ਗੁਨਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਗੁਨਾ 'ਚ 13 ਸਾਲਾ ਇਕ ਰੇਪ ਪੀੜਤਾ ਨੇ ਜ਼ਿਲ੍ਹਾ ਹਸਪਤਾਲ 'ਚ ਬੱਚੇ ਨੂੰ ਜਨਮ ਦਿੱਤਾ ਹੈ। ਇਹ ਜਾਣਕਾਰੀ ਇਕ ਪੁਲਸ ਅਧਿਕਾਰੀ ਨੇ ਸ਼ਨੀਵਾਰ ਨੂੰ ਦਿੱਤੀ। ਪੁਲਸ ਅਨੁਸਾਰ ਕੁੜੀ ਦੇ ਪਰਿਵਾਰ 'ਚ 24 ਅਗਸਤ ਨੂੰ ਉਸ ਦੇ ਗਰਭਵਤੀ ਹੋਣ ਬਾਰੇ ਪਤਾ ਲੱਗਣ ਤੋਂ ਬਾਅਦ ਸ਼ਿਕਾਇਤ ਦਰਜ ਕਰਵਾਈ ਸੀ। ਮਹਿਲਾ ਥਾਣੇ ਦੀ ਇੰਚਾਰਜ ਪੂਨਮ ਸਵਿਤਾ ਨੇ ਦੱਸਿਆ ਕਿ 13 ਸਾਲਾ ਕੁੜੀ ਨੇ ਸ਼ੁੱਕਰਵਾਰ ਨੂੰ ਜ਼ਿਲ੍ਹਾ ਹਸਪਤਾਲ 'ਚ ਇਕ ਬੱਚੇ ਨੂੰ ਜਨਮ ਦਿੱਤਾ। ਉਨ੍ਹਾਂ ਦੱਸਿਆ ਕਿ ਦੋਸ਼ਈ ਨੇ ਇਸ ਕੁੜੀ ਨਾਲ ਇਸ ਸਾਲ ਮਾਰਚ 'ਚ ਜਬਰ ਜ਼ਿਨਾਹ ਕੀਤਾ ਸੀ ਅਤੇ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਇਹ ਗੱਲ ਕਿਸੇ ਨੂੰ ਦੱਸੀ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਵੇਗਾ।
ਇਹ ਵੀ ਪੜ੍ਹੋ : ਬਿਸਤਰ ਤੋਂ ਡਿੱਗੀ 160 ਕਿਲੋ ਦੀ ਬੀਮਾਰ ਔਰਤ, ਪਰਿਵਾਰ ਕੋਲੋਂ ਚੁੱਕੀ ਨਹੀਂ ਗਈ ਤਾਂ ਮੰਗੀ ਫਾਇਰ ਵਿਭਾਗ ਦੀ ਮਦਦ
ਸਵਿਤਾ ਨੇ ਦੱਸਿਆ ਕਿ ਸ਼ਿਕਾਇਤ ਦੇ ਆਧਾਰ 'ਤੇ ਭਾਰਤੀ ਦੰਡਾਵਲੀ ਦੀ ਧਾਰਾ 376 (ਜਬਰ ਜ਼ਿਨਾਹ) ਅਤੇ ਜਿਣਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੇ ਸੰਬੰਧਤ ਪ੍ਰਬੰਧਾਂ ਦੇ ਅਧੀਨ ਮਾਮਲਾ ਦਰਜ ਕੀਤਾ ਸੀ ਅਤੇ ਦੋਸ਼ੀ ਨੂੰ 25 ਅਗਸਤ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਉਨ੍ਹਾਂ ਕਿਹਾ ਕਿ ਜਦੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ, ਉਦੋਂ ਕੁੜੀ 30 ਹਫ਼ਤਿਆਂ ਦੀ ਗਰਭਵਤੀ ਸੀ ਅਤੇ ਉਸ ਦੇ ਮਾਤਾ-ਪਿਤਾ ਨੇ ਗਰਭਪਾਤ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਥਾਣਾ ਇੰਚਾਰਜ ਅਨੁਸਾਰ ਕੁੜੀ ਅਤੇ ਬੱਚਾ ਦੋਵੇਂ ਠੀਕ ਹਨ। ਉਨ੍ਹਾਂ ਕਿਹਾ ਕਿ ਕੁੜੀ ਨਾਬਾਲਗ ਹੈ, ਅਜਿਹੇ 'ਚ ਹੋ ਸਕਦਾ ਹੈ ਕਿ ਉਹ ਬੱਚੇ ਨੂੰ ਆਪਣੇ ਨਾਲ ਨਹੀਂ ਰੱਖਣਾ ਚਾਹੇਗੀ। ਸਵਿਤਾ ਨੇ ਕਿਹਾ ਕਿ ਜੇਕਰ ਕੁੜੀ ਬੱਚੇ ਨੂੰ ਹਵਾਲੇ ਕਰਨਾ ਚਾਹੁੰਦੀ ਹੈ ਤਾਂ ਉਹ ਬਾਲ ਕਲਿਆਣ ਕਮੇਟੀ ਦੀ ਟੀਮ ਨੂੰ ਹੀ ਸੌਂਪੇਗੀ, ਅਜਿਹੀ ਸਥਿਤੀ 'ਚ ਟੀਮ ਪਹਿਲੇ ਡਾਕਟਰਾਂ ਤੋਂ ਵੀ ਰਾਏ ਲਵੇਗੀ ਕਿ ਕੀ ਬੱਚੇ ਨੂੰ ਇਕ-2 ਦਿਨ ਮਾਂ ਦੀ ਜ਼ਰੂਰਤ ਤਾਂ ਨਹੀਂ ਹੈ ਜਾਂ ਕੋਈ ਮੈਡੀਕਲ ਮਸਲਾ ਤਾਂ ਨਹੀਂ ਹੈ, ਜਿਸ ਤੋਂ ਬਾਅਦ ਹਵਾਲੇ ਕਰਨ ਦੀ ਪ੍ਰਕਿਰਿਆ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਪਸ਼ੂਆਂ ਲਈ ਬਣਾਈ ਜਾਵੇਗੀ ਏਮਜ਼ ਵਰਗੀ ਸੰਸਥਾ, ਮਿਲਣਗੀਆਂ ਸਾਰੀਆਂ ਸਹੂਲਤਾਂ
NEXT STORY