ ਬਰਫ ਦੀ ਸਫੇਦ ਚਾਦਰ ਲੈ ਲੈਂਦੇ ਸਨ, ਉਹ ਫਰਵਰੀ 'ਚ ਵੀ ਨੰਗੇ ਨਜ਼ਰ ਆ ਰਹੇ ਹਨ। ਇਸ ਨਾਲ ਗਰਮੀਆਂ 'ਚ ਵੀ ਬਿਜਲੀ ਉਤਪਾਦਨ ਅੱਧਾ ਰਹਿ ਜਾਵੇਗਾ। ਬਿਜਲੀ ਪੈਦਾ ਕਰਨ ਲਈ ਨਦੀ-ਨਾਲਿਆਂ 'ਚ ਪਾਣੀ ਨਹੀਂ ਮਿਲੇਗਾ। ਇਨ੍ਹੀਂ ਦਿਨੀਂ ਵੀ ਬਰਫਬਾਰੀ ਨਾ ਹੋਣ ਅਤੇ ਗਲੇਸ਼ੀਅਰਾਂ ਦੇ ਜੰਮ ਜਾਣ ਨਾਲ 86.54 ਫੀਸਦੀ ਤੋਂ ਵੱਧ ਬਿਜਲੀ ਉਤਪਾਦਨ ਡਿਗ ਗਿਆ ਹੈ। ਇਹੀ ਕਾਰਨ ਹੈ ਕਿ ਹਿਮਾਚਲ ਦੇ ਜ਼ਿਆਦਾਤਰ ਘਰਾਂ 'ਚ ਗੁਆਂਢੀ ਸੂਬੇ ਦੀ ਬਿਜਲੀ ਲੈ ਕੇ ਰੌਸ਼ਨੀ ਹੋ ਰਹੀ ਹੈ। ਬਿਜਲੀ ਬੋਰਡ ਦੇ ਐੱਮ. ਡੀ. ਜੇ. ਪੀ. ਕਾਲਟਾ ਕਹਿੰਦੇ ਹਨ ਕਿ ਸੂਬੇ ਦੇ ਪਾਵਰ ਪ੍ਰਾਜੈਕਟ 'ਚ 86 ਫੀਸਦੀ ਤਕ ਬਿਜਲੀ ਉਤਪਾਦਨ 'ਚ ਗਿਰਾਵਟ ਦਰਜ ਕੀਤੀ ਗਈ ਹੈ ਪਰ ਖਪਤਕਾਰਾਂ ਨੂੰ ਬਿਜਲੀ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਨ੍ਹੀਂ ਦਿਨੀਂ 140 ਲੱਖ ਯੂਨਿਟ ਬਿਜਲੀ ਬੈਂਕਿੰਗ ਰਾਹੀਂ ਗੁਆਂਢੀ ਸੂਬੇ ਅਤੇ 98 ਲੱਖ ਯੂਨਿਟ ਸੈਂਟਰਲ ਸੈਕਟਰ ਦੇ ਪ੍ਰਾਜੈਕਟਾਂ ਤੋਂ ਲਈ ਜਾ ਰਹੀ ਹੈ। ਆਪਣਾ ਉਤਪਾਦਨ 37 ਲੱਖ ਯੂਨਿਟ 'ਚ ਸਿਮਟ ਗਿਆ ਹੈ। ਉਤਪਾਦਨ ਡਿਗਣ ਨਾਲ ਬਿਜਲੀ ਸੂਬਾ ਹਿਮਾਚਲ ਗੁਆਂਢੀ ਸੂਬੇ ਦੀ ਬਿਜਲੀ 'ਤੇ ਨਿਰਭਰ ਹੋ ਗਿਆ ਹੈ। ਸੂਬੇ ਦਾ ਬਿਜਲੀ ਬੋਰਡ ਬੈਂਕਿੰਗ ਸਿਸਟਮ ਨਾਲ ਗੁਆਂਢੀ ਸੂਬੇ ਤੋਂ ਬਿਜਲੀ ਲੈ ਕੇ ਖਪਤਕਾਰਾਂ ਨੂੰ ਸਪਲਾਈ ਕਰ ਰਿਹਾ ਹੈ। 140 ਲੱਖ ਯੂਨਿਟ ਬਿਜਲੀ ਬੈਂਕਿੰਗ ਰਾਹੀਂ ਗੁਆਂਢੀ ਸੂਬੇ ਤੋਂ ਲਈ ਜਾ ਰਹੀ ਹੈ, ਜਦਕਿ 98 ਲੱਖ ਯੂਨਿਟ ਸੈਂਟਰਲ ਸੈਕਟਰ  ਦੇ ਪ੍ਰਾਜੈਕਟਾਂ ਤੋਂ ਖਰੀਦੀ ਜਾ ਰਹੀ ਹੈ।

