ਫਿਰੋਜ਼ਪੁਰ (ਪਰਮਜੀਤ ਸੋਢੀ): ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਤਲਾਸ਼ੀ ਦੌਰਾਨ ਤਿੰਨ ਮੋਬਾਇਲ ਫੋਨ ਬਰਾਮਦ ਹੋਏ ਹਨ। ਇਸ ਸਬੰਧੀ ਥਾਣਾ ਸਿਟੀ ਫਿਰੋਜ਼ਪੁਰ ਪੁਲਸ ਨੇ ਇਕ ਹਵਾਲਾਤੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ 52-ਏ ਪ੍ਰਿਜ਼ਨਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ।
ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੱਤਰ ਨੰਬਰ 14275 ਰਾਹੀਂ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 5 ਦਸੰਬਰ 2023 ਨੂੰ ਰਾਤ ਕਰੀਬ 10.15 ਵਜੇ ਉਹ ਸਾਥੀ ਕਰਮਚਾਰੀਆਂ ਦੇ ਗੁਪਤ ਸੂਚਨਾ ਦੇ ਆਧਾਰ 'ਤੇ ਵਾਰਡ ਨੰਬਰ 3 ਦੀ ਤਲਾਸ਼ੀ ਕੀਤੀ ਗਈ। ਤਲਾਸ਼ੀ ਦੌਰਾਨ ਹਵਾਲਾਤੀ ਜਸਕੀਰਤ ਸਿੰਘ ਉਰਫ਼ ਜੱਸੀ ਪੁੱਤਰ ਸਿਕੰਦਰ ਸਿੰਘ ਵਾਸੀ ਪਿੰਡ ਗਰਾਈਂ ਥਾਣਾ ਸਦਰ ਕੋਟਕਪੂਰਾ, ਜ਼ਿਲ੍ਹਾ ਫਰੀਦਕੋਟ ਕੋਲੋਂ 1 ਮੋਬਾਇਲ ਫੋਨ ਟੱਚ ਸਕਰੀਨ ਰੀਅਲਮੀ ਸਮੇਤ ਸਿਮ ਕਾਰਡ ਬਰਾਮਦ ਹੋਇਆ।
ਇਹ ਵੀ ਪੜ੍ਹੋ- ਵਿਆਹਾਂ ਦੇ ਸੀਜ਼ਨ 'ਚ ਲਾੜਿਆਂ ਨੂੰ ਨਹੀਂ ਮਿਲ ਰਹੀਆਂ ਘੋੜੀਆਂ, ਕਈ ਮਹੀਨੇ ਪਹਿਲਾਂ ਹੀ ਹੋ ਜਾਂਦੀ ਹੈ ਬੁਕਿੰਗ
ਜਾਂਚਕਰਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਇਕ ਹੋਰ ਪੱਤਰ ਨੰਬਰ 14317 ਰਾਹੀਂ ਸਰਬਜੀਤ ਸਿੰਘ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਫਿਰੋਜ਼ਪੁਰ ਨੇ ਦੱਸਿਆ ਕਿ ਮਿਤੀ 6 ਦਸੰਬਰ 2023 ਨੂੰ ਕਰੀਬ 12.50 ਵਜੇ ਦੁਪਹਿਰ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਬਲਾਕ ਨੰਬਰ 2 ਦੀ ਬੈਰਕ ਨੰਬਰ 1 ਦੀ ਅਚਾਨਕ ਤਲਾਸ਼ੀ ਕੀਤੀ ਗਈ ਤੇ ਤਲਾਸ਼ੀ ਦੌਰਾਨ ਬਾਥਰੂਮ ਦੀ ਫਲੱਸ਼ ਟੈਂਕੀ ਵਿਚ ਛੁਪਾ ਕੇ ਰੱਖੇ ਗਏ 2 ਮੋਬਾਇਲ ਫੋਨ ਕੀਪੈਡ ਜਿਨ੍ਹਾਂ ਵਿਚੋਂ 1 ਮੋਬਾਇਲ ਫੋਨ ਸੈਮਸੰਗ ਸਮੇਤ ਬੈਟਰੀ ਤੇ ਸਿਮ ਕਾਰਡ ਵੀਆਈ ਤੇ 1 ਮੋਬਾਇਲ ਫੋਨ ਸੈਮਸੰਗ ਸਮੇਤ ਬੈਟਰੀ ਤੇ ਸਿਮ ਕਾਰਡ ਬਰਾਮਦ ਹੋਇਆ। ਪੁਲਿਸ ਨੇ ਦੱਸਿਆ ਕਿ ਉਕਤ ਹਵਾਲਾਤੀ ਅਤੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ- ਫਰਨੀਚਰ ਦੇ ਸ਼ੋਅਰੂਮ ’ਚ ਅੱਗ ਲੱਗਣ ਕਾਰਨ ਭਾਰੀ ਨੁਕਸਾਨ, ਮਸ਼ੀਨਰੀ ਸਮੇਤ ਫਰਨੀਚਰ ਸੜ ਕੇ ਸੁਆਹ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਚਾਨਕ ਫਤਿਹਗੜ੍ਹ ਸਾਹਿਬ ਦੇ ਸਾਂਝ ਕੇਂਦਰ ਦਾ ਦੌਰਾ ਕਰਨ ਪੁੱਜੇ CM ਮਾਨ, ਜਾਣੋ ਕੀ ਬੋਲੇ (ਵੀਡੀਓ)
NEXT STORY