ਨਵੀਂ ਦਿੱਲੀ- ਸੁਰੱਖਿਆ ਫੋਰਸਾਂ ਨੇ ਇਕ ਸਾਂਝੀ ਮੁਹਿੰਮ ’ਚ ਪਾਬੰਦੀਸ਼ੁਦਾ ਮਣੀਪੁਰੀ ਅੱਤਵਾਦੀ ਸੰਗਠਨ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਕੇ. ਸੀ. ਪੀ.) ਦੇ ਪ੍ਰਮੁੱਖ ਕਮਾਂਡਰ ਹਾਓਬੀਜਾਮ ਦਿਲੀਪ ਸਿੰਘ ਨੂੰ ਰਾਸ਼ਟਰੀ ਰਾਜਧਾਨੀ ਦਿੱਲੀ ’ਚ ਗ੍ਰਿਫ਼ਤਾਰ ਕੀਤਾ ਹੈ। ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਮੁਹਿੰਮ ਦਿੱਲੀ ਪੁਲਸ ਦੇ ਵਿਸ਼ੇਸ਼ ਸੈੱਲ, ਮਣੀਪੁਰ ਪੁਲਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਚਲਾਈ ਗਈ ਸੀ।
ਅਧਿਕਾਰੀਆਂ ਨੇ ਦੱਸਿਆ ਕਿ ਉਸ ਕੋਲੋਂ ਪੁੱਛਗਿੱਛ ਦੇ ਆਧਾਰ ’ਤੇ, ਸੁਰੱਖਿਆ ਫੋਰਸਾਂ ਨੇ ਮਣੀਪੁਰ ਦੇ ਕਾਕਚਿੰਗ ਜ਼ਿਲੇ ’ਚ ਇਕ ਛਾਪੇਮਾਰੀ ਮੁਹਿੰਮ ਚਲਾਈ, ਜਿਸ ਦੇ ਨਤੀਜੇ ਵਜੋਂ ਭਾਰੀ ਮਾਤਰਾ ’ਚ ਹਥਿਆਰ, ਗੋਲਾ-ਬਾਰੂਦ ਅਤੇ ਧਮਾਕਾਖੇਜ ਸਮੱਗਰੀ ਜ਼ਬਤ ਕੀਤੀ ਗਈ। ਉਨ੍ਹਾਂ ਨੇ ਦੱਸਿਆ ਕਿ ਹਾਓਬੀਜਾਮ ਪਾਬੰਦੀਸ਼ੁਦਾ ਸੰਗਠਨ ਦਾ ਇਕ ਪ੍ਰਮੁੱਖ ਮੈਂਬਰ ਮੰਨਿਆ ਜਾਂਦਾ ਹੈ, ਉਹ ਗੈਰ-ਕਾਨੂੰਨੀ ਸਰਗਰਮੀਆਂ (ਰੋਕਥਾਮ) ਐਕਟ (ਯੂ. ਏ. ਪੀ. ਏ.) ਦੇ ਤਹਿਤ ਇਕ ਦਰਜਨ ਤੋਂ ਵੱਧ ਮਾਮਲਿਆਂ ’ਚ ਲੋੜੀਂਦਾ ਸੀ।
ਅਧਿਕਾਰੀਆਂ ਦੇ ਅਨੁਸਾਰ, ਹਾਓਬੀਜਾਮ ਇਕ ‘ਗੁਪਤ ਬੈਠਕ’ ਲਈ ਦਿੱਲੀ ਆਇਆ ਸੀ, ਜਿਸ ਕਰ ਕੇ ਕੇਂਦਰੀ ਏਜੰਸੀਆਂ ਨੇ ਇਸ ਗੱਲ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਕੀ ਰਾਸ਼ਟਰੀ ਰਾਜਧਾਨੀ ਵੀ ਇਸ ਵਿਦ੍ਰੋਹੀ ਸਮੂਹ ਦੇ ਨਿਸ਼ਾਨੇ ’ਤੇ ਸੀ। ਸੂਤਰਾਂ ਅਨੁਸਾਰ ਜਾਂਚਕਰਤਾ ਉਸ ਦੀਆਂ ਸਰਗਰਮੀਆਂ, ਸੰਪਰਕਾਂ ਅਤੇ ਦਿੱਲੀ ਯਾਤਰਾ ਦੇ ਮਕਸਦ ਦੀ ਜਾਂਚ ਕਰ ਰਹੇ ਹਨ।
ਖੇਤੀਬਾੜੀ ਸੰਮੇਲਨ ’ਚ ਨਾ ਆਉਣ ਵਾਲੇ ਮੰਤਰੀ-ਅਧਿਕਾਰੀ ਅਹੁਦੇ ’ਤੇ ਰਹਿਣ ਦੇ ਯੋਗ ਨਹੀਂ : ਸ਼ਿਵਰਾਜ
NEXT STORY