ਨੈਸ਼ਨਲ ਡੈਸਕ– ਦੱਖਣੀ ਭਾਰਤ ਦੇ ਕੁਝ ਸੂਬਿਆਂ ’ਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਸ਼ੁੱਕਰਵਾਰ ਨੂੰ ਮਹਾਰਾਸ਼ਟਰ ’ਚ ਕੋਰੋਨਾ ਦੇ 48,270 ਨਵੇਂ ਮਾਮਲੇ ਸਾਹਮਣੇ ਆਏ ਹਨ। ਹੁਣ ਨਵੇਂ ਮਰੀਜ਼ਾਂ ਦੇ ਸਾਹਮਣੇ ਆਉਣ ਤੋਂ ਬਾਅਦ ਸੂਬੇ ’ਚ ਕੋਰੋਨਾ ਦੇ 42,391 ਮਰੀਜ਼ ਠੀਕ ਹੋ ਕੇ ਵਾਪਸ ਘਰ ਆ ਗਏ ਹਨ। ਗੱਲ ਜੇਕਰ ਕੋਰੋਨਾ ਵਾਇਰਸ ਦੇ ਓਮੀਕਰੋਨ ਵੇਰੀਐਂਟ ਦੀ ਕਰੀਏ ਤਾਂ ਹੁਣ ਤਕ 144 ਮਰੀਜ਼ ਇਸ ਨਾਲ ਪ੍ਰਭਾਵਿਤ ਹੋ ਚੁੱਕੇ ਹਨ।
ਸਿਰਫ ਮੁੰਬਈ ’ਚ ਹੀ ਕੋਰੋਨਾ ਦੇ 5,008 ਨਵੇਂ ਕੇਸ ਮਿਲੇ ਹਨ, ਇਥੇ ਕੋਰੋਨਾ ਨਾਲ 12 ਮਰੀਜ਼ਾਂ ਦੀ ਮੌਤ ਹੋ ਗਈ ਹੈ। ਫਿਲਹਾਲ, ਮੁੰਬਈ ’ਚ ਕੋਰੋਨਾ ਦੇ 14,178 ਸਰਗਰਮ ਮਾਮਲੇ ਹਨ।
BJP ਦੀ ਅਪਨਾ ਦਲ, ਨਿਸ਼ਾਦ ਪਾਰਟੀ ਨਾਲ ਗਠਜੋੜ ’ਤੇ ਮੋਹਰ, ਨੱਢਾ ਬੋਲੇ- UP ’ਚ 403 ਸੀਟਾਂ ’ਤੇ ਚੋਣ ਲੜੇਗਾ NDA
NEXT STORY