PunjabKesari
ਪੰਜਾਬ ਸਮੇਤ ਉੱਤਰ ਭਾਰਤ 'ਚ ਬਿਜਲੀ ਸੰਕਟ ਦੇ ਆਸਾਰ
ਇਸ ਕਾਰਨ ਪਿਆ ਮੌਸਮ 'ਤੇ ਅਸਰ
ਮਾਹਿਰਾਂ ਅਨੁਸਾਰ ਬ੍ਰਹਿਮੰਡ ਦੇ ਤਾਪਮਾਨ 'ਚ ਪਿਛਲੇ ਕੁਝ ਦਹਾਕਿਆਂ ਤੋਂ ਵਾਧਾ ਹੋਇਆ ਹੈ ਅਤੇ ਇਹ ਵਾਧਾ ਹੁਣ ਤਕ ਔਸਤਨ 0.74 ਡਿਗਰੀ ਸੈਲਸੀਅਸ ਤਕ ਦਰਜ ਕੀਤਾ ਗਿਆ ਹੈ। ਸਥਾਨਕ ਪੱਧਰ 'ਤੇ ਇਹ ਹੋਰ ਵੀ ਵੱਧ ਹੋ ਸਕਦਾ ਹੈ। ਅਜਿਹੇ 'ਚ ਇਸ ਦਾ ਪ੍ਰਭਾਵ ਮੀਂਹ ਅਤੇ ਬਰਫਬਾਰੀ 'ਤੇ ਵੀ ਪਿਆ ਹੈ। ਮੀਂਹ ਦਾ ਮੁੱਖ ਕਾਰਨ ਵੈਸਟਰਨ ਡਿਸਟਰਬੈਂਸ ਦੀ ਸਰਗਰਮੀ ਰਹਿੰਦੀ ਹੈ। ਵੈਸਟਰਨ ਡਿਸਟਰਬੈਂਸ ਦੇ ਕਾਰਨ ਮੈਡੀਟੇਰੀਅਨ ਸੀ ਤੋਂ ਉੱਠਣ ਵਾਲੀਆਂ ਹਵਾਵਾਂ ਕੁਝ ਦਿਨਾਂ ਦੇ ਵਕਫੇ ਤੋਂ ਬਾਅਦ ਇਲਾਕੇ 'ਚ ਪਹੁੰਚ ਤਾਂ ਰਹੀਆਂ ਹਨ ਪਰ ਪ੍ਰੈਸ਼ਰ ਲੋਅ ਨਾ ਹੋਣ ਕਾਰਨ ਐਕਟਿਵ ਨਹੀਂ ਹੋ ਪਾ ਰਹੀਆਂ ਹਨ, ਜਿਸ ਕਾਰਨ ਮੀਂਹ ਅਤੇ ਬਰਫਬਾਰੀ ਨਹੀਂ ਹੋ ਰਹੀ ।
ਇਸ ਵਾਰ 92 ਫੀਸਦੀ ਘੱਟ ਵਰ੍ਹੇ ਬੱਦਲ
ਦੇਵਭੂਮੀ ਹਿਮਾਚਲ 'ਚ ਸੋਕੇ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਸ ਤੋਂ ਪਹਿਲਾਂ ਸਾਲ 2007 'ਚ ਅਜਿਹੇ ਹਾਲਾਤ ਦੇਖਣ ਨੂੰ ਮਿਲੇ ਸਨ। ਉਸ ਦੌਰਾਨ ਜਨਵਰੀ ਮਹੀਨੇ 'ਚ ਸਿਰਫ ਇਕ ਮਿ. ਲਿ. ਮੀਂਹ ਰਿਕਾਰਡ ਕੀਤਾ ਗਿਆ ਸੀ। ਇਸ ਵਾਰ ਵੀ ਹਿਮਾਚਲ 'ਚ ਇਕ ਜਨਵਰੀ ਤੋਂ 5 ਫਰਵਰੀ ਤਕ ਸਿਰਫ 9.2 ਮਿ. ਲਿ. ਮੀਂਹ-ਬਰਫਬਾਰੀ ਹੋਈ ਹੈ, ਭਾਵ ਸੂਬੇ 'ਚ 92 ਫੀਸਦੀ ਘੱਟ ਬੱਦਲ ਵਰ੍ਹੇ ਹਨ। ਇਸ ਸਮੇਂ ਔਸਤ ਆਮ ਮੀਂਹ-ਬਰਫਬਾਰੀ 114.5 ਮਿ. ਮੀ. ਹੋਣੀ ਚਾਹੀਦੀ ਸੀ। ਫਰਵਰੀ ਮਹੀਨੇ ਦੀ ਗੱਲ ਕਰੀਏ ਤਾਂ ਸੂਬੇ 'ਚ ਪਹਿਲੇ ਹਫਤੇ 'ਚ 99.5 ਫੀਸਦੀ ਘੱਟ ਮੀਂਹ ਪਿਆ ਹੈ।

PunjabKesari
ਇੰਨਾ ਨਹੀਂ ਘਟਦਾ ਸੀ ਪਾਣੀ
