ਬਦਾਯੂੰ : ਉੱਤਰ ਪ੍ਰਦੇਸ਼ ਦੇ ਬਦਾਯੂੰ ਜ਼ਿਲ੍ਹੇ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੇ ਇੱਕ 52 ਸਾਲਾ ਔਰਤ, ਜੋ ਕਿ 32 ਸਾਲਾਂ ਤੋਂ ਵਿਆਹੀ ਹੋਈ ਹੈ ਅਤੇ 9 ਬੱਚਿਆਂ ਦੀ ਮਾਂ ਹੈ, ਨੂੰ ਇੱਕ 32 ਸਾਲਾ ਵਿਅਕਤੀ ਨਾਲ ਪਿਆਰ ਹੋ ਗਿਆ। ਇਸ ਗੱਲ਼ ਦਾ ਪਤਾ ਲੱਗਣ 'ਤੇ ਲੋਕਾਂ ਦੇ ਹੋਸ਼ ਉੱਡ ਗਏ। ਇਸ ਦੌਰਾਨ ਦਿਲ ਨੂੰ ਸਭ ਤੋਂ ਵੱਡਾ ਝਟਕਾ ਉਸ ਸਮੇਂ ਲੱਗਾ, ਜਦੋਂ ਔਰਤ ਨੇ ਨਾ ਸਿਰਫ਼ ਆਪਣੇ ਪਤੀ ਅਤੇ 8 ਬੱਚਿਆਂ ਨੂੰ ਛੱਡ ਦਿੱਤਾ, ਸਗੋਂ 10 ਸਾਲ ਦੀ ਧੀ ਸਮੇਤ ਆਪਣੇ ਪ੍ਰੇਮੀ ਨਾਲ ਫ਼ਰਾਰ ਹੋ ਗਈ।
ਇਹ ਵੀ ਪੜ੍ਹੋ : ਤਿਉਹਾਰਾਂ ਦੇ ਮੌਕੇ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਲਈ ਵੱਡੀ ਖ਼ਬਰ
ਦੂਜੇ ਪਾਸੇ ਔਰਤ ਦੇ ਲਾਪਤਾ ਹੋਣ ਤੋਂ ਬਾਅਦ ਪਤੀ ਨੇ ਪੁਲਸ ਸਟੇਸ਼ਨ ਵਿੱਚ ਰਿਪੋਰਟ ਦਰਜ ਕਰਵਾਈ ਅਤੇ ਪੁਲਸ ਸਟੇਸ਼ਨ ਦੇ ਚੱਕਰ ਲਗਾਉਂਦਾ ਰਿਹਾ। ਲਗਭਗ 20 ਦਿਨਾਂ ਬਾਅਦ ਪੁਲਸ ਨੇ ਔਰਤ ਨੂੰ ਲੱਭ ਲਿਆ ਅਤੇ ਉਸਨੂੰ ਅਦਾਲਤ ਵਿੱਚ ਪੇਸ਼ ਕੀਤਾ। ਅਦਾਲਤ ਵਿੱਚ ਔਰਤ ਨੇ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਆਪਣੇ ਪ੍ਰੇਮੀ ਨਾਲ ਰਹਿਣਾ ਚਾਹੁੰਦੀ ਹਾਂ। ਮੇਰਾ ਹੁਣ ਆਪਣੇ ਪਤੀ ਅਤੇ ਬੱਚਿਆਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਔਰਤ ਦਾ ਬਿਆਨ ਸੁਣਨ ਤੋਂ ਬਾਅਦ ਅਦਾਲਤ ਨੇ ਉਸਨੂੰ ਉਸਦੇ ਪ੍ਰੇਮੀ ਨਾਲ ਭੇਜਣ ਦਾ ਹੁਕਮ ਦਿੱਤਾ। ਇਸ ਤੋਂ ਬਾਅਦ ਔਰਤ ਆਪਣੇ ਪ੍ਰੇਮੀ ਨਾਲ ਚਲੀ ਗਈ।
ਇਹ ਵੀ ਪੜ੍ਹੋ : ਕੱਢ ਲਓ ਰਜਾਈਆਂ ਕੰਬਲ, ਇਸ ਵਾਰ ਪਵੇਗੀ ਕੜਾਕੇ ਦੀ ਠੰਡ! ਹੋ ਗਈ ਵੱਡੀ ਭਵਿੱਖਬਾਣੀ
