ਬਾਂਸਵਾੜਾ- ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਘਾਟੋਲ ਕਸਬੇ ਦੀ ਇਕ ਨਿੱਜੀ ਸਕੂਲ ਦੀ ਬੱਸ ਬੇਕਾਬੂ ਹੋ ਕੇ ਨਹਿਰ 'ਚ ਡਿੱਗ ਗਈ। ਜਿਸ ਨਾਲ ਬੱਸ 'ਚ ਬੈਠੇ ਕੁਝ ਬੱਚਿਆਂ ਨੂੰ ਸੱਟਾਂ ਲੱਗੀਆਂ ਹਨ। ਨਹਿਰ 'ਚ ਬੱਸ ਡਿੱਗਣ ਦੀ ਸੂਚਨਾ ਮਿਲੀ ਤਾਂ ਪਿੰਡ ਵਾਸੀ ਤੁਰੰਤ ਪਹੁੰਚੇ ਅਤੇ ਬੱਸ 'ਚ ਬੈਠੇ ਬੱਚਿਆਂ ਨੂੰ ਸ਼ੀਸ਼ੇ ਤੋੜ ਕੇ ਬਾਹਰ ਕੱਢਿਆ। ਸਕੂਲ ਬੱਸ ਭਾਰਦਵਾਜ ਸੀਨੀਅਰ ਸੈਕੰਡਰੀ ਸਕੂਲ ਦੀ ਦੱਸੀ ਜਾ ਰਹੀ ਹੈ। ਸਾਰੇ ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਖ਼ਬਰ ਅਨੁਸਾਰ ਕੁਝ ਬੱਚਿਆਂ ਨੂੰ ਸੱਟਾਂ ਵੀ ਲੱਗੀਆਂ ਹਨ। ਇਹ ਪੂਰੀ ਘਟਨਾ ਪਿੰਡ ਪੰਚਾਇਤ ਕੜਵਾ ਆਮਰੀ ਦੇ ਮਾਲਿਆਪਾੜਾ ਪਿੰਡ ਕੋਲ ਹੋਈ।
ਜਾਣਕਾਰੀ ਅਨੁਸਾਰ ਜੋ ਬੱਸ ਡਰਾਈਵਰ ਰੋਜ਼ਾਨਾ ਬੱਚਿਆਂ ਨੂੰ ਲੈਣ ਆਉਂਦਾ ਸੀ, ਉਹ ਅੱਜ ਛੁੱਟੀ 'ਤੇ ਸੀ ਅਤੇ ਉਸ ਦੀ ਜਗ੍ਹਾ ਦੂਜਾ ਡਰਾਈਵਰ ਆਇਆ ਸੀ। ਜੋ ਇਸ ਰਸਤੇ ਤੋਂ ਅਣਜਾਣ ਸੀ। ਰਸਤਾ ਕੱਚਾ ਹੋਣ ਅਤੇ ਚਿੱਕੜ ਹੋਣ ਕਾਰਨ ਬੱਸ ਬੇਕਾਬੂ ਹੋ ਕੇ ਨਹਿਰ 'ਚ ਡਿੱਗ ਗਈ। ਸ਼ੁਕਰ ਹੈ ਕਿ ਨਹਿਰ 'ਚ ਪਾਣੀ ਨਹੀਂ ਸੀ, ਨਹੀਂ ਤਾਂ ਵੱਡਾ ਹਾਦਸਾ ਹੋਣ ਦਾ ਖ਼ਦਸ਼ਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਰਾਜਸਥਾਨ ਦੇ ਜੋਧਪੁਰ, ਅਜਮੇਰ ਤੇ ਬੀਕਾਨੇਰ ਡਿਵੀਜ਼ਨ ਦੇ ਕੁਝ ਹਿੱਸਿਆਂ 'ਚ ਭਾਰੀ ਮੀਂਹ ਦੀ ਸੰਭਾਵਨਾ
NEXT STORY