ਨਵੀਂ ਦਿੱਲੀ— ਜੰਮੂ-ਕਸ਼ਮੀਰ 'ਚ 9 ਸਾਲਾਂ ਮੁਜਫੱਰ ਅਹਿਮਦ ਖਾਨ ਨੇ ਇਕ ਚਮਤਕਾਰੀ ਪੈੱਨ ਦੀ ਖੋਜ ਕਰਕੇ ਪੂਰੀ ਦੁਨੀਆਂ ਨੂੰ ਹੈਰਾਨ ਕਰ ਦਿੱਤਾ ਹੈ। ਬਾਂਦੀਪੁਰਾ ਦੇ ਗੁਰੇਜ ਦੇ ਰਹਿਣ ਵਾਲੇ ਇਸ ਬੱਚੇ ਨਾਲ ਇਕ ਅਜਿਹੇ ਪੈੱਨ ਦੀ ਖੋਜ ਕੀਤੀ ਹੈ ਜੋ ਲਿਖਣ ਦੇ ਨਾਲ-ਨਾਲ ਸ਼ਬਦਾਂ ਨੂੰ ਵੀ ਗਿਣਦਾ ਹੈ। ਹਾਲ 'ਚ ਹੀ ਰਾਸ਼ਟਰੀ ਇਨੋਵੇਸ਼ਨ ਫਾਊਂਡੇਸ਼ਨ(ਐਨ.ਆਈ.ਐਫ) ਵੱਲੋਂ ਰਾਸ਼ਟਰਪਤੀ ਭਵਨ 'ਚ ਆਯੋਜਿਤ ਫੈਸਟੀਵਲ ਆਫ ਇਨੋਵੇਸ਼ਨ ਐਂਡ ਇੰਟਰਪ੍ਰੇਨਯੋਰਸ਼ਿਪ 'ਚ ਇਸ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਮੁਜਫੱਰ ਅਹਿਮਦ ਨੇ ਦੱਸਿਆ ਕਿ ਇਸ ਪੈੱਨ 'ਚ ਇਕ ਐਲ.ਸੀ.ਡੀ ਡਿਸਪਲੇਅ ਲੱਗਾ ਹੋਇਆ ਹੈ। ਜਿਸ ਤਰ੍ਹਾਂ ਹੀ ਕੋਈ ਇਸ ਪੈੱਨ ਨਾਲ ਲਿਖਣਾ ਸ਼ੁਰੂ ਕਰਦਾ ਹੈ ਤਾਂ ਲਿਖੇ ਗਏ ਸ਼ਬਦਾਂ ਦੀ ਸੰਖਿਆ ਮਾਨੀਟਰ 'ਤੇ ਅੰਕਿਤ ਹੋਣ ਲੱਗਦੀ ਹੈ। ਮੁਜਫੱਰ ਮੁਤਾਬਕ ਇਸ ਪੈੱਨ ਨੂੰ ਮੋਬਾਇਲ ਫੋਨ ਨਾਲ ਵੀ ਕਨੈਕਟ ਕੀਤਾ ਜਾ ਸਕਦਾ ਹੈ। ਮੈਸੇਜ਼ ਦੇ ਜ਼ਰੀਏ ਮੋਬਾਇਲ 'ਤੇ ਵੀ ਸ਼ਬਦਾਂ ਦੀ ਸੰਖਿਆ ਦੇਖ ਸਕਦੇ ਹੋ।
ਫੈਸਟੀਵਲ ਆਫ ਇਨੋਵੇਸ਼ਨ ਐਂਡ ਇੰਟਰਪ੍ਰੇਨਯੋਰਸ਼ਿਪ ਦਾ ਆਯੋਜਨ ਭਾਰਤ ਦੇ ਰਾਸ਼ਟਰਪਤੀ ਦੇ ਆਫਿਸ ਵੱਲੋਂ ਕੀਤਾ ਗਿਆ ਹੈ। ਇਸ ਦਾ ਟੀਚਾ ਜ਼ਮੀਨੀ ਪੱਧਰ 'ਤੇ ਹੋਣ ਵਾਲੀ ਖੋਜ ਨੂੰ ਉਤਸ਼ਾਹ ਦੇਣਾ ਹੈ। ਮਾਰਚ ਦੇ ਮਹੀਨੇ 'ਚ ਇਸ ਦਾ ਆਯੋਜਨ ਰਾਸ਼ਟਰਪਤੀ ਭਵਨ 'ਚ ਕੀਤਾ ਜਾਂਦਾ ਹੈ। ਜਿਸ 'ਚ ਦੇਸ਼ ਦੇ ਕੌਣੇ-ਕੌਣੇ ਤੋਂ ਲੋਕ ਸ਼ਾਮਲ ਹੋਣ ਆਉਂਦੇ ਹਨ। ਇਸ ਸਾਲ ਵੀ 19 ਤੋਂ 23 ਮਾਰਚ ਤੱਕ ਇਸ ਦਾ ਆਯੋਜਨ ਕੀਤਾ ਗਿਆ,ਜਿਸ 'ਚ ਮੁਜਫੱਰ ਅਹਿਮਦ ਨੇ ਵੀ ਆਪਣੀ ਖੋਜ ਦਾ ਪ੍ਰਦਰਸ਼ਨ ਕੀਤਾ। ਮੁਜਫੱਰ ਅਹਿਮਦ ਦੀ ਇਸ ਖੋਜ ਨੂੰ ਦੇਖ ਕੇ ਰਾਸ਼ਟਰਪਤੀ ਭਵਨ 'ਚ ਇਸ ਪ੍ਰੋਗਰਾਮ 'ਚ ਮੌਜੂਦ ਲੋਕ ਵੀ ਹੈਰਾਨ ਰਹਿ ਗਏ। ਪਰਿਵਾਰ ਦੇ ਲੋਕ ਵੀ ਆਪਣੇ ਬੱਚੇ 'ਤੇ ਮਾਣ ਮਹਿਸੂਸ ਕਰ ਰਹੇ ਹਨ।
ਮੱਕਾ ਮਸਜਿਦ ਧਮਾਕਾ: ਸਬੂਤ ਨਹੀਂ, ਅਸੀਮਾਨੰਦ ਸਮੇਤ ਸਾਰੇ ਦੋਸ਼ੀ ਹੋਏ ਬਰੀ
NEXT STORY