ਕੋਇੰਬਟੂਰ – ਜਨਮ ਦਿਨ ਮੌਕੇ ਆਪਣੇ ਦੋਸਤ ਨਾਲ ਪਾਰਕ ਵਿਚ ਗਈ ਨਾਬਾਲਿਗ ਲੜਕੀ ਨਾਲ 6 ਲੋਕਾਂ ਨੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਅਨੁਸਾਰ 11ਵੀਂ ਦੀ ਵਿਦਿਆਰਥਣ ਆਪਣੇ ਦੋਸਤ ਨਾਲ 26 ਨਵੰਬਰ ਨੂੰ ਇਕ ਪਾਰਕ ਵਿਚ ਜਨਮ ਦਿਨ ਮਨਾਉਣ ਲਈ ਗਈ ਸੀ। ਘਰ ਪਰਤਦੇ ਸਮੇਂ ਰਾਤ 9 ਵਜੇ 6 ਲੋਕਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੁਲਜ਼ਮਾਂ ਨੇ ਨਾਬਾਲਿਗਾ ਦੇ ਦੋਸਤ ਦੀ ਕੁੱਟਮਾਰ ਕੀਤੀ ਅਤੇ ਉਸ ਨਾਲ ਸੁੰਨਸਾਨ ਥਾਂ ’ਤੇ ਲਿਜਾ ਕੇ ਜਬਰ-ਜ਼ਨਾਹ ਕੀਤਾ। ਪੁਲਸ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਕਤ ਵਾਰਦਾਤ ਦੀ ਵੀਡੀਓ ਵੀ ਬਣਾਈ। ਨਾਬਾਲਿਗਾ ਨੇ ਅਗਲੇ ਦਿਨ ਆਪਣੀ ਮਾਂ ਨੂੰ ਸਾਰੀ ਗੱਲਬਾਤ ਦੱਸੀ, ਜਿਸ ਤੋਂ ਬਾਅਦ ਮਹਿਲਾ ਪੁਲਸ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਦੱਸਿਆ ਕਿ ਗਿਰੋਹ ਦੇ ਸਰਗਣੇ ਸਮੇਤ 2 ਹੋਰ ਲੋਕਾਂ ਦੀ ਭਾਲ ਜਾਰੀ ਹੈ।
ਅਯੁੱਧਿਆ : ਮੁਸਲਮਾਨ ਨੇ ਬੋਲਿਆ ਜੈ ਸ਼੍ਰੀ ਰਾਮ ਤਾਂ ਮੰਗਣੀ ਪਈ ਮਸਜਿਦ ’ਚ ਮੁਆਫੀ
NEXT STORY