ਨਵੀਂ ਦਿੱਲੀ– ਰੂਸ ਤੋਂ ਮਿਲੀ ਕੋਰੋਨਾ ਵੈਕਸੀਨ ‘ਸਪੁਤਨਿਕ-ਵੀ’ ਦਾ ਭਾਰਤ ’ਚ ਅੱਜ ਇਸਤੇਮਾਲ ਹੋਣਾ ਸ਼ੁਰੂ ਹੋ ਗਿਆ ਹੈ। ਡਾ. ਰੈੱਡੀ ਨੇ ਹੈਦਰਾਬਾਦ ’ਚ ਸਪੁਤਨਿਕ-ਵੀ ਦੀ ਪਹਿਲੀ ਖੁਰਾਕ ਦਾ ਇਸਤੇਮਾਲ ਕੀਤਾ ਹੈ, ਕੰਪਨੀ ਨੇ ਇਹ ਜਾਣਕਾਰੀ ਦਿੱਤੀ। ਨਾਲ ਹੀ ਡਾ. ਰੈੱਡੀ ਲੈਬੋਰੇਟਰੀਜ਼ ਨੇ ਦੱਸਿਆ ਕਿ ਭਾਰਤ ’ਚ ਸਪੁਤਨਿਕ-ਵੀ ਦੀ ਇਕ ਡੋਜ਼ 995 ਰੁਪਏ ’ਚ ਮਿਲੇਗੀ।
ਨਾਲ ਹੀ ਕੰਪਨੀ ਨੇ ਦੱਸਿਆ ਕਿ ਇਸ ਟੀਕੇ ਨੂੰ ਸੈਂਟਰਲ ਡਰੱਗ ਲੈਬੋਰੇਟਰੀਜ਼ (ਸੀ.ਡੀ.ਐੱਲ.) ਤੋਂ ਮਨਜ਼ੂਰੀ ਮਿਲ ਗਈ ਹੈ। ਉਥੇ ਹੀ ਇਸ ਦੀ ਪਹਿਲੀ ਡੋਜ਼ ਡਾ.ਰੈੱਡੀ ਲੈਬੋਰੇਟਰੀਜ਼ ਦੇ ਦੀਪਕ ਸਪਡਾ ਨੇ ਲਈ ਹੈ।
ਕੋਰੋਨਾ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਫ਼ੌਜ ਨੇ ਬਾਰਾਮੂਲਾ ’ਚ ਲਗਾਇਆ ਜਾਗਰੂਕਤਾ ਕੈਂਪ
NEXT STORY