ਨੈਸ਼ਨਲ ਡੈਸਕ- ਜਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ 'ਚ ਕੰਟਰੋਲ ਰੇਖਾ 'ਤੇ ਇਕ ਵਾਰ ਫਿਰ ਬਾਰੂਦੀ ਸੁਰੰਗ 'ਚ ਧਮਾਕੇ ਦੀ ਖਬਰ ਸਾਹਮਣੇ ਆਈ ਹੈ। ਪੁੰਛ ਦੇ ਮੇਂਢਰ ਉਪ-ਮੰਡਲ ਦੇ ਤਾਈਨ ਮਨਕੋਟ ਸੈਕਟਰ 'ਚ ਕੰਟਰੋਲ ਰੇਖਾ (ਐੱਲ.ਓ.ਸੀ.) 'ਤੇ ਤਾਇਨਾਤ 4 ਜੇ.ਏ.ਕੇ. ਰਾਈਫਲਸ ਦਾ ਇਕ ਫੌਜੀ ਜਵਾਨ ਬਾਰੂਦੀ ਸੁਰੰਗ 'ਚ ਹੋਏ ਧਮਾਕੇ ਦੀ ਲਪੇਟ 'ਚ ਆ ਕੇ ਜ਼ਖ਼ਮੀ ਹੋ ਗਿਆ।
ਅਧਿਕਾਰਤ ਸੂਤਰਾਂ ਮੁਤਾਬਕ, ਕੰਟਰੋਲ ਰੇਖਾ ਨੇੜੇ ਨਿਯਮਿਤ ਡਿਊਟੀ ਕਰਦੇ ਸਮੇਂ ਜਵਾਨ ਗਲਤੀ ਨਾਲ ਇਕ ਬਾਰੂਦੀ ਸੁਰੰਗ 'ਤੇ ਪੈਰ ਰੱਖ ਬੈਠਾ, ਜਿਸ ਕਾਰਨ ਧਮਾਕਾ ਹੋ ਗਿਆ। ਉਸਨੂੰ ਤੁਰੰਤ ਇਕ ਫੌਜੀ ਚੌਂਕੀ 'ਤੇ ਸ਼ੁਰੂਆਤੀ ਇਲਾਜ ਦਿੱਤਾ ਗਿਆ ਅਤੇ ਬਾਅਦ 'ਚ ਉਧਮਪੁਰ ਲਿਜਾਇਆ ਗਿਆ।
Air Pollution ਕਾਰਨ ਜ਼ਹਿਰੀਲੀ ਹੋਈ ਆਬੋ-ਹਵਾ! Asthma ਦੇ ਮਰੀਜ਼ ਇੰਝ ਰੱਖਣ ਧਿਆਨ
NEXT STORY