ਭੋਪਾਲ (ਭਾਸ਼ਾ)- ਮੱਧ ਪ੍ਰਦੇਸ਼ ’ਚ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਕੰਪਲੈਕਸ ’ਚ ਸੋਮਵਾਰ ਨੂੰ ਲੱਗਭਗ 1500 ਲੋਕਾਂ ਨੇ ਇਕੱਠਿਆਂ ਛੋਟੇ ਡਮਰੂ ਵਜਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਮੁੱਖ ਮੰਤਰੀ ਮੋਹਨ ਯਾਦਵ ਨੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਲਈ ਲੋਕਾਂ ਨੂੰ ਵਧਾਈ ਦਿੱਤੀ।
ਸ਼੍ਰੀ ਮਹਾਕਾਲੇਸ਼ਵਰ ਮੰਦਰ ਪ੍ਰਬੰਧਕ ਕਮੇਟੀ ਅਤੇ ਮੱਧ ਪ੍ਰਦੇਸ਼ ਸਰਕਾਰ ਦੇ ਸੰਸਕ੍ਰਿਤੀ ਵਿਭਾਗ ਵੱਲੋਂ ਆਯੋਜਿਤ ਇਕ ਸਮਾਗਮ ’ਚ ਮਹਾਕਾਲ ਮੰਦਰ ਦੇ ਕੰਪਲੈਕਸ ’ਚ ਲੱਗਭਗ 1500 ਲੋਕਾਂ ਨੇ ਇਕੱਠਿਆਂ ਡਮਰੂ ਬਜਾਇਆ। ਵਿਸ਼ਵ ਰਿਕਾਰਡ ਦੇ ਯਤਨਾਂ ਲਈ ਸਲਾਹਕਾਰ ਨਿਸ਼ਚਲ ਬਾਰੋਟ ਨੇ ਕਿਹਾ ਕਿ ਇਸ ਤੋਂ ਪਹਿਲਾਂ ਸਭ ਤੋਂ ਵੱਡੇ ਡਮਰੂ ਸਮੂਹ ਦਾ ਰਿਕਾਰਡ 488 ਵਿਅਕਤੀਆਂ ਦੇ ਨਾਂ ਸੀ, ਜੋ ਅਗਸਤ 2022 ਵਿਚ ਨਿਊਯਾਰਕ ਵਿਚ ‘ਫੈੱਡਰੇਸ਼ਨ ਆਫ਼ ਇੰਡੀਅਨ ਐਸੋਸੀਏਸ਼ਨ’ ਨੇ ਬਣਾਇਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਿਐਕਟਰ ਧਮਾਕੇ ਕਾਰਨ ਧਾਤ ਦਾ ਟੁਕੜਾ ਘਰ ’ਤੇ ਡਿੱਗਿਆ, ਸ਼ਖ਼ਸ ਨੇ ਗੁਆਏ ਦੋਵੇਂ ਪੈਰ
NEXT STORY