ਖੰਡਵਾ (ਭਾਸ਼ਾ)- ਮੱਧ ਪ੍ਰਦੇਸ਼ ਦੇ ਇਕ ਨੇਤਰਹੀਣ ਮੁਸਲਿਮ ਭਜਨ ਗਾਇਕ ਅਤੇ ਕਵੀ ਅਕਬਰ ਤਾਜ (42) ਨੇ 22 ਜਨਵਰੀ ਨੂੰ ਅਯੁੱਧਿਆ ’ਚ ਹੋਣ ਵਾਲੇ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਉਨ੍ਹਾਂ ਨੂੰ ਸੱਦਾ ਦਿੱਤੇ ਜਾਣ ’ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਖੰਡਵਾ ਜ਼ਿਲ੍ਹੇ ਦੇ ਪਿੰਡ ਹਫਲਾ ਬੀਪਲਾ ਦੇ ਰਹਿਣ ਵਾਲੇ ਤਾਜ ਨੇ ਦੱਸਿਆ ਕਿ ਉਹ 14 ਜਨਵਰੀ ਨੂੰ ਉੱਤਰ ਪ੍ਰਦੇਸ਼ ਦੇ ਅਯੁੱਧਿਆ ਪਹੁੰਚਣਗੇ ਅਤੇ ਭਗਵਾਨ ਸ਼੍ਰੀ ਰਾਮ ’ਤੇ ਕਵਿਤਾ ਪਾਠ ਕਰਨਗੇ।
ਇਹ ਵੀ ਪੜ੍ਹੋ- USA 'ਚ ਵੀ ਦਿਖੇਗਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ, NY ਦੇ ਟਾਈਮਸ ਸਕੁਏਅਰ 'ਤੇ ਕੀਤਾ ਜਾਵੇਗਾ 'Live Telecast'
ਉਨ੍ਹਾਂ ਕਿਹਾ 'ਮੈਂ ਪੂਰੇ ਦੇਸ਼ ’ਚ ਕਈ ਥਾਵਾਂ ’ਤੇ ਜਾਂਦਾ ਰਹਿੰਦਾ ਹਾਂ ਪਰ ਅਯੁੱਧਿਆ ’ਚ ਰਾਮ ਜੀ ਭਦਰਾਚਾਰੀਆ (ਹਿੰਦੂ ਅਧਿਆਤਮਿਕ ਆਗੂ) ਵੱਲੋਂ ਸੱਦਾ ਦਿੱਤੇ ਜਾਣ ’ਤੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਮੈਂ ਕਈ ਹੋਰ ਪ੍ਰੋਗਰਾਮ ਛੱਡ ਕੇ ਉੱਥੇ ਜਾ ਰਿਹਾ ਹਾਂ।'' ਤਾਜ ਬਚਪਨ ਤੋਂ ਹੀ ਭਗਵਾਨ ਸ਼੍ਰੀ ਰਾਮ ਦੀ ਉਸਤਤ ਵਿਚ ਕਵਿਤਾਵਾਂ ਤੇ ਭਜਨ ਲਿਖਦੇ ਅਤੇ ਸੁਣਾਉਂਦੇ ਰਹੇ ਹਨ ਤੇ ਅਯੁੱਧਿਆ 'ਚ ਸ਼੍ਰੀ ਰਾਮ ਮੰਦਰ 'ਚ ਰਾਮਲੱਲਾ ਪ੍ਰਾਣ-ਪ੍ਰਤਿਸ਼ਠਾ ਸਮਾਰੋਹ 'ਚ ਸੱਦਾ ਮਿਲਣ 'ਤੇ ਬਹੁਤ ਖੁਸ਼ ਹਨ।
ਇਹ ਵੀ ਪੜ੍ਹੋ- 2 ਫਰਵਰੀ ਨੂੰ ਲਾਂਚ ਹੋਵੇਗਾ ਐਪਲ ਦਾ 'Vision Pro', 19 ਜਨਵਰੀ ਤੋਂ ਸ਼ੁਰੂ ਹੋ ਜਾਵੇਗੀ ਪ੍ਰੀ-ਬੁਕਿੰਗ
ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਲਈ ਦੇਸ਼ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਹਸਤੀਆਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਇਸੇ ਦੌਰਾਨ ਅਦਾਕਾਰਾ ਆਲੀਆ ਭੱਟ ਅਤੇ ਉਨ੍ਹਾਂ ਦੇ ਪਤੀ ਅਤੇ ਅਦਾਕਾਰ ਰਣਬੀਰ ਕਪੂਰ ਨੂੰ ਵੀ ਅਯੁੱਧਿਆ ਰਾਮ ਮੰਦਰ ਪ੍ਰਾਣ-ਪ੍ਰਤਿਸ਼ਠਾ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰੱਖਿਆ ਮੰਤਰਾਲੇ ਵੱਲੋਂ ਜੰਮੂ-ਕਸ਼ਮੀਰ ਅਤੇ ਲੱਦਾਖ 'ਚ 4 ਹੋਰ NCC ਯੂਨਿਟਾਂ ਦੀ ਸਥਾਪਨਾ ਨੂੰ ਪ੍ਰਵਾਨਗੀ
NEXT STORY