ਰਾਏਗੜ੍ਹ (ਭਾਸ਼ਾ)- ਛੱਤੀਸਗੜ੍ਹ ਦੇ ਸਾਰੰਗੜ੍ਹ-ਬਿਲਾਈਗੜ੍ਹ ਜ਼ਿਲ੍ਹੇ 'ਚ ਪੁਲਸ ਨੇ ਇਕ ਫ਼ਲ ਵੇਚਣ ਵਾਲੇ ਨੂੰ ਪਾਕਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਹੈ। ਪੁਲਸ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਰੀਆ ਥਾਣਾ ਖੇਤਰ 'ਚ ਪਾਕਿਸਤਾਨੀ ਝੰਡਾ ਲਹਿਰਾਉਣ ਦੇ ਦੋਸ਼ 'ਚ ਫ਼ਲ ਵਪਾਰੀ ਮੁਸ਼ਤਾਕ ਖਾਨ (52) ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਅਧਿਕਾਰੀਆਂ ਅਨੁਸਾਰ, ਪੁਲਸ ਨੂੰ ਮੰਗਲਵਾਰ ਸ਼ਾਮ ਸ਼ਿਕਾਇਤ ਮਿਲੀ ਸੀ ਕਿ ਖਾਨ ਨੇ ਅਟਲ ਚੌਕ ਸਥਿਤ ਆਪਣੇ ਘਰ 'ਚ ਪਾਕਿਸਤਾਨੀ ਝੰਡਾ ਲਹਿਰਾਇਆ ਹੋਇਆ ਸੀ।
ਉਨ੍ਹਾਂ ਦੱਸਿਆ ਕਿ ਸ਼ਿਕਾਇਤ ਤੋਂ ਬਾਅਦ ਖਾਨ ਦੇ ਘਰ ਪਹੁੰਚੀ ਪੁਲਸ ਨੇ ਝੰਡਾ ਉਤਾਰ ਕੇ ਜ਼ਬਤ ਕਰ ਲਿਆ। ਅਧਿਕਾਰੀਆਂ ਅਨੁਸਾਰ, ਖਾਨ ਖ਼ਿਲਾਫ਼ ਆਈ.ਪੀ.ਸੀ. ਦੀ ਧਾਰਾ 153 (ਕ) ਦੇ ਅਧੀਨ ਸਮਾਜਿਕ ਸਦਭਾਵਨਾ ਵਿਗਾੜਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਗ੍ਰਿਫ਼ਤਾਰ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਵਿਚ, ਘਟਨਾ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸਥਾਨਕ ਵਰਕਰਾਂ ਨੇ ਸਰੀਆ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਅਤੇ ਖਾਨ ਖ਼ਿਲਾਫ਼ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਆਕਾਸਾ ਏਅਰ ਦੀ ਫਲਾਈਟ ਨਾਲ ਟਕਰਾਇਆ ਪੰਛੀ, ਦਿੱਲੀ ਏਅਰਪੋਰਟ ’ਤੇ ਹੋਈ ਲੈਂਡਿੰਗ
NEXT STORY