ਅਯੁੱਧਿਆ- ਅਯੁੱਧਿਆ 'ਚ 22 ਜਨਵਰੀ ਨੂੰ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਪੂਰੇ ਦੇਸ਼ 'ਚ ਜ਼ੋਰਾਂ-ਸ਼ੋਰਾਂ ਨਾਲ ਤਿਆਰੀਆਂ ਚੱਲ ਰਹੀਆਂ ਹਨ। ਰਾਮ ਭਗਤ ਆਪਣੇ ਹੀ ਅੰਦਾਜ 'ਚ ਜਸ਼ਨ ਮਨਾਉਣ ਦੀ ਤਿਆਰੀ 'ਚ ਜੁਟੇ ਹਨ। ਬੰਸਰੀ ਨਗਰੀ ਪੀਲੀਭੀਤ 'ਚ 21 ਫੁੱਟ ਲੰਬੀ ਬੰਸਰੀ ਦਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਵਰਕਰਾਂ ਨੇ ਪੂਜਨ ਕਰ ਕੇ ਅਯੁੱਧਿਆ ਲਈ ਰਵਾਨਾ ਕੀਤਾ। ਇਸ ਬੰਸਰੀ ਨੂੰ ਮੁਸਲਿਮ ਔਰਤ ਨੇ ਆਪਣੇ ਪੁੱਤ ਅਤੇ ਦਿਓਰ ਦੀ ਮਦਦ ਨਾਲ ਤਿਆਰ ਕੀਤਾ ਹੈ।
ਇਹ ਵੀ ਪੜ੍ਹੋ : ਅਯੁੱਧਿਆ 'ਚ ਜਗਾਇਆ ਗਿਆ ਦੁਨੀਆ ਦਾ ਸਭ ਤੋਂ ਵੱਡਾ ਦੀਵਾ, 7.5 ਕਰੋੜ ਦੱਸੀ ਜਾ ਰਹੀ ਕੀਮਤ
ਇਸ ਮੌਕੇ ਮੌਜੂਦ ਜ਼ਿਲ੍ਹਾ ਅਧਿਕਾਰੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪਹਿਲੇ 16 ਫੁੱਟ ਦੀ ਬੰਸਰੀ ਵੀ ਪੀਲੀਭੀਤ 'ਚ ਹੀ ਬਣਾਈ ਗਈ ਸੀ, ਜੋ ਇਕ ਵਿਸ਼ਵ ਰਿਕਾਰਡ ਹੈ, ਹੁਣ ਤੱਕ ਇਹ 21 ਫੁੱਟ ਦੀ ਬੰਸਰੀ ਉਸ ਰਿਕਾਰਡ ਨੂੰ ਤੋੜੇਗੀ। ਬੰਸਰੀ ਬਣਾਉਣ ਵਾਲੀ ਹਿਨਾ ਪਰਵੀਨ ਨੇ ਦੱਸਿਆ ਕਿ ਪੂਰਾ ਦੇਸ਼ ਰਾਮ ਜੀ ਦੇ ਆਉਣ ਦਾ ਉਤਸਵ ਮਨਾਂ ਰਿਹਾ ਹੈ। ਇਸ ਲਈ ਮੈਂ ਇਹ ਬੰਸਰੀ ਬਣਾਈ ਹੈ। ਹਿਨਾ ਪਰਵੀਨ ਨੇ ਕਿਹਾ ਕਿ 20 ਸਾਲ ਪਹਿਲਾਂ ਉਸ ਦੇ ਪਤੀ ਆਸਾਮ ਤੋਂ ਖ਼ਾਸ ਤਰ੍ਹਾਂ ਦਾ ਬਾਂਸ ਲੈ ਕੇ ਆਏ ਸਨ। ਫਿਰ ਉਨ੍ਹਾਂ ਨੇ ਜ਼ਿਲ੍ਹੇ ਦੇ ਸਭ ਤੋਂ ਹੁਨਰ ਕਾਰੀਗਰ ਆਪਣੇ ਦਿਓਰ ਸ਼ਮਸ਼ਾਦ ਨੂੰ ਬੁਲਾਇਆ ਅਤੇ ਇਸ ਬੰਸਰੀ 'ਚ ਸੁਰ ਪਾਉਣ ਲਈ ਕਿਹਾ। ਸ਼ਮਸਾਦ ਕਾਰੀਗਰ ਨੇ ਦੱਸਿਆ ਕਿ ਇਸ ਬੰਸਰੀ ਦੇ ਸੁਰ ਪੂਰੀ ਤਰ੍ਹਾਂ ਠੀਕ ਹਨ ਹਾਰਮੋਨੀਅਮ ਜਾਂ ਕਿਸੇ ਵੀ ਤਾਲ ਨਾਲ ਮਿਲਾ ਸਕਦੇ ਹਾਂ। ਇਸ ਤਰ੍ਹਾਂ ਹਿਨਾ ਨੇ ਆਪਣੇ ਪੁੱਤ ਅਤੇ ਦਿਓਰ ਦੀ ਮਦਦ ਨਾਲ ਇਹ ਬੰਸਰੀ ਤਿਆਰ ਕੀਤੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਚਾਰ ਮੰਜ਼ਿਲਾ ਇਮਾਰਤ ਹੋਈ ਢਹਿ-ਢੇਰੀ, ਆਵਾਜਾਈ ਪ੍ਰਭਾਵਿਤ
NEXT STORY