ਅਹਿਮਦਾਬਾਦ- ਸਰਹੱਦ ਸੁਰੱਖਿਆ ਫੋਰਸ (BSF) ਨੇ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਨਾਲ ਲੱਗਣ ਵਾਲੀ ਸਰਹੱਦ ਤੋਂ ਭਾਰਤ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਇਕ ਪਾਕਿਸਤਾਨੀ ਨਾਗਰਿਕ ਨੂੰ ਫੜਿਆ ਹੈ। BSF ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। BSF ਵਲੋਂ ਜਾਰੀ ਇਕ ਪ੍ਰੈੱਸ ਬਿਆਨ ਮੁਤਾਬਕ ਸੁਰੱਖਿਆ ਦਸਤਿਆਂ ਨੇ ਮੰਗਲਵਾਰ ਨੂੰ ਇਕ ਵਿਅਕਤੀ ਨੂੰ ਕੌਮਾਂਤਰੀ ਸਰਹੱਦ ਪਾਰ ਕਰਦਿਆਂ ਵੇਖਿਆ। ਜਿਵੇਂ ਹੀ ਉਹ ਵਿਅਕਤੀ ਬਨਾਸਕਾਂਠਾ ਜ਼ਿਲ੍ਹੇ ਵਿਚ ਸਰਹੱਦ ਚੌਕੀ ਨਦੇਸ਼ਵਰੀ ਨੇੜੇ ਪਹੁੰਚਿਆ ਤਾਂ ਉਸ ਨੂੰ ਫੜ ਲਿਆ ਗਿਆ।
BSF ਗੁਜਰਾਤ ਫਰੰਟੀਅਰ ਵਲੋਂ ਜਾਰੀ ਬਿਆਨ ਮੁਤਾਬਕ ਵਿਅਕਤੀ ਦੀ ਪਛਾਣ ਪਾਕਿਸਤਾਨ ਦੇ ਵਸਨੀਕ ਦਇਆ ਰਾਮ ਦੇ ਤੌਰ 'ਤੇ ਹੋਈ ਹੈ। ਉਸ ਨੂੰ ਭਾਰਤੀ ਹਿੱਸੇ ਵਿਚ ਦਾਖ਼ਲ ਹੋਣ ਲਈ ਇਕ ਬਾੜ ਦੁਆਰ 'ਤੇ ਚੜ੍ਹਦੇ ਹੋਏ ਵੇਖਿਆ ਗਿਆ ਸੀ। ਬਿਆਨ ਮੁਤਾਬਕ ਜਿਵੇਂ ਹੀ ਉਹ ਬਨਾਸਕਾਂਠਾ ਜ਼ਿਲ੍ਹੇ ਦੇ ਸਰਹੱਦ ਚੌਕੀ ਨਦੇਸ਼ਵਰੀ ਕੋਲ ਦੁਆਰ ਤੋਂ ਹੇਠਾਂ ਉਤਰਿਆ ਤਾਂ ਉਸ ਨੂੰ ਤੁਰੰਤ ਫੜ ਲਿਆ ਗਿਆ।
ਪੁਲਸ ਨੇ 2 ਸਾਧੂਆਂ ਨੂੰ ਮੌਬ ਲਿੰਚਿੰਗ ਤੋਂ ਬਚਾਇਆ, ਬੱਚਾ ਚੋਰ ਸਮਝ ਕੇ ਹਮਲਾ ਕਰਨ ਵਾਲੀ ਸੀ ਭੀੜ
NEXT STORY