ਕੁੱਲੂ ਦੇ ਸੇਊਬਾਗ ਨਿਵਾਸੀ ਵਿਕਰਾਂਤ, ਸੰਜੀਵ ਉਪਾਧਿਆਏ, ਵੀਰ ਸਿੰਘ, ਰਾਜ ਕੁਮਾਰ, ਸੁਰਿੰਦਰ, ਤਲੋਗੀ ਵਾਸੀ, ਰਵੀ, ਕੁਬੇਰ ਸਿੰਘ, ਜਿਆ ਨਿਵਾਸੀ ਚਾਂਦ, ਸੰਜੀਵ ਸ਼ਰਮਾ, ਸੁਰੇਸ਼ ਕੁਮਾਰ ਸ਼ਰਮਾ, ਨਿਤਿਨ ਅਤੇ ਅਰਵਿੰਦ ਨੇ ਕਿਹਾ ਕਿ ਇਨ੍ਹੀਂ ਦਿਨੀਂ ਬਿਆਸ ਨਦੀ ਦਾ ਪਾਣੀ ਕਾਫੀ ਘਟ ਗਿਆ ਹੈ। ਸਰਦੀਆਂ ਵਿਚ ਬਿਆਸ ਨਦੀ ਦਾ ਪਾਣੀ ਘੱਟ ਹੁੰਦਾ ਸੀ ਪਰ ਇਸ ਵਾਰ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਘਟਿਆ ਹੈ, ਅਜਿਹਾ ਪਹਿਲੀ ਵਾਰ ਹੋਇਆ ਹੈ। ਇਹ ਮੀਂਹ ਅਤੇ ਬਰਫਬਾਰੀ ਨਾ ਹੋਣ ਕਾਰਨ ਹੋਇਆ ਹੋਵੇਗਾ। ਦਸੰਬਰ ਅਤੇ ਜਨਵਰੀ 'ਚ ਉੱਚੀਆਂ ਚੋਟੀਆਂ 'ਤੇ ਜੰਮ ਕੇ ਬਰਫਬਾਰੀ ਹੁੰਦੀ ਸੀ। ਹੇਠਲੇ ਇਲਾਕਿਆਂ ਤਕ ਵੀ ਬਰਫਬਾਰੀ ਹੁੰਦੀ ਰਹੀ ਹੈ। ਇਸ ਵਾਰ ਨਾ ਤਾਂ ਮੀਂਹ ਪੈ ਰਿਹਾ ਹੈ ਅਤੇ ਨਾ ਹੀ ਬਰਫਬਾਰੀ ਹੋ ਰਹੀ ਹੈ।
ਇੰਨੀ ਹੈ ਬਿਜਲੀ ਦੀ ਮੰਗ
ਸਰਦੀਆਂ ਹੋਣ ਕਾਰਨ ਬਿਜਲੀ ਦੀ ਮੰਗ ਵਧ ਕੇ 275 ਲੱਖ ਯੂਨਿਟ ਪਹੁੰਚ ਗਈ ਹੈ ਪਰ ਨਦੀਆਂ-ਨਾਲੇ ਮੀਂਹ-ਬਰਫਬਾਰੀ ਨਾ ਹੋਣ ਕਾਰਨ ਸੁੱਕ ਚੁੱਕੇ ਹਨ। ਕੁਝ ਵੱਡੀਆਂ ਨਦੀਆਂ 'ਚ ਵੀ ਗਲੇਸ਼ੀਅਰਾਂ ਦੇ ਜੰਮ ਜਾਣ ਨਾਲ ਨਦੀਆਂ-ਨਾਲਿਆਂ 'ਚ ਪਾਣੀ ਦਾ ਪੱਧਰ ਬਹੁਤ ਡਿਗ ਗਿਆ ਹੈ। ਇਸ ਕਾਰਨ ਬਿਜਲੀ ਉਤਪਾਦਨ ਘੱਟ ਹੋਇਆ ਹੈ। ਗਰਮੀਆਂ 'ਚ ਜਦੋਂ ਹਿਮਾਚਲ ਸਰਪਲੱਸ ਬਿਜਲੀ ਤਿਆਰ ਕਰਦਾ ਹੈ ਤਾਂ ਉਨ੍ਹੀਂ ਦਿਨੀਂ ਪੰਜਾਬ, ਹਰਿਆਣਾ, ਦਿੱਲੀ, ਉੱਤਰ ਪ੍ਰਦੇਸ਼ ਨੂੰ ਬੈਂਕਿੰਗ ਆਧਾਰ 'ਤੇ ਬਿਜਲੀ ਪ੍ਰਦਾਨ ਕਰਦਾ ਹੈ। ਸਰਦੀਆਂ 'ਚ ਜਦੋਂ ਸੂਬੇ 'ਚ ਬਿਜਲੀ ਉਤਪਾਦਨ ਡਿਗ ਜਾਂਦਾ ਹੈ ਤਾਂ ਇਨ੍ਹਾਂ ਸੂਬਿਆਂ ਤੋਂ ਹਿਮਾਚਲ ਬੈਂਕਿੰਗ ਦੇ ਰਾਹੀਂ ਬਿਜਲੀ ਵਾਪਸ ਲੈਂਦਾ ਹੈ। ਦਸੰਬਰ ਮਹੀਨੇ ਤੋਂ ਬਿਜਲੀ ਉਤਪਾਦਨ ਡਿਗਣਾ ਸ਼ੁਰੂ ਹੋ ਗਿਆ ਹੈ। ਉਦੋਂ ਤੋਂ ਲੈ ਕੇ ਹਰ ਰੋਜ਼ ਉਤਪਾਦਨ ਡਿਗਦਾ ਜਾ ਰਿਹਾ ਹੈ। ਬੋਰਡ ਦੇ ਆਪਣੇ ਪ੍ਰਾਜੈਕਟਾਂ ਤੋਂ ਇਲਾਵਾ ਕੜਛਮ ਵਾਂਗਤੂ, ਕੋਲ ਡੈਮ, ਨਾਥਪਾ-ਝਾਖੜੀ, ਰਾਮਪੁਰ ਅਤੇ ਭਾਖੜਾ 'ਚ ਵੀ ਬਿਜਲੀ ਦਾ ਉਤਪਾਦਨ ਬਹੁਤ ਜ਼ਿਆਦਾ ਡਿਗਿਆ ਹੈ। ਬਿਜਲੀ ਬੋਰਡ ਬਿਜਲੀ ਉਤਪਾਦਨ 'ਚ ਆਏ ਸ਼ਾਰਟਫਾਲ ਨੂੰ ਘੱਟ ਕਰਨ ਦਾ ਯਤਨ ਕਰ ਰਿਹਾ ਹੈ।

