ਇੰਟਰਨੈਸ਼ਨਲ ਡੈਸਕ- ਅਯੁੱਧਿਆ ਵਿਖੇ ਰਾਮ ਮੰਦਰ 'ਚ 22 ਜਨਵਰੀ ਨੂੰ ਹੋਣ ਵਾਲੀ ਰਾਮਲੱਲਾ ਦੀ ਪ੍ਰਾਣ-ਪ੍ਰਤਿਸ਼ਠਾ ਨੂੰ ਲੈ ਕੇ ਸਿਰਫ਼ ਭਾਰਤ ਹੀ ਨਹੀਂ, ਸਗੋਂ ਵਿਦੇਸ਼ਾਂ 'ਚ ਵੀ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਹੁਣ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਪ੍ਰਾਣ-ਪ੍ਰਤਿਸ਼ਠਾ ਸਮਾਰੋਹ ਦਾ ਲਾਈਵ ਟੈਲੀਕਾਸਟ ਅਮਰੀਕਾ ਦੇ ਨਿਊਯਾਰਕ ਸਥਿਤ ਮਸ਼ਹੂਰ ਟਾਈਮਸ ਸਕੁਏਅਰ 'ਤੇ ਦਿਖਾਇਆ ਜਾਵੇਗਾ। ਮਿਲੀ ਜਾਣਕਾਰੀ ਮੁਤਾਬਕ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ 'ਚ ਭਾਰਤੀ ਦੂਤਘਰਾਂ 'ਚ ਵੀ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਦਿਖਾਇਆ ਜਾਵੇਗਾ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਮਾਰੋਹ ਦੀਆਂ ਤਿਆਰੀਆਂ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ। ਉਹ ਇਸ ਮੌਕੇ ਦੇਸ਼-ਵਿਦੇਸ਼ ਦੇ ਸਾਰੇ ਰਾਮ ਭਗਤਾਂ ਨੂੰ ਸੰਬੋਧਨ ਕਰਨਗੇ। ਭਾਜਪਾ ਨੇ ਵੀ ਦੇਸ਼ ਭਰ 'ਚ ਬੂਥ ਲੈਵਲ 'ਤੇ ਸਮਾਰੋਹ ਦਾ ਲਾਈਵ ਟੈਲੀਕਾਸਟ ਕਰਨ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ 22 ਜਨਵਰੀ 2024 ਨੂੰ ਰਾਮਲੱਲਾ ਅਯੁੱਧਿਆ ਮੰਦਰ 'ਚ ਵਿਰਾਜਮਾਨ ਹੋਣਗੇ। ਰਾਮ ਮੰਦਰ 'ਚ ਮੂਰਤੀ ਸਥਾਪਨਾ ਦਾ ਸਮਾਂ 12 ਵੱਜ ਕੇ 29 ਮਿੰਟ 8 ਸਕਿੰਟ ਤੋਂ 12 ਵੱਜ ਕੇ 30 ਮਿੰਟ ਤੇ 32 ਸਕਿੰਟ ਤੱਕ ਰੱਖਿਆ ਗਿਆ ਹੈ। ਇਸ ਸਮਾਰੋਹ ਸਮੇਂ ਪ੍ਰਾਣ-ਪ੍ਰਤਿਸ਼ਠਾ ਲਈ ਸਿਰਫ਼ 84 ਸਕਿੰਟ ਦਾ ਮਹੂਰਤ ਰਹੇਗਾ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਤਾਮਿਲਨਾਡੂ ’ਚ ਨਿਵੇਸ਼ ਦੀ ਬਰਸਾਤ, ਲੋਕਾਂ ਨੂੰ ਮਿਲੇਗਾ ਰੋਜ਼ਗਾਰ
NEXT STORY