ਨਵੀਂ ਦਿੱਲੀ (ਭਾਸ਼ਾ)- ਹਵਾਬਾਜ਼ੀ ਕੰਪਨੀ 'ਗੋ ਫਰਸਟ' ਦੀ ਇਕ ਕਾਰ ਦਿੱਲੀ ਹਵਾਈ ਅੱਡੇ 'ਤੇ ਮੰਗਲਵਾਰ ਨੂੰ 'ਇੰਡੀਗੋ' ਦੇ 'ਏ320ਨਿਓ' ਜਹਾਜ਼ ਹੇਠਾਂ ਆ ਗਈ, ਹਾਲਾਂਕਿ ਉਸ ਦੇ 'ਨੋਜ ਵ੍ਹੀਲ' (ਅੱਗੇ ਦੇ ਪਹੀਏ) ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਈ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਏਵੀਏਸ਼ਨ (ਡੀ.ਜੀ.ਸੀ.ਏ.) ਮਾਮਲੇ ਦੀ ਜਾਂਚ ਕਰੇਗਾ।
ਹਵਾਬਾਜ਼ੀ ਉਦਯੋਗ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਹਵਾਬਾਜ਼ੀ ਕੰਪਨੀ 'ਇੰਡੀਗੋ' ਦੇ ਜਹਾਜ਼ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ ਹੈ। ਸੂਤਰਾਂ ਨੇ ਦੱਸਿਆ ਕਿ ਜਹਾਜ਼ ਮੰਗਲਵਾਰ ਸਵੇਰੇ ਢਾਕਾ (ਬੰਗਲਾਦੇਸ਼ ਦੀ ਰਾਜਧਾਨੀ) ਲਈ ਰਵਾਨਾ ਹੋਣ ਲਈ ਤਿਆਰ ਸੀ, ਉਦੋਂ ਹਵਾਬਾਜ਼ੀ ਕੰਪਨੀ 'ਗੋ ਫਰਸਟ' ਦੀ ਇਕ ਕਾਰ ਉਸ ਦੇ ਹੇਠਾਂ ਆ ਗਈ, ਹਾਲਾਂਕਿ ਉਹ ਅਗਲੇ ਪਹੀਏ ਨਾਲ ਟਕਰਾਉਣ ਤੋਂ ਵਾਲ-ਵਾਲ ਬਚ ਗਈ। ਹਵਾਬਾਜ਼ੀ ਕੰਪਨੀ 'ਇੰਡੀਗੋ' ਅਤੇ 'ਗੋ ਫਰਸਟ' ਦੋਹਾਂ ਨਾਲ ਇਸ ਸੰਬੰਧ 'ਚ ਬਿਆਨ ਲਈ ਸੰਪਰਕ ਕੀਤਾ, ਹਾਲਾਂਕਿ ਦੋਹਾਂ ਵਲੋਂ ਹਾਲੇ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਭਾਰਤ ਅਤੇ ਮਾਲਦੀਵ ਨੇ 6 ਸਮਝੌਤਿਆਂ 'ਤੇ ਕੀਤੇ ਦਸਤਖ਼ਤ
NEXT STORY