PunjabKesari
ਉਧਰ ਭਾਖੜਾ 'ਚ 31 ਫੁੱਟ ਵਧਿਆ ਪਾਣੀ ਦਾ ਪੱਧਰ
ਉਧਰ ਭਾਖੜਾ ਡੈਮ ਦੇ ਪਾਣੀ ਦਾ ਪੱਧਰ ਪਿਛਲੇ ਸਾਲ ਦੇ ਮੁਕਾਬਲੇ 31 ਫੁੱਟ ਵਧਿਆ ਹੈ। ਭਾਵੇਂ ਇਸ ਵਾਰ ਸੋਕੇ ਦਾ ਮੌਸਮ ਰਿਹਾ ਹੋਵੇ ਪਰ ਪਾਣੀ ਦੇ ਪੱਧਰ 'ਚ ਕੋਈ ਕਮੀ ਨਹੀਂ ਆਈ ਹੈ। ਪਿਛਲੇ ਸਾਲ 6 ਫਰਵਰੀ ਨੂੰ 1578.42 ਸੀ, ਜਦਕਿ ਅੱਜ ਦੇ ਦਿਨ 1609 ਹੈ। ਭਾਖੜਾ ਡੈਮ 'ਚ ਸਥਿਤ ਚੀਫ ਇੰਜੀਨੀਅਰ ਜੈਨਰੇਸ਼ਨ ਦਫਤਰ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ। ਅਧਿਕਾਰੀਆਂ ਮੁਤਾਬਕ ਬਿਜਲੀ ਦੇ ਉਤਪਾਦਨ 'ਚ ਵੀ ਕੋਈ ਕਮੀ ਨਹੀਂ ਹੈ, ਸਗੋਂ ਬਿਜਲੀ ਦਾ ਉਤਪਾਦਨ ਪਹਿਲਾਂ ਤੋਂ ਵਧਿਆ ਹੈ।
ਛੋਟੇ ਪਾਵਰ ਪ੍ਰਾਜੈਕਟ ਚਲਾਉਣਾ ਮੁਸ਼ਕਲ ਹੋਵੇਗਾ : ਰਾਜੇਸ਼
ਪਾਵਰ ਡਿਵੈੱਲਪਰ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਬਰਫਬਾਰੀ ਨਾ ਹੋਈ ਤਾਂ ਛੋਟੇ-ਛੋਟੇ ਪਾਵਰ ਪ੍ਰੋਡਿਊਸਰ ਦਾ ਪ੍ਰਾਜੈਕਟ ਚਲਾ ਸਕਣਾ ਮੁਸ਼ਕਲ ਹੋ ਜਾਵੇਗਾ। ਉਨ੍ਹਾਂ ਨੇ ਦੱਸਿਆ ਕਿ ਜ਼ਿਆਦਾਤਰ ਪ੍ਰਾਜੈਕਟ 'ਚ ਹੁਣ 10  ਫੀਸਦੀ ਤਕ ਹੀ ਉਤਪਾਦਨ ਰਹਿ ਗਿਆ ਹੈ, ਜਦਕਿ ਪ੍ਰਾਜੈਕਟ ਨੂੰ ਚਲਾਉਣ 'ਤੇ ਲਾਗਤ ਪੂਰੀ ਦੇਣੀ ਪੈ ਰਹੀ ਹੈ ਜੇਕਰ ਬਰਫਬਾਰੀ ਅਤੇ ਮੀਂਹ ਨਹੀਂ ਪੈਂਦਾ ਹੈ ਤਾਂ ਗਰਮੀਆਂ 'ਚ ਵੀ ਬਿਜਲੀ ਉਤਪਾਦਨ ਬਹੁਤ ਜ਼ਿਆਦਾ ਡਿਗ ਜਾਵੇਗਾ।
ਕਾਰਨ ਮੀਂਹ ਘੱਟ ਪੈਣਾ
ਦੱਸਿਆ ਜਾਂਦਾ ਹੈ ਕਿ ਮੀਂਹ ਘੱਟ ਹੋਣ ਤੋਂ ਪਹਿਲਾਂ ਹੀ ਚਮੇਰਾ-2 ਜਲ ਬਿਜਲੀ ਪ੍ਰਾਜੈਕਟ ਆਪਣੇ ਨਿਰਧਾਰਿਤ ਬਿਜਲੀ ਉਤਪਾਦਨ ਦੇ ਟੀਚੇ ਨੂੰ ਹਾਸਲ ਕਰਨ 'ਚ ਕਾਮਯਾਬ ਨਹੀਂ ਹੋ ਸਕਿਆ ਸੀ ਤਾਂ ਹੁਣ ਸਰਦੀਆਂ ਵੀ ਉਸ 'ਤੇ ਭਾਰੀ ਪੈਣ ਲੱਗੀਆਂ ਹਨ। ਉਕਤ ਜਲ ਬਿਜਲੀ ਪ੍ਰਾਜੈਕਟ ਨੂੰ ਹਰ ਦਿਨ ਕਰੋੜਾਂ ਰੁਪਏ ਦਾ ਨੁਕਸਾਨ ਉਠਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਚਮੇਰਾ-1 ਖੈਰੀ ਪਾਵਰ ਸਟੇਸ਼ਨ ਆਪਣੇ ਨਿਰਧਾਰਿਤ ਟੀਚੇ ਤੋਂ 10 ਮਿਲੀਅਨ ਯੂਨਿਟ ਬਿਜਲੀ ਘੱਟ ਪੈਦਾ ਕਰ ਸਕਿਆ। ਐੱਨ. ਐੱਚ. ਪੀ. ਸੀ. ਦਾ ਕਹਿਣਾ ਹੈ ਕਿ ਜੇਕਰ ਇਹੀ ਸਥਿਤੀ ਬਣੀ ਰਹੀ ਤਾਂ ਲੀਨ ਪੀਰੀਅਡ ਦਾ ਇਹ ਹੁਣ ਤਕ ਦਾ ਸਭ ਤੋਂ ਘੱਟ ਬਿਜਲੀ ਪੈਦਾ ਕਰਨ ਵਾਲਾ ਸਾਲ ਬਣ ਜਾਵੇਗਾ।

