ਨਵੀਂ ਦਿੱਲੀ — ਖੁਦ ਨੂੰ ਧਰਮ ਗੁਰੂ ਦੱਸਣ ਵਾਲੇ ਦਾਤੀ ਮਹਾਰਾਜ 'ਤੇ ਬਲਾਤਕਾਰ ਦਾ ਦੋਸ਼ ਲਗਾਉਣ ਵਾਲੀ ਮਹਿਲਾ ਦਿੱਲੀ ਹਾਈ ਕੋਰਟ ਪਹੁੰਚੀ। ਮਹਿਲਾ ਨੇ ਕੋਰਟ ਤੋਂ ਸੀ.ਬੀ.ਆਈ. ਨੂੰ ਦਾਤੀ ਜੀ ਮਹਾਰਾਜ ਖਿਲਾਫ ਪੂਰਕ ਦੋਸ਼-ਪੱਤਰ ਦਾਖਲ ਕਰਨ ਦੀ ਅਰਜ਼ੀ ਦਿੱਤੀ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ 16 ਦਸੰਬਰ ਨੂੰ ਦਿੱਲੀ ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਇਸ ਮਾਮਲੇ 'ਚ ਫਿਟਕਾਰ ਲਗਾਉਂਦੇ ਹੋਏ ਕਿਹਾ ਸੀ ਕਿ ਉਹ 6 ਜਨਵਰੀ ਤਕ ਕੋਰਟ 'ਚ ਜਾਂਚ ਮਾਮਲੇ ਦੀ ਪ੍ਰੋਗਰੈਸ ਰਿਪੋਰਟ ਦਾਖਲ ਕਰਨ। ਹਾਈ ਕੋਰਟ ਨੇ ਸੀ.ਬੀ.ਆਈ. ਨੂੰ ਦੋ ਟੂਕ ਕਿਹਾ ਕਿ ਸਾਨੂੰ ਰੈਗੁਲਰ ਤੌਰ 'ਤੇ ਜਾਂਚ ਦੀ ਰਿਪੋਰਟ ਦੇਣ। ਇਸ ਤੋਂ ਇਲਾਵਾ ਕੋਰਟ ਨੇ ਸੀ.ਬੀ.ਆਈ. ਨੂੰ ਇਹ ਵੀ ਕਿਹਾ ਸੀ ਕਿ ਉਹ ਜਾਂਚ ਰਿਪੋਰਟ ਰੈਗੁਲਰ ਤੌਰ 'ਤੇ ਪੇਸ਼ ਕਰੇ। ਇਸ ਮਾਮਲੇ 'ਚ ਅਗਲੀ ਸੁਣਵਾਈ 6 ਜਨਵਰੀ 2020 ਨੂੰ ਹੋਵੇਗੀ।
ਹਵਾ ਦੀ ਗੁਣਵੱਤਾ ਨੂੰ ਲੈ ਕੇ NGT ਸਖਤ, ਕਿਹਾ- 'ਸੁਧਾਰ ਕਰੋ ਜਾਂ 5 ਲੱਖ ਭਰੋ ਜ਼ੁਰਮਾਨਾ'
NEXT STORY