ਪੰਨਾ (ਵਾਰਤਾ)- ਡਾਇਮੰਡ ਸਿਟੀ ਦੇ ਨਾਂ ਨਾਲ ਪ੍ਰਸਿੱਧ ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ 'ਚ ਮੰਗਲਵਾਰ ਨੂੰ ਪਿੰਡ ਜਰੂਆਰਪੁਰ ਦੇ ਕਿਸਾਨ ਦਿਲੀਪ ਮਿਸਤਰੀ ਨੂੰ 16.10 ਕੈਰੇਟ ਭਾਰ ਵਾਲਾ ਜੇਮ ਕੁਆਲਿਟੀ ਦਾ ਬੇਸ਼ਕੀਮਤੀ ਹੀਰਾ ਮਿਲਿਆ ਹੈ। ਬੀਤੇ ਇਕ ਪੰਦਰਵਾੜੇ 'ਚ ਪੰਨਾ ਦੀ ਉਥਲੀ ਖਾਨ ਤੋਂ ਮਿਲਿਆ ਇਹ ਦੂਜਾ ਵੱਡਾ ਹੀਰਾ ਹੈ। ਜੇਮ ਕੁਆਲਿਟੀ ਵਾਲੇ ਇਸ ਹੀਰੇ ਦੀ ਅਨੁਮਾਨਿਤ ਕੀਮਤ 75 ਲੱਖ ਰੁਪਏ ਤੋਂ ਵੀ ਵੱਧ ਦੱਸੀ ਜਾ ਰਹੀ ਹੈ। ਹੀਰਾ ਦਫ਼ਤਰ ਪੰਨਾ ਦੇ ਹੀਰਾ ਪਾਰਖੀ ਅਨੁਪਮ ਸਿੰਘ ਨੇ ਦੱਸਿਆ ਕਿ ਕਿਸਾਨ ਦਿਲੀਪ ਮਿਸਤਰੀ ਨੇ 5 ਮਹੀਨੇ ਪਹਿਲਾਂ ਫਰਵਰੀ 'ਚ ਆਪਣੀ ਨਿੱਜੀ ਖੇਤੀਬਾੜੀ ਜ਼ਮੀਨ 'ਚ ਹੀਰਾ ਖਾਨ ਦਾ ਪੱਟਾ ਬਣਵਾਇਆ ਸੀ।
ਉਸ ਦੀ ਇਸੇ ਖਾਨ ਤੋਂ ਇਹ ਬੇਸ਼ਕੀਮਤੀ ਹੀਰਾ ਨਿਕਲਿਆ ਹੈ, ਜੋ ਉੱਜਵਲ ਕਿਸਮ (ਜੇਮ ਕੁਆਲਿਟੀ) ਦਾ ਹੈ। ਇਸ ਕੁਆਲਿਟੀ ਦਾ ਹੀਰਾ ਸਭ ਤੋਂ ਚੰਗਾ ਮੰਨਿਆ ਜਾਂਦਾ ਹੈ। ਹੀਰਾ ਧਾਰਕ ਕਿਸਾਨ ਦਿਲੀਪ ਮਿਸਤਰੀ ਨੇ ਅੱਜ ਯਾਨੀ ਮੰਗਲਵਾਰ ਜ਼ਿਲ੍ਹਾ ਹੈੱਡ ਕੁਆਰਟਰ 'ਚ ਸੰਯੁਕਤ ਕਲੈਕਟ੍ਰੇਟ ਸਥਿਤ ਹੀਰਾ ਦਫ਼ਤਰ 'ਚ ਇਸ ਹੀਰੇ ਨੂੰ ਜਮ੍ਹਾ ਕਰਵਾ ਦਿੱਤਾ ਹੈ। ਅਗਲੀ ਨੀਲਾਮੀ 'ਚ 16.10 ਕੈਰੇਟ ਭਾਰ ਵਾਲੇ ਇਸ ਹੀਰੇ ਨੂੰ ਵਿਕਰੀ ਲਈ ਰੱਖਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
'ਕੇਜਰੀਵਾਲ ਮੁੱਖ ਮੰਤਰੀ ਅਹੁਦੇ ਤੋਂ ਅਸਤੀਫ਼ਾ ਦਿਓ' ਭਾਜਪਾ ਦਾ ਤਿਹਾੜ ਜੇਲ੍ਹ ਦੇ ਬਾਹਰ ਪ੍ਰਦਰਸ਼ਨ
NEXT STORY