PunjabKesari
ਪਾਰਵਤੀ-ਬਿਆਸ ਦੇ ਕਈ ਸਹਾਇਕ ਨਾਲੇ ਸੁੱਕੇ
ਕੁੱਲੂ ਜ਼ਿਲੇ 'ਚ ਟਾਰਗੈੱਟ ਅਚੀਵ ਕਰਨ ਲਈ ਜਲ ਬਿਜਲੀ ਪ੍ਰਾਜੈਕਟਾਂ ਨੂੰ ਜਿੰਨੇ ਪਾਣੀ ਦੀ ਲੋੜ ਹੈ, ਓਨਾ ਪਾਣੀ ਨਹੀਂ ਮਿਲ ਰਿਹਾ ਹੈ। ਮੀਂਹ ਅਤੇ ਬਰਫਬਾਰੀ ਨਾ ਹੋਣ ਨਾਲ ਹੋਰ ਕਈ ਚੀਜ਼ਾਂ ਵੀ ਪ੍ਰਭਾਵਿਤ ਹੋਈਆਂ ਹਨ। ਪੰਡੋਹ ਡੈਮ ਅਤੇ ਲਾਰਜੀ ਡੈਮ ਸਮੇਤ ਹੋਰ ਬੰਨ੍ਹਾਂ ਤੋਂ ਇਲਾਵਾ ਪਾਣੀ ਤੈਅ ਹਿੱਸੇ ਅਨੁਸਾਰ ਛੱਡਿਆ ਜਾ ਰਿਹਾ ਹੈ ਪਰ ਮੀਂਹ 'ਚ ਓਵਰਫਲੋ ਦੀ ਸਥਿਤੀ 'ਚ ਸਾਰੇ ਦੁਆਰ ਖੋਲ੍ਹਣੇ ਪੈਂਦੇ ਹਨ। ਦਸੰਬਰ ਅਤੇ ਜਨਵਰੀ ਦੇ ਮਹੀਨੇ 'ਚ ਉੱਚੀਆਂ ਚੋਟੀਆਂ 'ਤੇ ਜੰਮ ਕੇ ਬਰਫਬਾਰੀ ਹੋਣ ਤੋਂ ਬਾਅਦ ਇਨ੍ਹੀਂ ਦਿਨੀਂ ਅਮੂਮਨ ਨਦੀਆਂ-ਨਾਲਿਆਂ 'ਚ ਪਾਣੀ ਵਧ ਜਾਂਦਾ ਸੀ। ਹਾਲਾਂ ਕਿ ਸਰਦੀਆਂ 'ਚ ਨਦੀਆਂ-ਨਾਲਿਆਂ ਦਾ ਜਲ ਪੱਧਰ ਘਟ ਜਾਂਦਾ ਹੈ ਪਰ ਜੇਕਰ ਮੀਂਹ ਅਤੇ ਬਰਫਬਾਰੀ ਦਾ ਕ੍ਰਮ ਜਾਰੀ ਰਹੇ ਤਾਂ ਅਜਿਹੀ ਦੁਰਦਸ਼ਾ ਨਹੀਂ ਹੁੰਦੀ ਸੀ। ਇਨ੍ਹੀਂ ਦਿਨੀਂ ਕੁੱਲੂ 'ਚ ਪਾਰਵਤੀ ਅਤੇ ਬਿਆਸ ਨਦੀਂ ਦੇ ਕਈ ਸਹਾਇਕ ਨਾਲੇ ਤਾਂ ਪੂਰੀ ਤਰ੍ਹਾਂ ਸੁੱਕ ਗਏ ਹਨ। ਬਿਆਸ ਨਦੀ 'ਚ ਪਾਣੀ ਕਾਫੀ ਘੱਟ ਹੋ ਗਿਆ ਹੈ।
ਬਿਜਲੀ ਪ੍ਰਾਜੈਕਟਾਂ ਦੀ ਇਹ ਹਾਲਤ
ਪਾਰਵਤੀ ਜਲ ਬਿਜਲੀ ਪ੍ਰਾਜੈਕਟ ਸੈਂਜ ਬੰਨ੍ਹ ਤੋਂ ਇਨ੍ਹੀਂ ਦਿਨੀਂ ਰੋਜ਼ਾਨਾ ਵੱਧ ਤੋਂ ਵੱਧ 15 ਕਿਊਬਿਕ ਮਿ. ਲਿ. ਪਾਣੀ ਡਿਸਚਾਰਜ ਕੀਤਾ ਜਾ ਰਿਹਾ ਹੈ, ਜਿਸਦੀ ਸਮਰੱਥਾ ਲਗਭਗ ਇਕ ਮਿਲੀਅਨ ਯੂਨਿਟ ਬਿਜਲੀ ਉਤਪਾਦਨ ਦੀ ਹੈ, ਜਦਕਿ ਜੂਨ-ਜੁਲਾਈ 'ਚ 150 ਤੋਂ 200 ਮਿ. ਲਿ. ਪਾਣੀ ਹਰ ਰੋਜ਼ ਡਿਸਚਾਰਜ ਹੁੰਦਾ ਹੈ। ਇਸ ਦਾ ਔਸਤਨ ਬਿਜਲੀ ਉਤਪਾਦਨ 12 ਤੋਂ 15 ਮਿਲੀਅਨ ਯੂਨਿਟ ਰਹਿੰਦਾ ਹੈ। ਹਿਮਾਚਲ ਪਾਵਰ ਨਿਗਮ ਦੇ 126 ਮੈਗਾਵਾਟ ਲਾਰਜੀ ਪ੍ਰਾਜੈਕਟ 'ਚ ਪਾਣੀ ਦੀ ਕਮੀ ਨਾਲ ਇਨ੍ਹੀਂ ਦਿਨੀਂ 25 ਤੋਂ 30 ਮੈਗਾਵਾਟ ਅਤੇ ਟ੍ਰਾਇਲ 'ਤੇ ਚਲਾਈ ਗਈ 100 ਮੈਗਾਵਾਟ ਸੈਂਜ ਪ੍ਰਾਜੈਕਟ 'ਚ 20 ਤੋਂ 25 ਮੈਗਾਵਾਟ ਔਸਤ ਬਿਜਲੀ ਉਤਪਾਦਨ ਹੋ ਰਿਹਾ ਹੈ। ਇਸੇ ਤਰ੍ਹਾਂ ਪਾਰਵਤੀ ਪ੍ਰਾਜੈਕਟ ਦੇ ਹੋਰ ਪੜਾਵਾਂ, ਏ. ਡੀ. ਹਾਈਡ੍ਰੋ ਅਤੇ ਮਲਾਣਾ ਪ੍ਰਾਜੈਕਟ ਸਮੇਤ ਹੋਰ ਜਲ ਬਿਜਲੀ ਪ੍ਰਾਜੈਕਟਾਂ 'ਚ ਵੀ ਬਿਜਲੀ ਉਤਪਾਦਨ 'ਚ ਭਾਰੀ ਗਿਰਾਵਟ ਆਈ ਹੈ।
ਪੰਜਾਬ 'ਤੇ ਪਏਗਾ ਅਸਰ
