ਨਵੀਂ ਦਿੱਲੀ— ਆਜ਼ਾਦੀ ਦੀ ਲੜਾਈ ਵਿਚ ਫਾਂਸੀ ਦਾ ਰੱਸਾ ਚੁੰਮਣ ਵਾਲੇ ਮਹਾਨ ਦੇਸ਼ ਭਗਤ ਸਰਦਾਰ ਭਗਤ ਸਿੰਘ ਨੂੰ ਕਿਤਾਬ 'ਚ 'ਕ੍ਰਾਂਤੀਕਾਰੀ ਅੱਤਵਾਦੀ' ਦੱਸਣ 'ਤੇ ਭਾਜਪਾ ਪਾਰਟੀ ਦੇ ਅਨੁਰਾਗ ਠਾਕੁਰ ਨੇ ਬੁੱਧਵਾਰ ਨੂੰ ਲੋਕ ਸਭਾ 'ਚ ਸਖਤ ਇਤਰਾਜ਼ ਦਰਜ ਕਰਦੇ ਹੋਏ ਇਸ ਮਾਮਲੇ 'ਤੇ ਚਰਚਾ ਕਰਾਉਣ ਦੀ ਮੰਗ ਕੀਤੀ।
ਠਾਕੁਰ ਨੇ ਸਿਫਰ ਕਾਲ 'ਚ ਇਹ ਮਾਮਲਾ ਚੁੱਕਿਆ ਅਤੇ ਕਿਹਾ ਕਿ ਕਾਂਗਰਸੀ ਵਿਚਾਰਧਾਰਾ ਦੇ ਇਕ ਪ੍ਰੋਫੈਸਰ ਨੇ 'ਇੰਡੀਅਨ ਸਟ੍ਰਗਲ ਫਾਰ ਫਰੀਡਮ' ਕਿਤਾਬ ਵਿਚ ਭਗਤ ਸਿੰਘ ਨੂੰ ਕ੍ਰਾਂਤੀਕਾਰੀ ਅੱਤਵਾਦੀ ਦੱਸਿਆ ਹੈ, ਜਦਕਿ ਕਾਂਗਰਸ ਉੱਪ ਪ੍ਰਧਾਨ ਰਾਹੁਲ ਗਾਂਧੀ ਨੂੰ 'ਕਰਿਸ਼ਮਾਈ' ਨੇਤਾ ਕਿਹਾ ਹੈ। ਉਨ੍ਹਾਂ ਨੇ ਸਵਾਲ ਕੀਤਾ ਕਿ ਦੇਸ਼ ਲਈ ਕੁਰਬਾਨੀ ਦੇਣ ਵਾਲੇ ਮਹਾਨ ਦੇਸ਼ ਭਗਤ ਨੂੰ ਕਿਸ ਆਧਾਰ 'ਤੇ ਅੱਤਵਾਦੀ ਕਰਾਰ ਦਿੱਤਾ ਗਿਆ ਹੈ ਅਤੇ ਕਾਂਗਰਸ ਨੇਤਾ ਨੂੰ ਕਿਵੇਂ ਕਰਿਸ਼ਮਾਈ ਵਿਅਕਤੀਤੱਵ ਵਾਲਾ ਦੱਸਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਗੰਭੀਰ ਮੁੱਦਾ ਹੈ। ਇਸ ਤਰ੍ਹਾਂ ਦਾ ਗਲਤ ਇਤਿਹਾਸ ਪੜ੍ਹਾ ਕੇ ਬੱਚਿਆਂ ਨੂੰ ਕ੍ਰਾਂਤੀਕਾਰੀਆਂ ਬਾਰੇ ਗਲਤ ਸੂਚਨਾ ਦਿੱਤੀ ਜਾ ਰਹੀ ਹੈ। ਇਸ ਤਰ੍ਹਾਂ ਦੀਆਂ ਗੱਲਾਂ ਤੋਂ ਇਤਿਹਾਸ ਨੂੰ ਗਲਤ ਮੋੜ ਦਿੱਤਾ ਜਾ ਰਿਹਾ ਹੈ।
ਵਿਆਹ ਦਾ ਮਾਹੌਲ ਬਦਲਿਆ ਗਮ 'ਚ, ਪਿਤਾ-ਪੁੱਤਰ 'ਤੇ ਜੀਪ ਚੜ੍ਹਨ ਨਾਲ ਹੋਈ ਮੌਤ
NEXT STORY