ਪਾਲਘਰ, (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲੇ ਵਿੱਚ ਪੁਲਸ ਨੇ ਦੋ ਸਾਧੂਆਂ ਨੂੰ ਸੰਭਾਵਿਤ ਮੌਬ ਲਿੰਚਿੰਗ ਤੋਂ ਬਚਾਇਆ ਹੈ। ਇੱਕ ਪਿੰਡ ਦੇ ਲੋਕਾਂ ਨੇ ਗਲਤੀ ਨਾਲ ਇਨ੍ਹਾਂ ਸੰਤਾਂ ਨੂੰ ਬੱਚੇ ਚੁੱਕਣ ਵਾਲਾ ਸਮਝ ਲਿਆ ਸੀ। ਕਰੀਬ 3 ਸਾਲ ਪਹਿਲਾਂ ਇਸੇ ਤਰ੍ਹਾਂ ਦੇ ਸ਼ੱਕ ਹੇਠ 3 ਲੋਕਾਂ ਨੂੰ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਸੀ।
ਪਾਲਘਰ (ਦਿਹਾਤੀ) ਦੇ ਐੱਸ. ਪੀ. ਬਾਲਾ ਸਾਹਿਬ ਪਾਟਿਲ ਨੇ ਦੱਸਿਆ ਕਿ ਵਣਗਾਂਵ ਥਾਣਾ ਖੇਤਰ ਦੇ ਚੰਦਰਨਗਰ ਪਿੰਡ ਵਿੱਚ ਦੋ ਅਣਪਛਾਤੇ ਲੋਕਾਂ ਨੂੰ ਦੇਖਿਆ ਗਿਆ। ਕੁਝ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਬੱਚਾ ਚੋਰ ਸਮਝ ਲਿਆ। ਜਲਦੀ ਹੀ ਭੀੜ ਇਕੱਠੀ ਹੋ ਗਈ। ਭੀੜ ਦੇ ਹਮਲਾਵਰ ਹੋਣ ਦੀ ਸੰਭਾਵਨਾ ਨੂੰ ਦੇਖਦਿਆਂ ਇੱਕ ਪਿੰਡ ਵਾਸੀ ਨੇ ਪੁਲਸ ਨੂੰ ਸੂਚਨਾ ਦਿੱਤੀ। ਪੁਲਸ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਪਿੰਡ ਵਾਸੀਆਂ ਨੂੰ ਸਮਝਾ ਕੇ ਸ਼ਾਂਤ ਕੀਤਾ | ਇਸ ਤੋਂ ਬਾਅਦ ਪੁਲਸ ਕਰਮਚਾਰੀ ਭਗਵੇਂ ਅਤੇ ਚਿੱਟੇ ਪਹਿਰਾਵੇ ਵਾਲੇ ਦੋਹਾਂ ਸਾਧੂਆਂ ਨੂੰ ਥਾਣੇ ਲੈ ਗਏ।
ਪੁਲਸ ਮੁਤਾਬਕ ਦੋਵਾਂ ਨੇ ਦੱਸਿਆ ਕਿ ਉਹ ਯਵਤਮਾਲ ਜ਼ਿਲੇ ਨਾਲ ਸਬੰਧਤ ਹਨ। 16 ਅਪ੍ਰੈਲ, 2020 ਦੀ ਰਾਤ ਭੀੜ ਵਲੋਂ ਕਥਿਤ ਤੌਰ ’ਤੇ ਤਿੰਨ ਲੋਕਾਂ ਦੀ ਹੱਤਿਆ ਕਰ ਦਿੱਤੀ ਗਈ ਸੀ।
ਇਕ ਪਲ 'ਚ ਤਿੰਨ ਭਰਾਵਾਂ ਦੀ ਮੌਤ, ਪਰਿਵਾਰ 'ਚ ਵਿਛੇ ਸੱਥਰ, ਮਹੀਨੇ ਬਾਅਦ ਹੋਣਾ ਸੀ ਇਕ ਦਾ ਵਿਆਹ
NEXT STORY