ਇਸ ਵਾਰ ਹਿਮਾਚਲ 'ਚ ਘੱਟ ਮੀਂਹ ਅਤੇ ਬਰਫਬਾਰੀ ਹੋਣ ਨਾਲ ਪੰਜਾਬ 'ਤੇ ਵੀ ਅਸਰ ਪਏਗਾ। ਮੀਂਹ ਅਤੇ ਬਰਫਬਾਰੀ ਤੋਂ ਬਿਨਾਂ ਪਹਾੜ ਵੀ ਸੁੱਕੇ ਪਏ ਹੋਏ ਹਨ। ਨਦੀਆਂ ਅਤੇ ਨਾਲਿਆਂ ਦਾ ਵੀ ਜਲ ਪੱਧਰ ਘਟਿਆ ਹੈ। ਨਦੀਆਂ ਦੇ ਸਹਾਇਕ ਕਈ ਨਾਲੇ ਤਾਂ ਬਿਲਕੁਲ ਹੀ ਸੁੱਕ ਗਏ ਹਨ। ਅਜਿਹੇ 'ਚ ਆਉਣ ਵਾਲੀਆਂ ਗਰਮੀਆਂ 'ਚ ਜਲ ਸੰਕਟ ਡੂੰਘਾ ਹੋਣ ਦੇ ਆਸਾਰ ਬਣੇ ਹੋਏ ਹਨ। ਪਹਾੜਾਂ 'ਤੇ ਬਰਫਬਾਰੀ ਨਾ ਹੋਣ ਨਾਲ ਨਦੀਆਂ-ਨਾਲਿਆਂ 'ਚ ਲੋੜੀਂਦਾ ਪਾਣੀ ਨਹੀਂ ਹੋਵੇਗਾ, ਇਨ੍ਹਾਂ ਦੇ ਜਲ ਪੱਧਰ 'ਚ ਗਿਰਾਵਟ ਆਏਗੀ। ਪੰਜਾਬ 'ਚ ਬਿਆਸ, ਸਤਲੁਜ, ਰਾਵੀ, ਝਨਾ ਅਤੇ ਜੇਹਲਮ ਆਦਿ ਪ੍ਰਮੱਖ ਨਦੀਆਂ ਹਨ। ਇਨ੍ਹਾਂ ਦਾ ਜਲ ਪੱਧਰ ਘੱਟ ਹੋਣ ਨਾਲ ਸਿੰਚਾਈ ਅਤੇ ਬਿਜਲੀ ਉਤਪਾਦਨ 'ਤੇ ਅਸਰ ਪਏਗਾ। ਪੰਜਾਬ 'ਚ ਜਲ ਪੱਧਰ 'ਤੇ ਵੀ ਪ੍ਰਭਾਵ ਪੈ ਸਕਦਾ ਹੈ।
ਛੋਟੇ ਪ੍ਰਾਜੈਕਟਾਂ ਦੀਆਂ ਮੁਸ਼ਕਲਾਂ ਵਧੀਆਂ 
ਚਿਤਾਵਨੀ : ਵਾਤਾਵਰਣ ਵਿਗਿਆਨੀ ਬੋਲੇ, ਘਟੇਗਾ ਜ਼ਮੀਨੀ ਪਾਣੀ ਅਤੇ ਸੁੱਕਣਗੇ ਕੁਦਰਤੀ ਜਲ ਸੋਮੇ
ਸੰਭਲ ਜਾਓ
ਸੋਕੇ ਵਰਗੀ ਸਥਿਤੀ ਲਈ ਅਸੀਂ ਲੋਕ ਖੁਦ ਵੀ ਕਾਫੀ ਹੱਦ ਤਕ ਜ਼ਿੰਮੇਵਾਰ ਹਾਂ। ਸਾਰਿਆਂ ਨੂੰ ਆਪਣਾ ਫਰਜ਼ ਸਮਝਦੇ ਹੋਏ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਕ੍ਰਮ ਨੂੰ ਰੋਕਣਾ ਚਾਹੀਦਾ ਹੈ। ਸੋਕੇ ਦੀ ਵਜ੍ਹਾ ਨਾਲ ਜੇਕਰ ਬਿਜਲੀ ਪ੍ਰਾਜੈਕਟਾਂ 'ਚ ਬਿਜਲੀ ਉਤਪਾਦਨ ਲਈ ਪਾਣੀ ਘੱਟ ਪੈ ਰਿਹਾ ਹੈ ਤਾਂ ਹੋਰਨਾਂ ਗੱਲਾਂ ਲਈ ਵੀ ਪਾਣੀ ਨਹੀਂ ਮਿਲੇਗਾ। ਇਸ ਨਾਲ ਜ਼ਮੀਨੀ ਪਾਣੀ ਵੀ ਘਟੇਗਾ ਅਤੇ ਕੁਦਰਤੀ ਜਲ ਸੋਮੇ ਵੀ ਸੁੱਕ ਜਾਣਗੇ। ਸਿੰਚਾਈ ਤੇ ਪੀਣ ਲਈ ਵੀ ਪਾਣੀ ਦੀ ਕਿੱਲਤ ਝੱਲਣੀ ਪੈ ਸਕਦੀ ਹੈ। ਸੋਕਾ ਪੈਣ ਦੇ ਪਿੱਛੇ ਕੁਲ ਮਿਲਾ ਕੇ ਵਾਤਾਵਰਣ ਨੂੰ ਨੁਕਸਾਨ ਪਹੁੰਚਾਉਣ ਦੇ ਕ੍ਰਮ ਨੂੰ ਹੀ ਮੁੱਖ ਕਾਰਨ ਮੰਨਿਆ ਜਾ ਸਕਦਾ ਹੈ।  —ਡਾ. ਜੇ. ਸੀ. ਕੁਨਿਯਾਲ, ਸੀਨੀਅਰ ਵਿਗਿਆਨੀ, ਜੀ. ਬੀ. ਪੰਤ ਰਾਸ਼ਟਰੀ ਅਤੇ ਵਿਕਾਸ ਸੰਸਥਾ ਹਿਮਾਚਲ ਖੇਤਰੀ ਕੇਂਦਰ ਮੌਹਲ ਕੁੱਲੂ।
ਉਤਪਾਦਨ ਘਟਿਆ ਹੈ ਪਰ ਟੀਚਾ ਪੂਰਾ ਕਰਾਂਗੇ : ਜਨਰਲ ਮੈਨੇਜਰ
ਪਾਰਵਤੀ ਪ੍ਰਾਜੈਕਟ ਪੜਾਅ 3 ਦੇ ਜਨਰਲ ਮੈਨੇਜਰ ਸੀ. ਬੀ. ਸਿੰਘ ਕਹਿੰਦੇ ਹਨ ਕਿ ਪਾਰਵਤੀ ਪ੍ਰਾਜੈਕਟ ਪੜਾਅ 3 ਨੇ ਬੀਤੇ ਸਾਲ ਨਿਰਧਾਰਿਤ ਸਮੇਂ ਤੋਂ ਪਹਿਲਾਂ ਹੀ ਉਤਪਾਦਨ ਦੇ ਟੀਚੇ ਨੂੰ ਪੂਰਾ ਕੀਤਾ ਹੈ। ਇਨ੍ਹੀਂ ਦਿਨੀਂ ਬਿਜਲੀ ਉਤਪਾਦਨ 'ਚ ਗਿਰਾਵਟ ਜ਼ਰੂਰ ਹੈ ਪਰ ਡੀ. ਪੀ. ਆਰ. ਮੁਤਾਬਕ ਅੰਦਾਜ਼ੇ ਤੋਂ ਵੱਧ ਉਤਪਾਦਨ ਹੈ। ਇਸ ਸਾਲ ਵੀ ਪਾਰਵਤੀ ਪ੍ਰਾਜੈਕਟ ਉਤਪਾਦਨ ਟੀਚੇ ਨੂੰ ਵਿੰਨ੍ਹਣ ਤੋਂ ਨਹੀਂ ਖੁੰਝੇਗਾ।