ਇਸ ਦੌਰਾਨ ਪਤੀ ਅਦਾਲਤ ਦੇ ਬਾਹਰ ਰੋਂਦਾ ਰਿਹਾ ਅਤੇ ਆਪਣਾ ਸਿਰ ਮਾਰਦਾ ਹੋਇਆ ਨਿਰਾਸ਼ ਹੋ ਕੇ ਆਪਣੇ ਪੁੱਤਰ ਨਾਲ ਘਰ ਵਾਪਸ ਆ ਗਿਆ। ਪੀੜਤ ਪਤੀ ਨੇ ਦੱਸਿਆ ਕਿ ਉਸਨੇ ਆਪਣੀ ਪਤਨੀ ਦੇ ਨਾਮ 4 ਵਿੱਘੇ ਜ਼ਮੀਨ ਟਰਾਂਸਫਰ ਕੀਤੀ ਸੀ। ਉਸਨੇ ਸਖ਼ਤ ਮਿਹਨਤ ਕਰਕੇ ਪਰਿਵਾਰ ਦਾ ਪਾਲਣ-ਪੋਸ਼ਣ ਕੀਤਾ ਅਤੇ ਕਦੇ ਵੀ ਕਿਸੇ ਚੀਜ਼ ਦੀ ਕਮੀ ਨਹੀਂ ਛੱਡੀ। ਫਿਰ ਵੀ ਉਸਦੀ ਪਤਨੀ ਉਸਨੂੰ ਅਤੇ ਬੱਚਿਆਂ ਨੂੰ ਛੱਡ ਗਈ। ਉਸ ਨੇ ਕਿਹਾ ਕਿ ਉਹ ਪ੍ਰੇਮੀ ਨਾਲ ਫ਼ਰਾਰ ਹੋਣ ਦੌਰਾਨ ਆਪਣੇ ਪੁੱਤਰ ਦੀ ਨੂੰਹ ਦੇ ਗਹਿਣੇ ਵੀ ਨਾਲ ਲੈ ਗਈ।
ਇਹ ਵੀ ਪੜ੍ਹੋ : 'AC ਚਲਾ ਦਿਓ...', 2 ਘੰਟੇ ਗਰਮੀ ਨਾਲ ਹਾਲੋ-ਬੇਹਾਲ ਹੋਏ Air India ਦੇ 200 ਯਾਤਰੀ (ਵੀਡੀਓ)
ਔਰਤ ਦੇ 9 ਬੱਚੇ ਹਨ, ਜਿਨ੍ਹਾਂ ਵਿੱਚੋਂ 3 ਵਿਆਹੇ ਹੋਏ ਹਨ। ਔਰਤ ਦਾਦੀ ਵੀ ਬਣ ਗਈ ਹੈ। ਫਿਰ ਵੀ ਉਸਨੇ ਆਪਣੇ ਪ੍ਰੇਮੀ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ, ਆਪਣੀ 10 ਸਾਲ ਦੀ ਸਭ ਤੋਂ ਛੋਟੀ ਧੀ ਨੂੰ ਨਾਲ ਲੈ ਕੇ। ਇਹ ਪ੍ਰੇਮ ਕਹਾਣੀ ਹੁਣ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣ ਗਈ ਹੈ। 52 ਸਾਲਾ ਔਰਤ ਅਤੇ 32 ਸਾਲਾ ਆਦਮੀ ਦੇ ਰਿਸ਼ਤੇ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਕੁਝ ਇਸਨੂੰ 'ਪਿਆਰ ਦੀ ਜਿੱਤ' ਕਹਿ ਰਹੇ ਹਨ, ਜਦੋਂ ਕਿ ਕੁਝ ਇਸਨੂੰ ਪਰਿਵਾਰ ਨਾਲ ਵਿਸ਼ਵਾਸਘਾਤ ਕਹਿ ਕੇ ਆਲੋਚਨਾ ਕਰ ਰਹੇ ਹਨ।
ਇਹ ਵੀ ਪੜ੍ਹੋ : ਅਗਲੇ 7 ਦਿਨ ਭਾਰੀ! ਗਰਜ, ਤੇਜ਼ ਹਵਾਵਾਂ ਦੇ ਨਾਲ ਪਵੇਗਾ ਮੀਂਹ, IMD ਵਲੋਂ ਅਲਰਟ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਓ ਤੇਰੀ! AI ਨੂੰ ਡਾਕਟਰ ਸਮਝ ਲੋਕ ਖੁਦ ਕਰ ਰਹੇ ਗੰਭੀਰ ਬੀਮਾਰੀਆਂ ਦਾ ਇਲਾਜ, ਫਿਰ ਜਾਨ ਬਚਾਉਣ ਲਈ...
NEXT STORY