ਚੇਨਈ (ਏਜੰਸੀ)- ਤਾਮਿਲਨਾਡੂ ਦੇ ਮੁੱਖ ਮੰਤਰੀ ਸੀ. ਜੋਸੇਫ ਵਿਜੇ ਨੇ ਬੁੱਧਵਾਰ ਨੂੰ ਵਿਆਪਕ ਸਿਹਤ ਬੀਮਾ ਯੋਜਨਾ ਦੇ ਅਧੀਨ ਸਾਲਾਨਾ ਕਵਰੇਜ ਨੂੰ 5 ਲੱਖ ਰੁਪਏ ਤੋਂ ਵਧਾ ਕੇ 25 ਲੱਖ ਰੁਪਏ ਕਰਨ ਦਾ ਐਲਾਨ ਕੀਤਾ। ਸੂਬੇ ਦੀ ਸਿਹਤ ਦੇਖਭਾਲ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਕਈ ਅਹਿਮ ਨਵੀਆਂ ਪਹਿਲਾਂ ਦਾ ਜ਼ਿਕਰ ਕਰਦੇ ਹੋਏ ਮੁੱਖ ਮੰਤਰੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਮੈਡੀਕਲ ਸਹੂਲਤ ਇਕ ਮੌਲਿਕ ਅਧਿਕਾਰ ਹੈ, ਕੋਈ ਵਿਸ਼ੇਸ਼ ਅਧਿਕਾਰ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮਕਸਦ ਹਰ ਵਿਅਕਤੀ ਨੂੰ ਉਸ ਦੀ ਆਮਦਨ ਜਾਂ ਸਥਾਨ ਦੀ ਪਰਵਾਹ ਕੀਤੇ ਬਿਨਾਂ ਗੁਣਵੱਤਾਪੂਰਨ ਸਿਹਤ ਸੇਵਾ ਉਪਲੱਬਧ ਕਰਵਾਉਣਾ ਹੈ।
ਇਸ ਦੇ ਨਾਲ ਹੀ ਸੀਐੱਮ ਵਿਜੇ ਨੇ ਆਵਿਨ ਦੁੱਧ ਦਾ ਖਰੀਦ ਮੁੱਲ 38 ਰੁਪਏ ਤੋਂ ਵਧਾ ਕੇ 41 ਰੁਪਏ ਲੀਟਰ ਕਰਨ ਦਾ ਐਲਾਨ ਕੀਤਾ। ਵਿਜੇ ਨੇ ਕਿਹਾ ਕਿ ਰਾਜ ਦੇ ਵਿੱਤੀ ਸੰਕਟ ਦੇ ਬਾਵਜੂਦ ਦੁੱਧ ਉਤਪਾਦਕਾਂ ਦੇ ਕਲਿਆਣ ਅਤੇ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਧਿਆਨ 'ਚ ਰੱਖਦੇ ਹੋਏ ਸਰਕਾਰ ਨੇ ਉਨ੍ਹਾਂ ਨੂੰ ਉੱਚਿਤ ਮੁੱਲ ਦਿਵਾਉਣ ਲਈ ਦੁੱਧ ਦਾ ਖਰੀਦ ਮੁੱਲ ਵਧਾਉਣ ਦਾ ਫੈਸਲਾ ਕੀਤਾ ਹੈ।
ਮੁੱਖ ਮੰਤਰੀ ਨੇ ਵਿਧਾਨ ਸਭਾ 'ਚ ਨਿਯਮ 110 ਦੇ ਅਧੀਨ ਐਲਾਨ ਕਰਦੇ ਹੋਏ ਕਿਹਾ ਕਿ ਸਰਕਾਰੀ ਮਲਕੀਅਤ ਵਾਲੀ ਆਵਿਨ ਦੀਆਂ ਪ੍ਰਾਇਮਰੀ ਦੁੱਧ ਸਹਿਕਾਰੀ ਕਮੇਟੀਆਂ ਰਾਹੀਂ ਖਰੀਦੇ ਜਾਣ ਵਾਲੇ ਦੁੱਧ ਦੀ ਕੀਮਤ 38 ਰੁਪਏ ਤੋਂ ਵਧਾ ਕੇ 41 ਰੁਪਏ ਲੀਟਰ ਕੀਤੀ ਜਾਵੇਗੀ। ਇਸ 'ਚ ਸਰਕਾਰ ਵਲੋਂ ਤਿੰਨ ਰੁਪਏ ਪ੍ਰਤੀ ਲੀਟਰ ਦਾ ਪ੍ਰੋਤਸਾਹਨ ਵੀ ਸ਼ਾਮਲ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ 3.16 ਲੱਖ ਤੋਂ ਵੱਧ ਦੁੱਧ ਉਤਪਾਦਕਾਂ ਨੂੰ ਲਾਭ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਸਰਕਾਰ ਨੇ ਸ਼ੁਰੂ ਕੀਤੀ ਨਵੀਂ ਸਕੀਮ, ਸਸਤੀ ਤੇ ਸਾਫ਼ ਗੈਸ 'ਤੇ ਪਕੇਗਾ ਭੋਜਨ! ਬੁਕਿੰਗ-ਡਿਲਿਵਰੀ ਦੀ ਚਿੰਤਾ ਖਤਮ
NEXT STORY