  • Electricity production
  • weather
  • snowfall
  • ਬਿਜਲੀ ਉਤਪਾਦਨ
  • ਮੌਸਮ
  • ਬਰਫਬਾਰੀ

ਹੱਥ ਜੋੜ ਕੇ ਵਿਦਿਆਰਥੀਆਂ ਨੂੰ ਸਕੂਲ ਬੁਲਾਉਂਦੇ ਹਨ ਤਾਮਿਲਨਾਡੂ ਦੇ ਇਹ ਹੈੱਡ ਮਾਸਟਰ

NEXT STORY

Stories You May Like

  • industrial production grew  manufacturing sector shined
    ਉਦਯੋਗਿਕ ਉਤਪਾਦਨ ’ਚ 5.2 ਫੀਸਦੀ ਦੀ ਤੇਜ਼ੀ, ਮੈਨੂਫੈਕਚਰਿੰਗ ਸੈਕਟਰ ਚਮਕਿਆ
  • electricity has become expensive
    ਮਹਿੰਗੀ ਹੋਈ ਬਿਜਲੀ, ਕੀਮਤਾਂ 'ਚ 6.12 ਫੀਸਦੀ ਦੇ ਵਾਧੇ ਦਾ ਐਲਾਨ; ਇਸ ਸੂਬੇ ਨੇ ਕੀਤਾ ਐਲਾਨ
  • advisory issued for electricity consumers
    ਬਿਜਲੀ ਖ਼ਪਤਕਾਰਾਂ ਲਈ ਜਾਰੀ ਹੋਈ ਐਡਵਾਈਜ਼ਰੀ, ਬਿਜਲੀ ਦੇ ਬਿੱਲ ਹੁਣ ਚੰਡੀਗੜ੍ਹ 'ਚ...
  • missile production increased in us
    ਅਮਰੀਕਾ ਦੀ ਫੌਜੀ ਤਾਕਤ 'ਚ ਵੱਡਾ ਵਾਧਾ; ਮਿਜ਼ਾਈਲ ਉਤਪਾਦਨ ਵਧਾਉਣ ਲਈ ਹੋਇਆ ਸਮਝੌਤਾ
  • lightning strikes youth playing cricket in playground one dies
    ਪੰਜਾਬ 'ਚ ਅਸਮਾਨੀ ਬਿਜਲੀ ਡਿੱਗਣ ਨਾਲ ਕ੍ਰਿਕਟ ਖੇਡਦੇ ਖਿਡਾਰੀ ਦੀ ਮੌਤ
  • electricity has become cheaper in hp
    HP 'ਚ ਬਿਜਲੀ ਹੋਈ ਸਸਤੀ ! ਸਰਕਾਰ ਨੇ ਦਰਾਂ 'ਚ ਕੀਤੀ ਕਟੌਤੀ, 1 ਅਪ੍ਰੈਲ ਤੋਂ ਲਾਗੂ ਹੋਣਗੀਆਂ ਨਵੀਆਂ ਕੀਮਤਾਂ
  • himachal pradesh  cold  snowfall  meteorological department  alert
    ਹਿਮਾਚਲ 'ਚ ਮੁੜ ਪਰਤੀ ਠੰਡ, ਪ੍ਰਸ਼ਾਸਨ ਨੇ ਜਾਰੀ ਕੀਤਾ ਅਲਰਟ
  • himachal vehicles  entry tax
    ਹਿਮਾਚਲ ਦੀਆਂ ਗੱਡੀਆਂ ’ਤੇ ਵੀ ਲਗਾਇਆ ਜਾਵੇ ਐਂਟਰੀ ਟੈਕਸ : ਗੇਰਾ
  • roshan healthcare ayurvedic treatment
    ਅੰਦਰੂਨੀ ਕਮਜ਼ੋਰੀ ਹੋਵੇ ਜਾਂ ਸ਼ੁਕਰਾਣੂ ਸਮੱਸਿਆ, ਬੱਸ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
  • long power cut
    ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...
  • police register case against 4 people in fight case
    ਪੁਲਸ ਨੇ ਲੜਾਈ ਦੇ ਕੇਸ 'ਚ 4 ਵਿਅਕਤੀਆਂ ਖਿਲਾਫ਼ ਕੀਤਾ ਪਰਚਾ ਦਰਜ
  • ruckus in kalsi nagar  jalandhar
    ਜਲੰਧਰ ਦੇ ਕਲਸੀ ਨਗਰ 'ਚ ਹੰਗਾਮਾ, ਰੇਲਵੇ ਤੇ PWD ਵੱਲੋਂ ਬਾਜ਼ਾਰ ਖਾਲੀ ਕਰਨ ਦੇ...
  • heavy rain and hailstorm in jalandhar weather turns pleasant
    ਜਲੰਧਰ 'ਚ ਪਿਆ ਭਾਰੀ ਮੀਂਹ ਤੇ ਹੋਈ ਗੜੇਮਾਰੀ, ਮੌਸਮ ਹੋਇਆ ਸੁਹਾਵਨਾ, ਜਾਣੋ ਅਗਲੇ...
  • weather and market news on your mobile advice from agricultural experts
    ਮੋਬਾਇਲ 'ਤੇ ਮਿਲੇਗੀ ਮੌਸਮ ਅਤੇ ਮੰਡੀ ਦੀ ਪਲ-ਪਲ ਦੀ ਖ਼ਬਰ, ਖੇਤੀ ਮਾਹਿਰਾਂ ਤੋਂ ਵੀ...
  • jalandhar cia staff arrested a youth with 5 pistols
    ਜਲੰਧਰ CIA ਸਟਾਫ਼ ਨੇ 5 ਪਿਸਤੌਲਾਂ ਸਣੇ ਨੌਜਵਾਨ ਨੂੰ ਕੀਤਾ ਗ੍ਰਿਫ਼ਤਾਰ, UP ਤੋਂ...
  • jalandhar corporation has not been able to earn rangla vihda project
    ਸਾਲਾਂ ਤੋਂ ਰੰਗਲਾ ਵਿਹੜਾ ਪ੍ਰਾਜੈਕਟ ਤੋਂ ਇਕ ਪੈਸਾ ਵੀ ਨਹੀਂ ਕਮਾ ਪਾ ਰਿਹੈ ਜਲੰਧਰ...
Trending
Ek Nazar
long power cut

ਐਤਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ! ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

pakistan punjab gobar tax

ਹੈਂ! ਪਸ਼ੂ ਪਾਲਕਾਂ 'ਤੇ ਲੱਗੇਗਾ 'ਗੋਬਰ ਟੈਕਸ', ਲਹਿੰਦੇ ਪੰਜਾਬ ਦੀ ਸਰਕਾਰ ਨੇ...

the fate of these 4 zodiac signs will change from april 6th

6 ਅਪ੍ਰੈਲ ਤੋਂ 4 ਰਾਸ਼ੀਆਂ ਦਾ ਸ਼ੁਰੂ ਹੋਵੇਗਾ 'ਗੋਲਡਨ ਟਾਈਮ', 2 ਵੱਡੇ ਗ੍ਰਹਿ...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

mahindra xuv 7xo sales q1 2026 price features auam

ਮਹਿੰਦਰਾ ਦੀ ਇਸ ਗੱਡੀ 'ਤੇ ਟੁੱਟ ਕੇ ਪੈ ਗਏ ਲੋਕ! ਹੱਥੋ-ਹੱਥੀ ਵਿਕ ਗਈਆਂ 28000...

the captain suddenly left the team halfway through

IPL 2026 ਵਿਚਾਲੇ ਚੈਂਪੀਅਨ ਟੀਮ ਨੂੰ ਵੱਡਾ ਝਟਕਾ! ਅਚਾਨਕ ਟੀਮ ਨੂੰ ਅਧਵਾਟੇ ਛੱਡ...

famous actress loses battle to cancer

ਕੈਂਸਰ ਤੋਂ ਜੰਗ ਹਾਰੀ ਮਸ਼ਹੂਰ ਅਦਾਕਾਰਾ, ਹਾਲੀਵੁੱਡ 'ਚ ਸੋਗ ਦੀ ਲਹਿਰ

suspected paneer dangerous chemicals

ਤੁਸੀਂ ਵੀ ਹੋ ਪਨੀਰ ਖਾਣ ਦੇ ਸ਼ੌਕੀਨ ਤਾਂ ਹੋ ਜਾਓ ਸਾਵਧਾਨ! ਹੋਸ਼ ਉਡਾ ਦੇਵੇਗਾ ਇਹ...

fan reaches stage during live concert sunanda sharma steps back in fear

ਖੌਫ 'ਚ ਸੁਨੰਦਾ ਸ਼ਰਮਾ ! ਲਾਈਵ ਪਰਫਾਰਮੈਂਸ ਦੌਰਾਨ ਨੌਜਵਾਨ ਦੀ ਹਰਕਤ ਨੇ ਉਡਾਏ ਸਭ...

