ਸ਼੍ਰੀਨਗਰ - ਸ਼੍ਰੀਨਗਰ ਵਿੱਚ 125 ਸਾਲ ਪੁਰਾਣੇ ਸੇਂਟ ਲਿਊਕ ਚਰਚ ਨੂੰ ਬੁੱਧਵਾਰ ਨੂੰ 30 ਸਾਲ ਬਾਅਦ ਮੁੜ ਖੋਲ ਦਿੱਤਾ ਗਿਆ। ਇਹ ਕਸ਼ਮੀਰ ਦੇ ਸਭ ਤੋਂ ਪੁਰਾਣੇ ਚਰਚਾਂ ਵਿੱਚ ਸ਼ਾਮਲ ਹੈ ਅਤੇ ਇਸ ਨੂੰ ਕ੍ਰਿਸਮਸ ਤੋਂ ਕੁੱਝ ਦਿਨ ਪਹਿਲਾਂ ਖੋਲ੍ਹਿਆ ਗਿਆ ਹੈ। 1990 ਦੇ ਦਹਾਕੇ ਵਿੱਚ ਘਾਟੀ ਵਿੱਚ ਅੱਤਵਾਦ ਫੈਲਣ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇੱਥੇ ਸ਼ਹਿਰ ਦੇ ਡਲਗੇਟ ਇਲਾਕੇ ਵਿੱਚ ਸ਼ੰਕਰਾਚਾਰੀਆ ਪਹਾੜੀ ਦੀ ਤਲਹਟੀ ਵਿੱਚ ਛਾਤੀ ਦੇ ਰੋਗ ਹਸਪਤਾਲ ਦੇ ਕੋਲ ਸਥਿਤ ਚਰਚ ਨੂੰ ਵੀਰਵਾਰ ਨੂੰ ਅਧਿਕਾਰਤ ਤੌਰ 'ਤੇ ਆਮ ਲੋਕਾਂ ਲਈ ਖੋਲ੍ਹ ਦਿੱਤਾ ਜਾਵੇਗਾ ਪਰ ਬੁੱਧਵਾਰ ਨੂੰ ਇਸ ਵਿੱਚ ਅਰਦਾਸ ਕੀਤੀ ਗਈ। ਚਰਚ ਦਾ ਨਵੀਨੀਕਰਣ ਜੰਮੂ-ਕਸ਼ਮੀਰ ਸੈਰ ਵਿਭਾਗ ਦੁਆਰਾ ਸਮਾਰਟ ਸਿਟੀ ਪ੍ਰੋਜੇਕਟ ਦੇ ਤਹਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਚਕਚ ਦੇ ਸੁਧਾਰ ਅਤੇ ਪੁਰਾਣੇ ਦੌਲਤ ਨੂੰ ਬਹਾਲ ਕਰਨ ਤੋਂ ਬਾਅਦ 30 ਸਾਲ ਬਾਅਦ ਇਸ ਨੂੰ ਖੋਲ੍ਹ ਦਿੱਤਾ ਗਿਆ ਹੈ। ਚਰਚ ਦੇ ਅਧਿਕਾਰੀ ਕੇਨੇਡੀ ਡੇਵਿਡ ਰਾਜਨ ਨੇ ਕਿਹਾ ਕਿ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਮਨੋਜ ਸਿਨਹਾ ਵੀਰਵਾਰ ਨੂੰ ਆਨਲਾਈਨ ਦੇ ਜ਼ਰੀਏ ਚਰਚ ਦਾ ਉਦਘਾਟਨ ਕਰਨਗੇ। ਉਨ੍ਹਾਂ ਕਿਹਾ ਕਿ ਚਰਚ ਦੇ ਸੁਧਾਰ ਤੋਂ ਬਾਅਦ ਇਸ ਨੂੰ ਮੁੜ ਖੋਲ੍ਹੇ ਜਾਣ ਨਾਲ ਈਸਾਈ ਸਮੁਦਾਏ ਖੁਸ਼ ਹਨ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰਾਜਸਥਾਨ 'ਚ ਓਮੀਕਰੋਨ ਵੇਰੀਐਂਟ ਦੇ ਮੁੜ ਚਾਰ ਮਾਮਲੇ ਆਏ ਸਾਹਮਣੇ
NEXT STORY