ਊਨਾ- ਹਿਮਾਚਲ 'ਚ ਜ਼ਿਲ੍ਹਾ ਊਨਾ ਹੈੱਡਕੁਆਟਰ ਦੇ ਨਾਲ ਲੱਗਦੇ ਪਿੰਡ ਅੱਪਰ ਅਰਨਿਆਲਾ ਦੇ ਇਕ ਵਿਅਕਤੀ ਨਾਲ ਅਮਰੀਕਾ ਭੇਜਣ ਦੇ ਨਾਂ 'ਤੇ 17.5 ਲੱਖ ਰੁਪਏ ਦੀ ਠੱਗੀ ਹੋਈ ਹੈ। ਮਾਮਲੇ ਨੂੰ ਲੈ ਕੇ ਵਿਅਕਤੀ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸਰਵਜੋਤ ਸਿੰਘ ਵਾਸੀ ਅੱਪਰ ਅਰਨਿਆਲਾ ਨੇ ਦੱਸਿਆ ਕਿ ਉਸ ਨੇ ਫੇਸਬੁੱਕ ’ਤੇ ਅਮਰੀਕਾ ਵਿਚ ਨੌਕਰੀ ਦਾ ਇਸ਼ਤਿਹਾਰ ਦੇਖਿਆ ਸੀ। ਮੈਂ ਇਸ਼ਤਿਹਾਰ ਵਿਚ ਆਪਣਾ ਨੰਬਰ ਪਾ ਦਿੱਤਾ। ਕੁਝ ਦਿਨਾਂ ਬਾਅਦ ਅਮਰੀਕਾ ਤੋਂ ਕਿਸੇ ਨੇ ਵਟਸਐਪ ਨੰਬਰ 'ਤੇ ਸੰਪਰਕ ਕੀਤਾ ਅਤੇ ਵਿਦੇਸ਼ ਭੇਜਣ ਦੇ ਨਾਂ 'ਤੇ ਦਸਤਾਵੇਜ਼ ਮੰਗੇ। ਦਸਤਾਵੇਜ਼ ਭੇਜਣ ਤੋਂ ਬਾਅਦ 11 ਮਈ ਨੂੰ ਵਟਸਐਪ ਕਾਲ ਰਾਹੀਂ ਨੌਕਰੀ ਦਾ ਆਫਰ ਲੈਟਰ ਭੇਜਿਆ ਗਿਆ। ਦੋ ਦਿਨਾਂ ਬਾਅਦ ਦੁਬਾਰਾ ਕਾਲ ਆਈ ਅਤੇ ਵੀਜ਼ਾ ਅਪਰੂਵਲ ਫੀਸ ਮੰਗੀ ਗਈ। ਇਸ ਤੋਂ ਬਾਅਦ ਵੱਖ-ਵੱਖ ਕਰਕੇ 17.5 ਲੱਖ ਰੁਪਏ ਜਮ੍ਹਾ ਕਰਵਾਏ।
ਸਰਵਜੋਤ ਦਾ ਕਹਿਣਾ ਹੈ ਕਿ ਧੋਖਾਧੜੀ ਦਾ ਸ਼ੱਕ ਹੋਣ 'ਤੇ ਜਦੋਂ ਮੈਂ ਉਸ ਨੂੰ ਵੀਡੀਓ ਕਾਲ ਕਰਨੀ ਚਾਹੀ ਤਾਂ 4 ਲੱਖ 20 ਹਜ਼ਾਰ ਰੁਪਏ ਦੀ ਹੋਰ ਮੰਗ ਕੀਤੀ ਗਈ ਪਰ ਪੈਸੇ ਜਮ੍ਹਾ ਨਹੀਂ ਕਰਵਾਏ ਗਏ। ਅਜਿਹੇ 'ਚ ਸਰਵਜੋਤ ਨੇ ਊਨਾ ਪੁਲਸ 'ਚ ਸ਼ਿਕਾਇਤ ਦਰਜ ਕਰਵਾਈ ਹੈ। ਊਨਾ ਦੇ ਐੱਸ.ਪੀ. ਰਾਕੇਸ਼ ਸਿੰਘ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੜਚਿਰੌਲੀ 'ਚ ਸੁਰੱਖਿਆ ਬਲਾਂ ਦਾ ਵੱਡਾ ਆਪ੍ਰੇਸ਼ਨ, ਮੁਕਾਬਲੇ 'ਚ 12 ਨਕਸਲੀ ਢੇਰ
NEXT STORY