ਹਰਿਆਣਾ (ਵਾਰਤਾ)- ਰਾਸ਼ਟਰੀ ਰਾਜਧਾਨੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਤਿੰਨ ਵਿਵਾਦਿਤ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਖ਼ਤਮ ਹੋਏ ਇਕ ਮਹੀਨੇ ਤੋਂ ਉੱਪਰ ਹੋ ਗਿਆ ਹੈ। ਉੱਥੇ ਹੀ ਹਰਿਆਣਾ ਦੇ ਇਕ ਵਿਅਕਤੀ ਨੇ ਆਪਣੇ ਵਿਆਹ ਦੇ ਕਾਰਡ 'ਤੇ ਐੱਮ.ਐੱਸ.ਪੀ. ਕਾਨੂੰਨ ਦੀ ਗਾਰੰਟੀ ਦੀ ਮੰਗ ਕੀਤੀ ਹੈ। ਹਰਿਆਣਾ ਦੇ ਭਿਵਾਨੀ ਜ਼ਿਲ੍ਹੇ ਦੇ ਵਾਸੀ ਪ੍ਰਦੀਪ ਕਾਲੀਰਾਮਨਾ ਦਾ 14 ਫ਼ਰਵਰੀ ਨੂੰ ਵਿਆਹ ਹੈ। ਉਸ ਨੇ ਵਿਆਹ ਦੇ 1500 ਕਾਰਡ ਵੀ ਛਪਵਾਏ ਹਨ ਅਤੇ ਇਨ੍ਹਾਂ ਕਾਰਡਾਂ 'ਤੇ ਲਿਖਵਾਇਆ ਹੈ ਜੰਗ ਹਾਲੇ ਜਾਰੀ ਹੈ, ਐੱਮ.ਐੱਸ.ਪੀ. ਦੀ ਵਾਰੀ ਹੈ। ਇਸ ਤੋਂ ਇਲਾਵਾ ਕਾਰਡ 'ਤੇ ਟਰੈਕਟਰ ਅਤੇ 'ਨੋ ਫਾਰਮਰਜ਼, ਨੋ ਫੂਡ' ਦਾ ਚਿੰਨ੍ਹ ਵੀ ਬਣਵਾਇਆ ਹੈ।
ਇਹ ਵੀ ਪੜ੍ਹੋ : ਐਂਬੂਲੈਂਸ ਨਹੀਂ ਮਿਲੀ ਤਾਂ ਮੋਢੇ 'ਤੇ ਹੀ ਪਤਨੀ ਦੀ ਲਾਸ਼ ਲੈ ਕੇ ਸ਼ਮਸ਼ਾਨ ਵੱਲ ਨਿਕਲਿਆ ਲਾਚਾਰ ਪਤੀ, ਲੋਕ ਦੇਖਦੇ ਰਹੇ ਤਮਾਸ਼ਾ
ਪ੍ਰਦੀਪ ਨੇ ਕਿਹਾ,''ਮੈਂ ਆਪਣੇ ਵਿਆਹ ਦੇ ਕਾਰਡ ਦੇ ਮਾਧਿਅਮ ਨਾਲ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਕਿ ਕਿਸਾਨਾਂ ਦੇ ਵਿਰੋਧ ਦੀ ਜਿੱਤ ਹਾਲੇ ਪੂਰੀ ਨਹੀਂ ਹੋਈ ਹੈ। ਕਿਸਾਨਾਂ ਦੀ ਜਿੱਤ ਉਦੋਂ ਐਲਾਨ ਕੀਤੀ ਜਾਵੇਗੀ, ਜਦੋਂ ਸਰਕਾਰ ਕਿਸਾਨਾਂ ਨੂੰ ਐੱਮ.ਐੱਸ.ਪੀ. ਕਾਨੂੰਨ ਦੀ ਗਾਰੰਟੀ ਲਿਖਤੀ ਦੇ ਦੇਵੇਗੀ। ਬਿਨਾਂ ਐੱਮ.ਐੱਸ.ਪੀ. ਕਾਨੂੰਨ ਦੇ ਕਿਸਾਨਾਂ ਕੋਲ ਕੁਝ ਨਹੀਂ ਹੈ, ਕਿਸਾਨਾਂ ਦੀ ਸ਼ਹਾਦਤ ਅਤੇ ਉਨ੍ਹਾਂ ਦਾ ਬਲੀਦਾਨ ਵੀ ਉਦੋਂ ਪੂਰਾ ਹੋਵੇਗਾ।'' ਉਨ੍ਹਾਂ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਉਹ ਦਿੱਲੀ ਦੀਆਂ ਸਰਹੱਦਾਂ 'ਤੇ ਆਉਂਦੇ ਰਹੇ ਅਤੇ ਕਿਸਾਨਾਂ ਨੂੰ ਆਪਣਾ ਸਮਰਥਨ ਵੀ ਦਿੱਤਾ ਸੀ। ਇਸ ਲਈ ਮੈਂ ਵਿਆਹ ਦੇ 1500 ਕਾਰਡ ਛਪਵਾਏ ਹਨ, ਜਿਸ 'ਤੇ ਇਹ ਲਿਖਿਆ ਹੋਇਆ ਹੈ। ਦੱਸਣਯੋਗ ਹੈ ਕਿ 5 ਜੂਨ 2020 ਨੂੰ ਕੇਂਦਰ ਸਰਕਾਰ ਨੇ ਤਿੰਨੋਂ ਵਿਵਾਦਿਤ ਖੇਤੀ ਬਿੱਲਾਂ ਨੂੰ ਸੰਸਦ ਦੇ ਮੇਜ 'ਤੇ ਰੱਖਿਆ ਸੀ। 20 ਸਤੰਬਰ ਨੂੰ ਲੋਕ ਸਭਾ 'ਚ ਤਿੰਨੋਂ ਕਾਨੂੰਨ ਪਾਸ ਕੀਤੇ ਗਏ ਅਤੇ ਉਸ ਤੋਂ ਬਾਅਦ ਰਾਜ ਸਭਾ 'ਚ ਵੀ ਪਾਸ ਹੋਏ। ਇਨ੍ਹਾਂ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਵਿਰੋਧ ਲਗਭਗ 13 ਮਹੀਨੇ ਤੱਕ ਚੱਲਿਆ, ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਉਨ੍ਹਾਂ ਕਾਨੂੰਨਾਂ ਨੂੰ ਵਾਪਸ ਲੈ ਲਿਆ। ਜਿਸ ਤੋਂ ਬਾਅਦ ਸਰਕਾਰ ਕਿਸਾਨਾਂ ਵਲੋਂ ਚੁਕੀਆਂ ਗਈਆਂ ਕਈ ਹੋਰ ਮੰਗਾਂ 'ਤੇ ਸਹਿਮਤ ਹੋਈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਮਹਾਰਾਸ਼ਟਰ ’ਚ ਬੀਤੇ 24 ਘੰਟਿਆਂ ’ਚ ਸਾਹਮਣੇ ਆਏ 48 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲੇ
NEXT STORY