famous actress to become mother of twins

ਇੱਕ ਨਹੀਂ, ਦੋ ਬੱਚਿਆਂ ਦੀ ਮਾਂ ਬਣੇਗੀ ਮਸ਼ਹੂਰ ਅਦਾਕਾਰਾ ? ਫਲਾਂਟ ਕੀਤਾ ਬੇਬੀ ਬੰਪ

pakistan to repay usd 2 bn loan to uae on its demand

UAE ਨੇ ਪਾਕਿਸਤਾਨ ਤੋਂ ਵਾਪਸ ਮੰਗ ਲਿਆ ਦਿੱਤਾ ਹੋਇਆ 2 ਅਰਬ ਦਾ ਫੰਡ! ਜਾਣੋਂ ਕੀ ਹੈ...

bat test umpire blunder

IPL ਮੈਚ 'ਚ ਬੈਟ ਟੈਸਟ ਦੌਰਾਨ ਅੰਪਾਇਰ ਨੇ ਕਰ'ਤੀ ਵੱਡੀ ਗਲਤੀ! ਬੱਲੇਬਾਜ਼ ਵੀ...

lifeline for india

ਭਾਰਤ ਲਈ ਸੰਜੀਵਨੀ ਬਣਿਆ ਗੁੰਮਨਾਮ ਦੇਸ਼, ਜੰਗ ਦਰਮਿਆਨ ਵੀ ਕਰ ਰਿਹਾ ਤੇਲ ਤੇ ਗੈਸ...

chennai super kings vs punjab kings

CSK ਨੇ ਜਿਸ ਖਿਡਾਰੀ 'ਤੇ ਲਗਾਈ ਰਿਕਾਰਡਤੋੜ ਬੋਲੀ, ਹੁਣ ਉਸਨੂੰ ਮਿਲਿਆ ਡੈਬਿਊ ਦਾ...

ppf scheme deposit

PPF 'ਚ ਛੋਟੀ ਜਿਹੀ ਗਲਤੀ ਨਾਲ ਹੋ ਸਕਦੈ ਲੱਖਾਂ ਦਾ ਨੁਕਸਾਨ! 5 ਅਪ੍ਰੈਲ ਤੱਕ...

ipl 2026 video viral

ਪੰਜਾਬ ਕਿੰਗਜ਼ ਦੇ ਧਾਕੜ ਖਿਡਾਰੀ ਵਿਰੁੱਧ ਗੰਦੀ ਸਾਜ਼ਿਸ਼! ਵਾਇਰਲ ਹੋਈ ਵੀਡੀਓ

nikita from jalandhar obtained her degree in italy

ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਨਾਲ ਸਬੰਧਿਤ ਨੀਕੀਤਾ ਨੇ ਵਧਾਇਆ ਮਾਣ, ਇਟਲੀ ਚ...

switzerland expelled ukrainian citizens

100 ਤੋਂ ਵੱਧ ਯੂਕਰੇਨੀ ਨਾਗਰਿਕਾਂ ਨੂੰ ਕੱਢਿਆ, ਇਸ ਦੇਸ਼ ਦੀ ਸਖ਼ਤ ਕਾਰਵਾਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • kerala assembly elections pm modi
      'ਖਾੜੀ ਦੇਸ਼ਾਂ ਨੂੰ ਭਾਰਤ ਦੇ ਖਿਲਾਫ ਭੜਕਾ ਰਹੀ ਹੈ ਕਾਂਗਰਸ', ਤਿਰੂਵੱਲਾ 'ਚ...
    • petrol diesel lpg supplies hormuz tension urges no panic buying
      ਪੈਟਰੋਲ-ਡੀਜ਼ਲ ਤੇ LPG 'ਤੇ ਕੇਂਦਰ ਦਾ ਆ ਗਿਆ ਵੱਡਾ ਬਿਆਨ
    • punjab and sindh bank  recruitment
      ਪੰਜਾਬ ਐਂਡ ਸਿੰਧ ਬੈਂਕ 'ਚ ਨਿਕਲੀ ਭਰਤੀ, ਜਾਣੋ ਤਨਖਾਹ ਤੇ ਹੋਰ ਵੇਰਵੇ
    • 108 and 102 ambulance services will remain closed from tomorrow
      108 ਤੇ 102 ਐਂਬੂਲੈਂਸ ਸੇਵਾਵਾਂ ਭਲਕੇ ਤੋਂ ਰਹੇਗੀ ਬੰਦ ! ਹਿਮਾਚਲ ਦੇ ਕਰਮਚਾਰੀਆਂ...
    • landslide  jammu srinagar national highway  traffic  traffic advisory
      ਜੰਮੂ-ਸ਼੍ਰੀਨਗਰ ਨੈਸ਼ਨਲ ਹਾਈਵੇਅ 'ਤੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਠੱਪ; ਮੁਸਾਫਰਾਂ...
    • heavy rain alert issued by imd northwest india
      5,6,7 ਨੂੰ ਕਈ ਸੂਬਿਆਂ 'ਚ ਮੀਂਹ ਤੇ ਗੜੇਮਾਰੀ ਦਾ ਅਲਰਟ! IMD ਨੇ ਜਾਰੀ ਕੀਤੀ ਮੌਸਮ...
    • jammu kashmir  legislative assembly  ganderbal encounter  judicial inquiry
      ਜੰਮੂ ਕਸ਼ਮੀਰ ਵਿਧਾਨ ਸਭਾ 'ਚ ਗਾਂਦਰਬਲ ਮੁਕਾਬਲੇ 'ਤੇ ਹੰਗਾਮਾ, ਮੈਂਬਰਾਂ ਨੇ...
    • ca to businessman and then cyber criminal know how pawan ruia
      CA ਤੋਂ ਕਾਰੋਬਾਰੀ ਅਤੇ ਫਿਰ ਸਾਈਬਰ ਅਪਰਾਧੀ, ਜਾਣੋ ਕਿਵੇਂ ਪਵਨ ਰੂਈਆ ਨੇ ਬੁਣਿਆ...
    • juice center  frog  ice  health
      ਜੂਸ ਸੈਂਟਰ ਦੀ ਬਰਫ਼ 'ਚੋਂ ਨਿਕਲਿਆ ਮਰਿਆ ਹੋਇਆ ਡੱਡੂ, ਲੋਕਾਂ 'ਚ ਭਾਰੀ ਰੋਸ
    • fake toothpaste  factory  owner arrested  famous brand
      ਨਕਲੀ ਟੁੱਥਪੇਸਟ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼, ਇੰਝ ਤਿਆਰ ਹੋ ਰਿਹੈ ਸੀ ਨਾਮੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +