ਵਾਰੰਗਲ : ਤੇਲੰਗਾਨਾ ਦੇ ਵਾਰੰਗਲ 'ਚ ਪੁਲਸ ਨੇ ਪਿਛਲੇ ਹਫ਼ਤੇ ਇੱਕ ਖੂਹ 'ਚੋਂ ਮਿਲੀਆਂ 9 ਲਾਸ਼ਾਂ ਦੇ ਮਾਮਲੇ 'ਚ ਰੌਂਗਟੇ ਖੜੇ ਕਰ ਦੇਣ ਵਾਲਾ ਖੁਲਾਸਾ ਕੀਤਾ ਹੈ। ਮਾਮਲੇ ਦੀ ਗੁੱਥੀ ਸੁਲਝਾਉਂਦੇ ਹੋਏ ਪੁਲਸ ਨੇ ਦੱਸਿਆ ਕਿ ਇਹ ਸਾਰੇ ਕਤਲ ਇੱਕ 24 ਸਾਲਾ ਨੌਜਵਾਨ ਨੇ ਕੀਤੀਆਂ ਹਨ। ਪੁਲਸ ਦਾ ਦੋਸ਼ ਹੈ ਕਿ ਇਸ ਜਵਾਨ ਨੇ 6 ਅਪ੍ਰੈਲ ਨੂੰ ਕੀਤੇ ਗਏ ਇੱਕ ਕਤਲ ਨੂੰ ਲੁਕਾਉਣ ਲਈ ਇਹ ਕਤਲ ਕੀਤੇ ਹਨ। ਇਸ ਤੋਂ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਇਨ੍ਹਾਂ ਸਾਰਿਆਂ ਨੇ ਆਤਮ ਹੱਤਿਆ ਕੀਤੀ ਹੈ।
ਪੁਲਸ ਦਾ ਦਾਅਵਾ ਹੈ ਕਿ ਦੋਸ਼ੀ ਸੰਜੈ ਕੁਮਾਰ ਯਾਦਵ ਨੂੰ ਸੋਮਵਾਰ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਤਾਂ ਉਸ ਨੇ ਆਪਣਾ ਦੋਸ਼ ਕਬੂਲ ਕਰ ਲਿਆ। 3 ਦਿਨ ਪਹਿਲਾਂ ਗੋਰੇਕੁੰਟਾ ਪਿੰਡ ਤੋਂ ਜਿਹੜੀਆਂ 9 ਲਾਸ਼ਾਂ ਮਿਲੀਆਂ ਸਨ ਉਨ੍ਹਾਂ 'ਚੋਂ 6 ਇੱਕ ਹੀ ਪਰਿਵਾਰ ਦੇ ਮੈਂਬਰ ਸਨ।
ਭਾਰਤੀ ਸ਼ਾਂਤੀ ਦੂਤ ਸੁਮਨ ਗਾਵਨੀ ਨੂੰ ਸੰਯੁਕਤ ਰਾਸ਼ਟਰ ਜੈਂਡਰ ਐਡਵੋਕੇਟ ਅਵਾਰਡ
NEXT STORY