ਰਾਏਪੁਰ- ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ ਦੇ ਧਰਸੀਂਵਾ ਇਲਾਕੇ 'ਚ ਇਕ ਸ਼ਖ਼ਸ ਵਲੋਂ ਖ਼ੁਦ ਦੀ ਬਲੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਨਿਨਵਾ ਪਿੰਡ 'ਚ ਵਾਪਰੀ, ਜਿੱਥੇ ਇਕ ਸ਼ਰਧਾਲੂ ਨੇ ਆਪਣੇ ਦੇਵਤਾ ਦੇ ਸਾਹਮਣੇ ਗਰਦਨ ਵੱਢ ਕੇ ਬਲੀ ਦੇ ਦਿੱਤੀ। ਇਸ ਘਟਨਾ ਦੇ ਬਾਅਦ ਤੋਂ ਇਲਾਕੇ 'ਚ ਡਰ ਦਾ ਮਾਹੌਲ ਹੈ। ਮ੍ਰਿਤਕ ਦੀ ਉਮਰ 55 ਸਾਲ ਦੱਸੀ ਜਾ ਰਹੀ ਹੈ।
ਮਾਮਲੇ ਦੀ ਸੂਚਨਾ 'ਤੇ ਪੁਲਸ ਮੌਕੇ 'ਤੇ ਪਹੁੰਚੀ ਅਤੇ ਜਾਂਚ 'ਚ ਲੱਗ ਗਈ। ਸ਼ਖ਼ਸ ਨੇ ਕੈਂਚੀ ਨਾਲ ਆਪਣੀ ਗਰਦਨ ਵੱਢ ਲਈ। ਜਾਣਕਾਰੀ ਅਨੁਸਾਰ, ਧਰਸੀਂਵਾ ਦੇ ਨਿਨਵਾ ਪਿੰਡ 'ਚ ਰਹਿਣ ਵਾਲੇ ਭੁਨੇਸ਼ਵਰ ਯਾਦਵ ਨੇ ਆਪਣੇ ਘਰ ਦੇ ਅੰਦਰ ਸਥਿਤ ਦੇਵਸਥਾਨ ਦੇ ਸਾਹਮਣੇ ਕੈਂਚੀ ਨਾਲ ਆਪਣੀ ਗਰਦਨ ਵੱਢ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਦੇਵਸਥਾਨ ਵਾਲਾ ਕਮਰਾ ਖੂਨ ਨਾਲ ਲੱਥਪੱਥ ਹੋ ਗਿਆ। ਇਹ ਘਟਨਾ ਸ਼ਨੀਵਾਰ ਸਵੇਰੇ ਲਗਭਗ 11 ਵਜੇ ਦੀ ਦੱਸੀ ਜਾ ਰਹੀ ਹੈ। ਪਿੰਡ ਵਾਸੀਆਂ ਦਾ ਮੰਨਣਾ ਹੈ ਕਿ ਅੰਧਵਿਸ਼ਵਾਸ ਕਾਰਨ ਭੁਨੇਸ਼ਵਰ ਯਾਦਵ ਨੇ ਆਪਣੀ ਬਲੀ ਦੇ ਦਿੱਤੀ। ਹਾਲਾਂਕਿ ਪੁਲਸ ਮਾਮਲੇ ਦੀ ਜਾਂਚ ਕਰਦੇ ਹੋਏ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ ਇਹ ਸੱਚੀ ਖ਼ੁਦਕੁਸ਼ੀ ਹੈ ਜਾਂ ਫਿਰ ਇਸ 'ਚ ਕਤਲ ਦਾ ਕੋਈ ਐਂਗਲ ਵੀ ਹੋ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਫਾਇਰ ਸਿਲੰਡਰ ਫਟਣ ਕਾਰਨ ਵਾਪਰਿਆ ਹਾਦਸਾ, ਅਗਨੀਵੀਰ ਦੀ ਮੌਤ
NEXT STORY